ਦਿੱਲੀ ’ਚ ਮੁਕਾਬਲੇ ਤੋਂ ਬਾਅਦ ਦੋ ਹਥਿਆਰ ਤਸਕਰ ਸਮੇਤ ਚਾਰ ਗ੍ਰਿਫ਼ਤਾਰ

ਦਿੱਲੀ ’ਚ ਮੁਕਾਬਲੇ ਤੋਂ ਬਾਅਦ ਦੋ ਹਥਿਆਰ ਤਸਕਰ ਸਮੇਤ ਚਾਰ ਗ੍ਰਿਫ਼ਤਾਰ

ਨਵੀਂ ਦਿੱਲੀ ਦਿੱਲੀ। ਪੁਲਿਸ ਦੀ ਸਪੈਸ਼ਲ ਟੀਮ ਨੇ ਦੋ ਵੱਖ-ਵੱਖ ਮੁਕਾਬਲਿਆਂ ’ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ’ਚ ਦੋ ਹਥਿਆਰ ਤਸਕਰ ਤੇ ਲੁਟੇਰਾ/ਝਪਟਮਾਰ ਸ਼ਾਮਲ ਹਨ ਸਪੈਸ਼ਲ ਸੇਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ 9 ਵਜੇ ਰੋਹਿਣੀ ਇਲਾਕੇ ’ਚ ਉਤਰੀ ਰੇਂਜ ਦੀ ਟੀਮ ਦੇ ਨਾਲ ਮੁਕਾਬਲੇ ਤੋਂ ਬਾਅਦ ਯਸ਼ਪਾਲ ਉਰਫ਼ ਭੋਲਾ ਤੇ ਵਿੱਕੀ ਉਰਫ਼ ਵਿਕਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਹ ਦੋਵੇਂ ਲੁੱਟਪਾਟ ਤੇ ਝਪਟਮਾਰੀ ਕਰਦੇ ਸਨ ਯਸ਼ਪਾਲ ’ਤੇ ਲੁੱਟ ਤੇ ਝਪਟਮਾਰੀ ਦੇ 15 ਮਾਮਲੇ ਦਰਜ ਹਨ ਉਸ ਨੂੰ ਮੰਗੋਲਪੁਰੀ ਥਾਣੇ ਵੱਲੋਂ ਭਗੌੜਾ ਐਲਾਨਿਆ ਗਿਆ ਸੀ।

ਮੁਕਾਬਲੇ ਦੌਰਾਨ ਦੋਵੇਂ ਜ਼ਖਮੀ

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਦਵਾਰਕਾ ਇਲਾਕੇ ’ਚ ਸਪੈਸ਼ਲ ਸੇਲ ਦੀ ਦੱਖਣੀ ਰੇਂਜ ਦੀ ਟੀਮ ਨਾਲ ਗੈਰ ਕਾਨੂੰਨੀ ਤਸਕਰਾਂ ਦਾ ਮੁਕਾਬਲੇ ਹੋਇਆ ਜਿਸ ਤੋਂ ਬਾਅਦ ਅਬਦੁਲ ਵਹਾਬ ਤੇ ਫਰਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਦੋਵੇਂ ਮੇਰਠ ਦੇ ਰਹਿਣ ਵਾਲੇ ਹਨ ਇਹ ਦੋਵੇਂ ਸਥਾਨਕ ਲੋਕਾ ਨੂੰ ਹਥਿਆਰ ਤੇ ਕਾਰਤੂਸ ਸਪਲਾਈ ਕਰਨ ਆਏ ਸਨ ਇਨ੍ਹਾਂ ਕੋਲੋਂ ਪੰਜ ਪਿਸਤੌਲ ਤੇ 60 ਕਾਰਤੂਸ ਬਰਾਮਦ ਕੀਤੇ ਗਏ ਹਨ ਮੁਕਾਬਲੇ ਦੌਰਾਨ ਦੋਵੇੀ ਜ਼ਖਮੀ ਹੋਏ ਸਲ ਇਸ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।