ਪੰਜਾ ਲੜਾਉਣ ’ਚ ਹਰਿਆਣਾ ਦੀ ਵੀਨਾ ਇੰਸਾਂ ਜੇਤੂ

Foundation Day

ਪੰਜਾ ਲੜਾਉਣ ’ਚ ਹਰਿਆਣਾ ਦੀ ਵੀਨਾ ਇੰਸਾਂ ਜੇਤੂ

ਬਰਨਾਵਾ/ਸਰਸਾ (ਸੁਖਜੀਤ ਮਾਨ) । ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ (Foundation Day) ਨੂੰ ਸਮਰਪਿਤ ਖੇਡਾਂ ਦੇ ਮਹਿਲਾ ਵਰਗ ’ਚ ਪੰਜਾ ਲਡ਼ਾਉਣ ਦਾ ਫਾਈਨਲ ਮੁਕਾਬਲਾ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਦਰਮਿਆਨ ਹੋਇਆ। ਇਨ੍ਹਾਂ ਖੇਡ ਮੁਕਾਬਲਿਆਂ ’ਚ ਮਹਿਲਾ ਵਰਗ ਦੇ ਪੰਜਾ ਲੜਾਉਣ ਦੇ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲਾ ਹਰਿਆਣਾ ਦੀ ਵੀਨਾ ਇੰਸਾਂ ਤੇ ਪੰਜਾਬ ਦੀ ਸੰਦੀਪ ਇੰਸਾਂ ਵਿਚਕਾਰ ਹੋਇਆ ਜਿਸ ’ਚੋਂ ਹਰਿਆਣਾ ਦੀ ਵੀਨਾ ਇੰਸਾਂ ਜੇਤੂ ਰਹੀ।

ਰੁਮਾਲ ਛੂਹ : ਮਹਿਲਾ ਵਰਗ ’ਚ ਹਰਿਆਣਾ ਨੇ ਪੰਜਾਬ ਨੂੰ ਹਰਾਇਆ

ਬਰਨਾਵਾ/ਸਰਸਾ (ਸੁਖਜੀਤ ਮਾਨ) । ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਖੇਡਾਂ ਦੇ ਮਹਿਲਾ ਵਰਗ ’ਚ ਰੁਮਾਲ ਛੂਹ ਦਾ ਫਾਈਨਲ ਮੁਕਾਬਲਾ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਦਰਮਿਆਨ ਹੋਇਆ। ਹਰਿਆਣਾ ਦੀ ਟੀਮ ਇਸ ਮੁਕਾਬਲੇ ’ਚ ਪੰਜਾਬ ’ਤੇ ਹਰ ਪੱਖੋਂ ਹਾਵੀ ਰਹੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੀ ਪਵਿੱਤਰ ਹਜ਼ੂਰੀ ’ਚ ਹੋਏ ਇਸ ਫਾਈਨਲ ਮੁਕਾਬਲੇ ’ਚ ਖਿਡਾਰਨਾਂ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਨਾਲ ਆਪਣੀ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ।

  

ਪੰਜਾਬ ਤੇ ਹਰਿਆਣਾ ਮਹਿਲਾ ਵਰਗ ਦੇ ਰੁਮਾਲ ਛੂਹ ਦੇ ਇਸ ਫਾਈਨਲ ਮੈਚ ’ਚ ਹਰਿਆਣਾ ਦੀ ਟੀਮ ਤੇਜ ਤਰਾਰ ਖੇਡ ਦਿਖਾਉਣ ਦੇ ਟੀਚੇ ਨਾਲ ਮੈਦਾਨ ’ਚ ਉੱਤਰੀ ਤੇ ਉਸੇ ਰਣਨੀਤੀ ਨਾਲ ਖੇਡਦਿਆਂ ਲਗਾਤਾਰ ਅੰਕ ਹਾਸਿਲ ਕੀਤੇ। ਮੈਚ ਦੌਰਾਨ ਦਰਸ਼ਕਾਂ ਨੇ ਦੋਵਾਂ ਹੀ ਟੀਮਾਂ ਦੀ ਤਾੜੀਆਂ ਨਾਲ ਖੂਬ ਹੌਂਸਲਾ ਅਫਜ਼ਾਈ ਕੀਤੀ। ਮੈਚ ਦੇ ਅੱਧੇ ਸਮੇਂ ਤੱਕ ਹਰਿਆਣਾ ਨੇ 36 ਅਤੇ ਪੰਜਾਬ ਦੀ ਟੀਮ ਨੇ 25 ਅੰਕ ਬਣਾਏ । ਪੰਜਾਬ-ਹਰਿਆਣਾ ਦੇ ਇਸ ਮੁਕਾਬਲੇ ’ਚ ਕਈ ਵਾਰ ਮੁਕਾਬਲਾ ਐਨਾਂ ਦਿਲਚਸਪ ਬਣ ਜਾਂਦਾ ਕਿ ਅੰਕ ਸਬੰਧੀ ਸਹੀ ਫੈਸਲੇ ਲਈ ਰਿਪਲੇਅ ਦਾ ਸਹਾਰਾ ਲਿਆ ਜਾਂਦਾ ਤੇ ਖੇਡ ਸਰਪੰਚ ਵਜੋਂ ਪੂਜਨੀਕ ਗੁਰੂ ਜੀ ਪੂਰੀ ਬਾਰੀਕੀ ਨਾਲ ਫੈਸਲਾ ਲੈਂਦੇ ਹੋਏ ਸਹੀ ਫੈਸਲਾ ਦਿੰਦੇ। ਮੈਚ ਦਾ ਸਮਾਂ ਪੂਰਾ ਹੋਇਆ ਤਾਂ ਹਰਿਆਣਾ ਨੇ 65-36 ਦੇ ਫਰਕ ਨਾਲ ਮੈਚ ਜਿੱਤ ਲਿਆ।

ਖੇਡ ਸਰਪੰਚ ਦੇ ਫੈਸਲਿਆਂ ਦੇ ਕਾਇਲ ਹੋਏ ਖਿਡਾਰੀ ਤੇ ਦਰਸ਼ਕ

ਆਮ ਤੌਰ ’ਤੇ ਖੇਡ ਮੁਕਾਬਲਿਆਂ ’ਚ ਖਿਡਾਰੀ ਕਿਸੇ ਵੀ ਫੈਸਲੇ ਦੀ ਦੁਚਿੱਤੀ ’ਚ ਰੈਫਰੀਆਂ ਆਦਿ ਨਾਲ ਉਲਝ ਜਾਂਦੇ ਹਨ ਪਰ ਇਨ੍ਹਾਂ ਮੁਕਾਬਲਿਆਂ ’ਚ ਖਿਡਾਰੀਆਂ ਨੇ ਰੈਫਰੀਆਂ (ਖੇਡ ਪੰਚਾਂ) ਦੇ ਫੈਸਲਿਆਂ ਨੂੰ ਸਹੀ ਮੰਨਿਆ ਤੇ ਜਦੋਂ ਕਿਤੇ ਖੇਡ ਪੰਚ ਅੰਕ ਸਬੰਧੀ ਫੈਸਲਾ ਦੇਣ ਤੋਂ ਅਸਮਰੱਥਾ ਪ੍ਰਗਟਾ ਦਿੰਦੇ ਤਾਂ ਖੇਡ ਸਰਪੰਚ ਵਜੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫੈਸਲਾਕੁੰਨ ਭੂਮਿਕਾ ਨਿਭਾਉਂਦੇ। ਪੂਜਨੀਕ ਗੁਰੂ ਜੀ ਦੀ ਇਸ ਭੂਮਿਕਾ ਦੇ ਖਿਡਾਰੀ ਅਤੇ ਦਰਸ਼ਕ ਕਾਇਲ ਹੋ ਗਏ। ਜਦੋਂ-ਜਦੋਂ ਵੀ ਪੂਜਨੀਕ ਗੁਰੂ ਜੀ ਅੰਕ ਸਬੰਧੀ ਫੈਸਲਾ ਦਿੰਦੇ ਤਾਂ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕ ਵੀ ਖੂਬ ਤਾੜੀਆਂ ਮਾਰ ਕੇ ਫੈਸਲੇ ਦੀ ਸ਼ਲਾਘਾ ਕਰਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here