ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਰੂਹਾਨੀ ਸਥਾਪਨਾ...

    ਰੂਹਾਨੀ ਸਥਾਪਨਾ ਦਿਵਸ ‘ਤੇ ਸੱਚ ਕਹੂੰ ਦੀ ਵਿਸ਼ੇਸ਼ ਪੇਸ਼ਕਸ਼: ਮਾਨਵਤਾ ਭਲਾਈ ਦੇ ਵਧਦੇ ਕਦਮ, ਬਣਦੇ ਗਏ ਰਿਕਾਰਡ

    Foundation Day

    ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ’ਤੇ ਵਿਸ਼ੇਸ਼ (Foundation Day)

    ਜਦੋਂ-ਜਦੋਂ ਧਰਤੀ ‘ਤੇ ਪਾਪ ਵਧਦੇ ਹਨ, ਸੰਤ-ਸਤਿਗੁਰੂ ਇਨਸਾਨ ਦੇ ਚੋਲੇ ‘ਚ ਅਵਤਾਰ ਧਾਰਨ ਕਰਦੇ ਹਨ ਅਤੇ ਭੁੱਲੀਆਂ ਭਟਕੀਆਂ ਰੂਹਾਂ ਨੂੰ ਆਪਣੀ ਦਇਆ-ਮਿਹਰ ਨਾਲ ਸਮਝਾ ਕੇ ਵਾਪਸ ਨਿੱਜ ਦੇਸ਼ ਲਿਜਾਣ ਦੇ ਕਾਬਲ ਬਣਾਉਂਦੇ ਹਨ ਕਾਲ ਦੇ ਇਸ ਦੇਸ਼ ‘ਚ ਆ ਕੇ ਉਸ ਦੇ ਚੁੰਗਲ ‘ਚੋਂ ਉਨ੍ਹਾਂ ਨੂੰ ਛੁਡਾਉਣਾ ਕੋਈ ਆਸਾਨ ਕੰਮ ਨਹੀਂ, ਕਿਉਂਕਿ ਕਾਲ ਵੀ ਆਪਣਾ ਪੂਰਾ ਜ਼ੋਰ ਲਾਉਂਦਾ ਹੈ ਤਾਂ ਕਿ ਰੂਹਾਂ ਉਸ ਦੇ ਚੁੰਗਲ ‘ਚੋਂ ਨਿਕਲ ਨਾ ਸਕਣ ਕਾਲ ਸੰਤ-ਫਕੀਰ ਦੇ ਮਾਰਗ ‘ਚ ਤਰ੍ਹਾਂ-ਤਰ੍ਹਾਂ ਦੀਆਂ ਰੁਕਾਵਟਾਂ ਪਾਉਂਦਾ ਹੈ। (Foundation Day)

    ਪਰ ਸੱਚੇ ਸੰਤ ਆਪਣੇ ਮਾਨਵਤਾ ਭਲਾਈ ਦੇ ਮਾਰਗ ‘ਤੇ ਅਡੋਲ ਰਹਿੰਦੇ ਹਨ। ਇਸ ਦੇ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਰੋੜਾਂ ਲੋਕਾਂ ਦਾ ਨਸ਼ਾ ਛੁਡਵਾ ਚੁੱਕੇ ਹਨ। ਆਓ ਜਾਣਦੇ ਹਾਂ ਕਿਸ ਤਰ੍ਹਾਂ ਡੇਰਾ ਸੱਚਾ ਸੌਦਾ ਨੇ ਆਫਤਾ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ।

    29 ਅਪਰੈਲ 1948 ਨੂੰ ਪੂਜਨੀਕ ਪਰਮ ਸੰਤ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਲਾਏ ਗਏ ਸੱਚਾ ਸੌਦਾ ਰੂਪੀ ਇਨਸਾਨੀਅਤ, ਰੂਹਾਨੀਅਤ ਦੇ ਇਸ ਬੂਟੇ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਾਲਿਆ ਪੋਸਿਆ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਤਾਂ ਕਾਲ ਦੇ ਘਰ ‘ਚ ਸਿਆਪਾ ਤਾਂ ਪੈਣਾ ਹੀ ਸੀ ਮਰ ਰਹੀ ਇਨਸਾਨੀਅਤ ਨੂੰ ਮੁੜ ਜੀਵਤ ਕਰਨ ਦੀ ਪੂਜਨੀਕ ਗੁਰੂ ਜੀ ਦੀ ਮੁਹਿੰਮ ‘ਚ ਕਾਲ ਦੀਆਂ ਤਾਕਤਾਂ ਨੇ ਰੋੜੇ ਹੀ ਨਹੀਂ ਅਟਕਾਏ ਸਗੋਂ ਇਸ ਮੁਹਿੰਮ ਦੇ ਮਾਰਗ ‘ਚ ਝੂਠ ਦੇ ਪਹਾੜ ਖੜ੍ਹੇ ਕਰ ਦਿੱਤੇ ਪਰ ਕਾਲ ਦੀਆਂ ਤਾਕਤਾਂ ਗੁਰੂ ਜੀ ਨੂੰ ਤਾਂ ਕੀ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਵੀ ਥੋੜ੍ਹਾ ਜਿਹਾ ਵੀ ਡੁਲਾ ਨਹੀਂ ਸਕੀਆਂ।

    ਗੁਰੂ ਜੀ ਦੇ ਹੁਕਮ ਅਨੁਸਾਰ ਉਨ੍ਹਾਂ ਦੇ ਕਰੋੜਾਂ ਸ਼ਰਧਾਲੂ ਅੱਜ ਵੀ ਆਪਣੇ ਸਤਿਗੁਰ ਦੇ ਦਿਖਾਏ ‘ਇਨਸਾਨੀਅਤ ਦੀ ਸੇਵਾ’ ਦੇ ਮਾਰਗ ‘ਤੇ ਦਿੜ੍ਹਤਾ ਨਾਲ ਚੱਲ ਰਹੇ ਹਨ ਇੱਥੇ ਪ੍ਰਕਾਸ਼ਿਤ ਇਹ ਕਾਰਜ ਤਾਂ ਸਿਰਫ ਕੁਦਰਤੀ ਆਫਤਾਂ ਦੌਰਾਨ ਪੂਜਨੀਕ ਗੁਰੂ ਜੀ ਦੇ ਯੋਗਦਾਨ ਦਾ ਛੋਟਾ ਜਿਹਾ ਵੇਰਵਾ ਹੈ ਇਸ ਤੋਂ ਇਲਾਵਾ ਵੇਸ਼ਵਾਵਾਂ ਨੂੰ ਬੇਟੀ ਬਣਾਂ ਕੇ ਉਨ੍ਹਾਂ ਦਾ ਵਿਆਹ ਕਰਵਾਉਣਾ, ਸਰੀਰਕ ਤੌਰ ‘ਤੇ ਅਪਾਹਜ ਨੌਜਵਾਨਾਂ ਨਾਲ ਆਤਮ ਨਿਰਭਰ ਲੜਕੀਆਂ ਦਾ ਵਿਆਹ ਕਰਵਾਉਣਾ, ਬੇਸਹਾਰਿਆਂ ਨੂੰ ਮਕਾਨ ਬਣਾ ਕੇ ਦੇਣਾ, ਜਿਉਂਦੇ ਜੀ ਗੁਰਦਾਦਾਨ, ਦੇਹਾਂਤ ਉਪਰੰਤ ਅੰਗ ਦਾਨ, ਸਰੀਰਦਾਨ ਆਦਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 156 ਬੇਮਿਸਾਲ ਕਾਰਜ ਵਾਕਈ ਅਦਭੁੱਤ, ਕਲਪਨਾ ਤੋ ਪਰ੍ਹੇ ਤੇ ਪ੍ਰੇਰਨਾ ਸਰੋਤ ਹਨ।

    ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ’ਤੇ (Foundation Day)

    ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਨੂੰ ਸਰਵਧਰਮ ਸੰਗਮ ਦਾ ਸਾਂਝਾ ਦਰਬਾਰ ਬਣਾਇਆ, ਜਿੱਥੇ ਹਰ ਧਰਮ, ਜਾਤ, ਮਜਹਬ, ਭਾਸ਼ਾ ਦੇ ਲੋਕ ਇੱਕ ਥਾਂ ’ਤੇ ਬੈਠ ਕੇ ਪਰਮ ਪਿਤਾ ਪਰਮ ਆਤਮਾ ਦੇ ਨਾਮ ਦੀ ਚਰਚਾ ਕਰਦੇ ਹਨ। ਡੇਰਾ ਸੱਚਾ ਸੌਦਾ ਵੱਖ-ਵੱਖ ਸੰਸਕ੍ਰਿਤੀਆਂ ਦਾ ਰੰਗੇ-ਬਿਰੰਗੀ ਫੁਲਵਾੜੀ ਹੈ, ਜੋ ਇਸ ਗੱਲ ਦਾ ਸੰਦੇਸ਼ ਦਿੰਦੀ ਹੈ ਕਿ ਸਾਰਾ ਖਲਕਤ ਨੂੰ ਇੱਕ ਹੀ ਪ੍ਰਮਾਤਮਾ ਨੇ ਬਣਾਇਆ ਹੈ।

    ਧਰਮਾਂ ਦੇ ਰਸਤੇ ਵੱਖੋ-ਵੱਖਰੇ ਹਨ ਪਰ ਸਭ ਦੀ ਮੰਜ਼ਿਲ ਇੱਕੋ ਹੈ। ਕੋਈ ਵੀ ਵੱਡਾ ਜਾਂ ਛੋਟਾ ਜਾਂ ਪਰਾਇਆ ਨਹੀਂ ਹੈ। ਡੇਰਾ ਸੱਚਾ ਸੌਦਾ ਆਪਸੀ ਭਾਈਚਾਰੇ ਅਤੇ ਪ੍ਰੇਮ ਪਿਆਰ ਦਾ ਸੰਦੇਸ਼ ਦਿੰਦਾ ਹੈ। ਇੱਥੇ ਮਨੁੱਖਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਰੱਬ ਦੇ ਰਾਹ ਵਿੱਚ ਨਫ਼ਰਤ, ਈਰਖਾ, ਦੂਵੈਸ਼ ਲਈ ਕੋਈ ਥਾਂ ਨਹੀਂ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸ਼ੁੱਭ ਨਾਮ ਵੀ ਡੇਰਾ ਸੱਚਾ ਸੌਦਾ ਦੇ ਸਰਵਧਰਮ ਸੰਗਮ ਦਾ ਪ੍ਰਤੀਕ ਹੈ।

    ਅਨੋਖਾ, ਬੇਮਿਸਾਲ, ਪ੍ਰੇਰਨਾ ਸਰੋਤ

    ਅਪਰੈਲ ਸੰਨ 1948 ਨੂੰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਜਨ ਕਲਿਆਣ ਲਈ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਡੇਰਾ ਸੱਚਾ ਸੌਦਾ ਨੇ ਮਾਨਵਤਾ ਭਲਾਈ ‘ਚ ਵਿਸ਼ਵ ਭਰ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ‘ਚ ਸੇਵਾ, ਸਦਭਾਵਨਾ ਦੀ ਅਨੋਖੀ ਅਲਖ ਜਗਾਈ, ਜਿਸ ਨਾਲ ਲੱਖਾਂ ਲੋਕ ਇਨਸਾਨੀਅਤ ਦੇ ਰਸਤੇ ‘ਤੇ ਅਡੋਲ ਚੱਲਣ ਲੱਗੇ ਵਰਤਮਾਨ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ‘ਚ ਇਨਸਾਨੀਅਤ ਦੇ ਮਾਰਗ ‘ਤੇ ਅੱਗੇ ਵਧਣ ਦਾ ਕਾਰਜ ਦਿਨ-ਦੁੱਗਣੀ ਤੇ ਰਾਤ-ਚੌਗੁਣੀ ਗਤੀ ਨਾਲ ਚੱਲ ਪਿਆ

    ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਕੀਤੀ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਅਜਿਹੀ ਸਵੈਸੇਵੀ ਸੰਸਥਾ ਵਜੋਂ ਪਛਾਣ ਬਣਾਈ, ਜੋ ਦੇਸ਼-ਵਿਦੇਸ਼ ‘ਚ ਕਿਤੇ ਵੀ ਕੋਈ ਵੀ ਆਫ਼ਤ ਆਉਂਦੀ ਹੈ ਤਾਂ ਪਹਿਲੀ ਕਤਾਰ ‘ਚ ਮੱਦਦ ਲਈ ਖੜ੍ਹੀ ਤਿਆਰ ਮਿਲਦੀ ਹੈ ਭਾਵੇਂ ਗੁਜਰਾਤ ਦਾ ਭੂਚਾਲ ਹੋਵੇ, ਰਾਜਸਥਾਨ ਦਾ ਸੋਕਾ, ਦੇਸ਼-ਵਿਦੇਸ਼ ‘ਚ ਸੁਨਾਮੀ ਹੋਵੇ, ਉੱਤਰਾਖੰਡ, ਜੰਮੂ ਜਾਂ ਹਰਿਆਣਾ ਪੰਜਾਬ ‘ਚ ਹੜ੍ਹ ਹੋਵੇ, ਹਰ ਕੁਦਰਤੀ ਆਫ਼ਤ ‘ਚ ਸਭ ਤੋਂ ਪਹਿਲਾਂ ਪਹੁੰਚ ਕਰਕੇ ਪੀੜਤਾਂ ਦੀ ਹਰ ਸੰਭਵ ਮੱਦਦ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਕੀਤੀ ਗਈ ਹੈ ਮੌਜ਼ੂਦਾ ਸਮੇਂ ‘ਚ ਜਾਰੀ ਕੋਰੋਨਾ ਮਹਾਂਮਾਰੀ ‘ਚ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਲਗਾਤਾਰ ਸਮਾਜ ‘ਚ ਰਾਹਤ ਤੇ ਬਚਾਅ ਸਮੱਗਰੀ ਵੰਡ ਰਹੇ ਹਨ

    ਭਾਰਤ ‘ਚ ਕੋਰੋਨਾ

    ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਕ ਡਾਊਨ ‘ਚ ਹੈ ਤੇ ਹਰ ਥਾਂ ਲੋੜਵੰਦ ਲੋਕਾਂ ਲਈ ਖਾਣ-ਪੀਣ ਦੀਆਂ ਵਸਤੂਆਂ ਦੀ ਭਾਰੀ ਕਿੱਲਤ ਸਾਹਮਣੇ ਆ ਰਹੀ ਹੈ ਭਾਰਤ ‘ਚ ਬੇਸ਼ੱਕ ਕੇਂਦਰ ਤੇ ਰਾਜ ਸਰਕਾਰਾਂ ਭਰਪੂਰ ਕੋਸ਼ਿਸ਼ ਕਰ ਰਹੀਆਂ ਹਨ ਕਿ ਹਰ ਲੋੜਵੰਦ, ਮਜ਼ਦੂਰ-ਕਿਸਾਨ, ਗਰੀਬ, ਅਨਾਥ ਬੱਚਿਆਂ ਆਦਿ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇ, ਪਰ ਹਰ ਲੋੜਵੰਦ ਤੱਕ ਪਹੁੰਚ ਪਾਉਣਾ ਸਰਕਾਰਾਂ ਦੇ ਵੱਸ ਦੀ ਵੀ ਗੱਲ ਨਹੀਂ ਦੁਨੀਆ ਭਰ ‘ਚ ਇਨਸਾਨੀਅਤ ਦੇ ਕਾਰਜਾਂ ‘ਚ ਹਮੇਸ਼ਾ ਅਵੱਲ ਰਹਿਣ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਇਸ ਵਾਰ ਵੀ ਮੱਦਦ ਮੁਹੱਈਆ ਕਰਵਾਉਣ ‘ਚ ਮੋਹਰੀ ਕਤਾਰ ‘ਚ ਸ਼ੁਮਾਰ ਰਹੀ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ, ਯੂਪੀ, ਉੱਤਰਾਖੰਡ, ਦਿੱਲੀ ਤੇ ਚੰਡੀਗੜ੍ਹ (ਯੂਟੀ) ਆਦਿ ਸੂਬਿਆਂ ‘ਚ ਲਗਾਤਾਰ ਲੋੜਵੰਦਾਂ ਨੂੰ ਰਾਸ਼ਨ, ਹਸਪਤਾਲਾਂ ‘ਚ ਖੂਨਦਾਨ, ਆਪਣੇ-ਆਪਣੇ ਸ਼ਹਿਰ ‘ਚ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਸੈਨੇਟਾਈਜ ਤੇ ਹੋਰ ਆਰਥਿਕ ਮੱਦਦ ਆਦਿ ‘ਚ ਜੁਟੇ ਹੋਏ ਹਨ

    ਡੇਰਾ ਸੱਚਾ ਸੌਦਾ ਦੇ 72ਵੇਂ ਰੂਹਾਨੀ ਸਥਾਪਨਾ ਦਿਵਸ ‘ਤੇ ਸੱਚ ਕਹੂੰ ਪਰਿਵਾਰ ਵੱਲੋਂ ਲੱਖ-ਲੱਖ ਵਧਾਈ

    ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਨੂੰ ਸਰਵ ਧਰਮ ਸੰਗਮ ਬਣਾਇਆ, ਜਿੱਥੇ ਹਰ ਧਰਮ-ਜਾਤ, ਰੰਗ, ਮਜ਼ਹਬ, ਭਾਸ਼ਾ ਦੇ ਲੋਕ ਇੱਕ ਥਾਂ ਬੈਠ ਕੇ ਪਰਮ ਪਿਤਾ ਪਰਮਾਤਮਾ ਦੇ ਨਾਂਅ ਦੀ ਚਰਚਾ ਕਰਦੇ ਹਨ ਡੇਰਾ ਸੱਚਾ ਸੌਦਾ ਵੱਖ-ਵੱਖ ਸੱਭਿਆਚਾਰਾਂ ਦੀ ਰੰਗ-ਬਰੰਗੀ ਫੁਲਵਾੜੀ ਹੈ, ਜੋ ਇਸ ਗੱਲ ਦਾ ਸੰਦੇਸ਼ ਦਿੰਦੀ ਹੈ ਕਿ ਸਾਰੀ ਖਲਕਤ ਨੂੰ ਇੱਕ ਹੀ ਪਰਮਾਤਮਾ ਨੇ ਬਣਾਇਆ ਹੈ

    ਧਰਮਾਂ ਦੇ ਰਸਤੇ ਵੱਖ-ਵੱਖ ਪਰ ਪਰ ਸਭ ਦੀ ਮੰਜਿਲ (ਪਰਮਾਤਮਾ) ਇੱਕ ਹੈ ਕੋਈ ਵੱਡਾ-ਛੋਟਾ ਜਾਂ ਪਰਾਇਆ ਨਹੀਂ ਡੇਰਾ ਸੱਚਾ ਸੌਦਾ ਆਪਸੀ ਭਾਈਚਾਰਾ, ਪ੍ਰੇਮ-ਪਿਆਰ ਦਾ ਸੰਦੇਸ਼ ਦਿੰਦਾ ਹੈ ਇੱਥੇ ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਹੈ ਰੱਬ ਦੇ ਰਸਤੇ ‘ਤੇ ਨਫਰਤ, ਈਰਖਾ, ਦਵੈਤ ਲਈ ਕੋਈ ਜਗ੍ਹਾ ਨਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸ਼ੁੱਭ ਨਾਂਅ ਵੀ ਡੇਰਾ ਸੱਚਾ ਸੌਦਾ ਦੇ ਸਰਵ ਧਰਮ ਸੰਗਮ ਦਾ ਪ੍ਰਤੀਕ ਹੈ

    ਸਰਸਾ ‘ਚ ਹੜ੍ਹ

    Dera Sacha Sauda Foundation day

    6 ਜੁਲਾਈ ਸਾਲ 1993 | ਜਦੋਂ ਘੱਗਰ ਦਰਿਆ ਨੇ ਆਪਣਾ ਖਤਰਨਾਕ ਰੂਪ ਧਾਰਨ ਕਰ ਲਿਆ ਸੀ ਤੇ 8 ਜੁਲਾਈ ਦੀ ਸਵੇਰ ਦਰਿਆ ਛਾਲਾਂ ਮਾਰ ਰਿਹਾ ਸੀ ਨਦੀ ਦਾ ਪਾਣੀ ਸਰਸਾ ਸ਼ਹਿਰ ‘ਚ ਦਾਖਲ ਹੋ ਗਿਆ ਸੀ 80 ਫੀਸਦੀ ਸ਼ਹਿਰ ਨੂੰ ਘੱਗਰ ਦੇ ਪਾਣੀ ਨੇ ਆਪਣੀ ਲਪੇਟ ‘ਚ ਲੈ ਲਿਆ ਸੀ ਸਰਸਾ ਦੀਆਂ ਗਲੀਆਂ ‘ਚ 5-5 ਫੁੱਟ ਪਾਣੀ ਭਰ ਗਿਆ ਸੀ ਆਚਾਨਕ ਹੋਏ ਇਸ ਕੁਦਰਤੀ ਕਹਿਰ ਦੇ ਅੱਗੇ ਸ਼ਹਿਰ ਵਾਸੀ ਸਹਿਮ ਗਏ ਸਨ ਇਸ ਸੰਕਟ ਦੀ ਘੜੀ ‘ਚ ਡੇਰਾ ਸੱਚਾ ਸੌਦਾ ਨੇ ਅਹਿਮ ਭੂਮਿਕਾ ਨਿਭਾਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁਦ ਉਸ ਥਾਂ ਪਹੁੰਚੇ ਤੇ ਘੱਗਰ ਦੇ ਕੰਢੇ ‘ਤੇ ਲੰਮਾ ਤੇ ਮਜ਼ਬੂਤ ਬੰਨ੍ਹ ਬਣਵਾਇਆ ਆਸ਼ਰਮ ਦੇ ਸੇਵਾਦਾਰਾਂ ਨੇ ਟਰੈਕਟਰ-ਟਰਾਲੀਆਂ ‘ਚ ਹੜ੍ਹ ਪੀੜਤਾਂ ਦਾ ਸਾਮਾਨ ਚੁੱਕੇ ਸੁਰੱਖਿਅਤ ਸਥਾਨ ‘ਤੇ ਪਹੁੰਚਿਆ ਸੀ ਹੜ੍ਹ ਪੀੜਤਾਂ ਦੀ ਮੱਦਦ ਲਈ ਆਸ਼ਰਮ ਵੱਲੋਂ ਮੁਫ਼ਤ ਦਵਾਈਆਂ, ਕੱਪੜੇ ਤੇ ਭੋਜਨ ਸਮੱਗਰੀ ਵਜੋਂ ਰਾਹਤ ਲੋਕਾਂ ਦਰਮਿਆਨ ਪਹੁੰਚਾਈ

    ਗੁਜਰਾਤ ਭੂਚਾਲ

    26 ਜਨਵਰੀ 2001 | ਦੇਸ਼ 51ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ, ਗੁਜਰਾਤ ‘ਚ ਤੇਜ਼ ਤੀਬਰਤਾ ਵਾਲੇ ਭੂਚਾਲ ਦੀ ਖਬਰ ਨਾਲ ਦੇਸ਼ ਸਹਿਮ ਗਿਆ ਸੀ ਸੂਬੇ ‘ਚ ਰਿਐਕਟਰ ਪੈਮਾਨੇ ‘ਤੇ 8.1 ਦੀ ਤੀਬਰਤਾ ਮਾਪੀ ਗਈ ਸੀ ਇਸ ਨਾਲ 10 ਲੱਖ ਘਰ ਢਹਿ ਗਏ ਸਨ, ਲੱਖਾਂ ਲੋਕ ਬੇਘਰ ਹੋ ਗਏ ਸਨ ਭੁਜ ਸ਼ਹਿਰ ਦੇ 100 ਫੀਸਦੀ ਮਕਾਨ ਨਸ਼ਟ ਹੋ ਗਏ ਸਨ ਪੂਜਨੀਕ ਗੁਰੂ ਜੀ ਨੇ ਤੁਰੰਤ ਪੀੜਤਾਂ ਦੀ ਮੱਦਦ ਲਈ ਪ੍ਰਬੰਧ ਕੀਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ 200 ਗੱਡੀਆਂ ‘ਚ ਖੁਰਾਕੀ ਸਮਰੱਗੀ ਤੇ ਹੋਰ ਲੋੜਵੰਦ ਦਾ ਸਮਾਨ ਭਰ ਕੇ ਗੁਜਰਾਤ ਲਈ ਰਵਾਨਾ ਕਰ ਦਿੱਤਾ ਗਿਆ ਸੀ

    Dera Sacha Sauda

    31 ਜਨਵਰੀ ਨੂੰ ਪੂਜਨੀਕ ਗੁਰੂ ਜੀ ਦੇ ਨਾਲ-ਨਾਲ 3 ਹਜ਼ਾਰ ਸੇਵਾਦਾਰ ਵੀ ਗੁਜਰਾਤ ਲਈ ਰਵਾਨਾ ਹੋਏ ਸਨ ਸੇਵਾਦਾਰਾਂ ਨੇ 150 ਪਿੰਡਾਂ ‘ਚ ਘਰ-ਘਰ ਜਾ ਕੇ ਸਮੱਗਰੀ ਵੰਡੀ ਡੇਰਾ ਸੱਚਾ ਸੌਦਾ ਨੇ ਪ੍ਰਤਾਪਗੜ੍ਹ ਤੇ ਸਈ ਪਿੰਡ ਨੂੰ ਮੁੜ ਵਸਾਉਣ ਦੀ ਜ਼ਿੰਮੇਵਾਰੀ ਚੁੱਕੀ ਪਿੰਡ ‘ਚ ਪੀੜਤਾਂ ਨੂੰ ਲੱਕੜ ਦੇ ਮਕਾਨ ਆਸ਼ਰਮ ਵੱਲੋਂ ਦਿੱਤੇ ਗਏ ਸਨ ਸਿਰਫ਼ 3 ਦਿਨਾਂ ‘ਚ 104 ਲੱਕੜ ਦੇ ਮਕਾਨ ਬਣਾ ਕੇ ਦਿੱਤੇ ਗਏ ਸਨ ਖੁਦ ਪੂਜਨੀਕ ਗੁਰੂ ਜੀ ਭੂਚਾਲ ਪ੍ਰਭਾਵਿਤ ਲੋਕਾਂ ‘ਚ 45 ਦਿਨ ਰਹੇ

    ਦੱਖਣੀ ਏਸ਼ੀਆ ਸੁਨਾਮੀ

    ਖਤਰਨਾਕ ਟਾਪੂਆਂ ‘ਤੇ ਪਹੁੰਚ ਕੇ ਕੀਤੀ ਮੱਦਦ

    ਦੱਖਣੀ ਏਸ਼ੀਆ ਨੂੰ ਸਮੁੰਦਰੀ ਤੂਫ਼ਾਨ (ਸੁਨਾਮੀ) ਨੇ ਝੰਜੋੜ ਦਿੱਤਾ ਸੀ ਭਾਰਤੀ ਉਪ ਮਹਾਂਦੀਪ ‘ਚ ਤੂਫ਼ਾਨ ਨੇ ਭਾਰੀ ਕਹਿ ਢਾਇਆ ਸੀ ਮਾਨਵਤਾ ‘ਤੇ ਆਫਤ ਦੀ ਇਸ ਘੜੀ ‘ਚ ਡੇਰਾ ਸੱਚਾ ਸੌਦਾ ਨੇ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਸਨ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਦੀਆਂ ਦੋ ਟੀਮਾਂ ਨੂੰ ਤਮਿਲਨਾਡੂ ਤੇ ਅੰਡੇਮਾਨ ਨਿਕੋਬਾਰ ‘ਚ ਪੀੜਤਾਂ ਦੀ ਮੱਦਦ ਲਈ ਭੇਜਿਆ ਗਿਆ ਸੀ

    Dera Sacha Sauda

    ਤਮਿਲਨਾਡੂ ਦੇ ਨਾਗਪਟਨਮ ਜ਼ਿਲ੍ਹੇ ‘ਚ ਆਸ਼ਰਮ ਦੇ ਸੇਵਾਦਾਰਾਂ ਨੇ ਰਾਹਤ ਸਮੱਗਰੀ ਵੰਡੀ ਸੀ ਅੰਡੇਮਾਨ ਨਿਕੋਬਾਰ ਦੀਪ ਦੇ ਕੱਛ ਤੇ ਕਚਾਲ ਦੋ ਖਤਰਨਾਕ ਟਾਪੂਆਂ ‘ਤੇ ਸੇਵਾਦਾਰਾਂ ਦੀ ਇੱਕ ਟੀਮ ਆਪਣੀ ਜਾਨ ਜੋਖ਼ਮ ‘ਚ ਪਾ ਕੇ ਪਹੁੰਚੀ ਤੇ ਉੱਥੇ ਲੁਪਤ ਹੋਣ ਦੇ ਕਗਾਰ ‘ਤੇ ਮਨੁੱਖੀ ਜਾਤੀ ਨੂੰ ਬਚਾਇਆ

    ਜੰਮੂ ਕਸ਼ਮੀਰ ‘ਚ ਬਰਫ਼ਬਾਰੀ

    8 ਅਕਤੂਬਰ 2005 | ਜੰਮੂ ਕਸ਼ਮੀਰ ਦੇ ਉੜੀ ਖੇਤਰ ‘ਚ ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਸੀ ਦੁੱਖ ਦੀ ਇਸ ਘੜੀ ‘ਚ ਡੇਰਾ ਸੱਚਾ ਸੌਦਾ ਨੇ ਵੀ ਭੂਚਾਲ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ ਸੇਵਾਦਾਰਾਂ ਨੇ 3 ਹਜ਼ਾਰ ਤੋਂ ਵੱਧ ਪਰਿਵਾਰਾਂ ‘ਚ ਸੈਂਕੜੇ ਕੁਇੰਟਲ ਰਾਹਤ ਸਮੱਗਰੀ ਵੰਡੀ

    ਬਾੜਮੇਰ ‘ਚ ਹੜ੍ਹ

    18 ਅਗਸਤ 2006 | ਸੁੱਕੇ ਰੇਗਿਸਤਾਨ’ਚ ਆਏ ਇਸ ਹੜ੍ਹ ਕਾਰਨ ਸਰਕਾਰੀ ਅੰਕੜਿਆਂ ਅਨੁਸਾਰ 140 ਵਿਅਕਤੀ ਮਾਰੇ ਗਏ ਸਨ ਇਕੱਲੇ ਬਾੜਮੇਰ ਜ਼ਿਲ੍ਹੇ ‘ਚ 104 ਬੰੰਦਿਆਂ ਦੀ ਮੌਤ ਹੋਈ ਹੜ੍ਹ ਨਾਲ 1300 ਕਰੋੜ ਦਾ ਨੁਕਸਾਨ ਹੋਇਆ ਸੀ ਪੂਜਨੀਕ ਗੁਰੂ ਜੀ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ 16 ਸਤੰਬਰ 2006 ਨੂੰ ਰਾਹਤ ਸਮੱਗਰੀ ਨਾਲ ਭਰੇ 8 ਵਾਹਨਾਂ ਨੂੰ ਰਵਾਨਾ ਕੀਤਾ ਪੂਜਨੀਕ ਗੁਰੂ ਜੀ ਖੁਦ ਵੀ ਬਾੜਮੇਰ ਪਹੁੰਚੇ ਸੇਵਾਦਾਰਾਂ ਨਾਲ ਮਿਲ ਕੇ ਹੜ੍ਹ ਪੀੜਤਾਂ ਦਰਮਿਆਨ ਰਾਹਤ ਸਮੱਗਰੀ ਵੰਡੀ ਗਈ ਬਾੜਮੇਰ ਜ਼ਿਲ੍ਹੇ ‘ਚ 1236 ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਸੀ ਤੇ 28 ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ

    ਬਿਹਾਰ ‘ਚ ਹੜ੍ਹ

    ਅਗਸਤ 2008 | ਬਿਹਾਰ ‘ਚ ਭਿਆਨਕ ਹੜ੍ਹ ਕਾਰਨ ਤਬਾਹੀ ਦਾ ਮੰਜ਼ਰ ਸੀ ਕੋਸੀ ਨਦੀ ਨੇ 17 ਜ਼ਿਲ੍ਹਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ 200 ਤੋਂ ਵੱਧ ਮੌਤਾਂ ਹੋਈਆਂ ਸਨ ਤੇ ਕਰੋੜਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 100 ਸੇਵਾਦਾਰਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ 13 ਸਤੰਬਰ 2008 ਨੂੰ ਰਾਹਤ ਸਮੱਗਰੀ ਨਾਲ ਭਰੇ 9 ਕੈਂਟਰਾਂ ਦੇ ਨਾਲ ਰਵਾਨਾ ਕੀਤਾ ਸੀ

    ਇਟਲੀ ‘ਚ ਭੂਚਾਲ

    6 ਅਪਰੈਲ 2009 | ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕੀ ਖੇਤਰ ਲਾਕੁਲਾ ‘ਚ ਜ਼ੋਰਦਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 6.3 ਦੱਸੀ ਗਈ ਇਸ ਕੁਦਰਤੀ ਆਫਤਾਂ ‘ਚ 260 ਬੰਦੇ ਮਾਰੇ ਗਏ ਤੇ 1000 ਬੰਦੇ ਜ਼ਖਮੀ ਤੇ ਲਗਭਗ 28000 ਲੋਕ ਬੇਘਰ ਹੋ ਗਏ ਸਨ

    Dera Sacha Sauda

    ਮਾਨਵਤਾ ‘ਤੇ ਆਈ ਸੰਕਟ ਦੀ ਇਸ ਘੜੀ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਖੁਰਾਕੀ ਸਮੱਗਰੀ ਲੈ ਕੇ ਗਏ ਪੀੜਤਾਂ ਲਈ ਇਕੱਠੀ ਖੁਰਾਕੀ ਸਮੱਗਰੀ ਨਾਲ ਭਰੇ ਦੋ ਕੈਂਟਰ ਉੱਥੇ ਰਾਹਤ ਕਾਰਜਾਂ ਦੀ ਕਮਾਨ ਸੰਭਾਲ ਰਹੇ ਆਰਮੀ ਕੈਂਪ ਦੇ ਇੰਚਾਰਜ਼ ਨੂੰ ਸੌਂਪ ਕੇ ਆਪਣਾ ਸਹਿਯੋਗ ਪ੍ਰਦਾਨ ਕੀਤਾ

    ਹਰਿਆਣਾ ‘ਚ ਹੜ੍ਹ

    16 ਜੁਲਾਈ 2011 | 12 ਜੁਲਾਈ ਨੂੰ ਮਾਨਸੂਨੀ ਮੀਂਹ ‘ਚ ਆਪਣੀਆਂ ਹੱਦਾਂ ਤੋੜ ਕੇ ਘੱਗਰ ਦੇ ਪਾਣੀ ਨੇ ਜ਼ਿਲ੍ਹਾ ਸਰਸਾ ਵਾਸੀਆਂ ‘ਤੇ ਕਹਿਰ ਢਾਹਿਆ

    Dera Sacha Sauda

    ਮੁਸੀਬਤ ਦੀ ਇਸ ਘੜੀ ‘ਚ ਬਿਨਾ ਕਿਸੇ ਵੀ ਮੁਸ਼ਕਲ  ਦੀ ਪਰਵਾਹ ਕੀਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰਾਂ ਨੇ ਘੱਗਰ ਦਰਿਆ ਦੇ ਪਾੜ ਨੂੰ ਪੂਰ ਕੇ ਤਨ ਮਨ ਅਤੇ  ਧਨ ਨਾਲ ਹੜ੍ਹ ਪ੍ਰਭਾਵਿਤਾਂ ਦੀ ਮੱਦਦ ਕੀਤੀ

    ਬ੍ਰਿਸਬੇਨ ‘ਚ ਹੜ੍ਹ

    Dera Sacha Sauda

    11 ਜਨਵਰੀ 2011 ਨੂੰ ਹੜ੍ਹ ਨੇ ਅਸਟਰੇਲੀਆ ਦੀ ਮੈਟਰੋ ਸਿਟੀ ਬ੍ਰਿਸਬੇਨ ‘ਚ ਤਬਾਹੀ ਮਚਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਥਾਨਕ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਅਸਟਰੇਲੀਆ ਦੀ ਸਾਧ-ਸੰਗਤ, ਜਿਨ੍ਹਾਂ ‘ਚ ਜ਼ਿਆਦਾਤਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸਨ, ਨੂੰ ਬ੍ਰਿਸਬੇਨ ਸੱਦਿਆ ਅਤੇ ਲੋਕਲ ਕਾਊਂਸਿਲ ਦੀ ਹੈਲਪ ਨਾਲ ਲੋਕਾਂ ਦੇ ਘਰਾਂ ‘ਚ ਜਾ ਕੇ ਉਨ੍ਹਾਂ ਨੂੰ ਮੱਦਦ ਪਹੁੰਚਾਈ

    ਗਾਜ਼ੀਆਬਾਦ ‘ਚ ਚਾਰ ਮੰਜਿਲਾ ਇਮਾਰਤ ਡਿੱਗੀ

    16 ਜੁਲਾਈ 2011 | ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨ ਘਟਨਾ ਸਥਾਨ ‘ਤੇ ਪਹੁੰਚ ਗਏ ਸਨ ਅਤੇ ਮਲਬੇ ‘ਚੋਂ ਦੱਬੇ ਹੋਏ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ

    Dera Sacha Sauda

    ਅੰਦਰੋਂ ਕਿਸੇ ਦੀ ਆਵਾਜ਼ ਆਉਂਦੀ ਤਾਂ ਸਾਰੇ ਮਲਬਾ ਹਟਾ ਕੇ ਉਸ ਨੂੰ ਕੱਢਣ ‘ਚ ਜੁਟ ਜਾਂਦੇ ਸਨ ਮਲਬੇ ‘ਚ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਸੇਵਾਦਾਰਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਰੈਸਕਿਊ ਆਪ੍ਰੇਸ਼ਨ ਚਲਾਇਆ

    ਦਾਰਜੀਲਿੰਗ ‘ਚ ਭਿਆਨਕ ਅੱਗ

    Dera Sacha Sauda

    21 ਅਪਰੈਲ 2012 ਨੂੰ ਰਾਤ ਲਗਭਗ ਸਵਾ ਇੱਕ ਵਜੇ ਬੰਗਾਲ ਦੇ ਦਾਰਜੀਲਿੰਗ ਦੇ  ਭੀੜ-ਭੜੱਕੇ ਵਾਲੇ ਚੌਂਕ ਬਜ਼ਾਰ ‘ਚ ਅਚਾਨਕ ਭਿਆਨਕ ਅੱਗ ਲੱਗ ਗਈ ਸੀ ਅੱਗ ਲੱਗਣ ਦੀ ਸੂਚਨਾ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਮਿੰਟਾਂ ‘ਚ ਹੀ 1000 ਸੇਵਾਦਾਰਾਂ ਨੇ ਪਹੁੰਚ ਕੇ ਅੱਗ ਨੂੰ ਬੁਝਾਇਆ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ

    ਜੈਪੁਰ ‘ਚ ਹੜ੍ਹ

    Dera Sacha Sauda

    22 ਅਗਸਤ 2012 ਕੁਦਰਤੀ ਆਫਤਾਂ ਅਤੇ ਮੁਸੀਬਤ ਦੇ ਸਮੇਂ ਪੀੜਤਾਂ ਦੀ ਮੱਦਦ ‘ਚ ਹਮੇਸ਼ਾ ਮੋਹਰੀ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ 22 ਅਗਸਤ ਨੂੰ ਆਏ ਹੜ੍ਹ ਤੋਂ ਪੀੜਤਾਂ ਦੀ ਸਾਰ ਲੈਂਦਿਆਂ ਉਨ੍ਹਾਂ ਦੀ ਹਰ ਸੰਭਵ ਮੱਦਦ ਕੀਤੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਨਾਲ ਭਰੇ ਤਿੰਨ ਕੈਂਟਰ ਭੇਜੇ ਗਏ

    ਉੱਤਰਾਖੰਡ: ਪਹਾੜ ਖਿਸਕਣੇ ਅਤੇ  ਭਾਰੀ ਮੀਂਹ

    16 ਜੂਨ 2013 ਚਾਰ ਧਾਮਾਂ ਦੀ ਯਾਤਰਾ ਕਰਨ ਉੱਤਰਾਖੰਡ ਗਏ ਲੋਕਾਂ ‘ਤੇ ਕੁਦਰਤ ਦਾ ਕਹਿਰ ਟੁੱਟ ਪਿਆ ਭਾਰੀ ਮੀਂਹ ਅਤੇ ਪਹਾੜ ਖਿਸਕਣ ਕਾਰਨ ਦਰਜਨਾਂ ਪਿੰਡ ਪ੍ਰਭਾਵਿਤ ਹੋਏ ਅਤੇ 5770 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ

    Dera Sacha Sauda

    ਪੂਜਨੀਕ ਗੁਰੂ ਜੀ ਦਾ ਨਿਰਦੇਸ਼ ਮਿਲਦੇ ਹੀ ਸੈਂਕੜੇ ਤੋਂ ਜ਼ਿਆਦਾ ਸੇਵਾਦਾਰ 33 ਕੈਂਟਰਾਂ ‘ਚ ਰਾਹਤ ਸਮੱਗਰੀ ਲੈ ਕੇ ਗੁਪਤਕਾਸ਼ੀ ਅਤੇ ਰੁਦਰਪ੍ਰਯਾਗ ਲਈ ਸਰਸਾ ਤੋਂ ਰਵਾਨਾ ਹੋਏ ਦੁਰਗਮ ਨੂੰ ਸੁਗਮ ਬਣਾ ਕੇ ਖਤਰਨਾਕ ਰਸਤਿਆਂ ਨੂੰ ਪਾਰ ਕਰਕੇ ਸੇਵਾਦਾਰ ਗੁਪਤਕਾਸ਼ੀ ਪਹੁੰਚੇ ਗੁਪਤ ਕਾਸ਼ੀ ਪਹੁੰਚਦੇ ਹੀ ਪ੍ਰਸ਼ਾਸਨ, ਫੌਜ, ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਸੇਵਾਦਾਰਾਂ ਨੇ ਰਾਹਤ ਕਾਰਜ ਸ਼ੁਰੂ ਕੀਤੇ

    ਜੰਮੂ ਕਸ਼ਮੀਰ ‘ਚ ਹੜ੍ਹ

    5 ਸਤੰਬਰ 2014 ਧਰਤੀ ਦਾ ਸਵਰਗ ਕਹੇ ਜਾਣ ਵਾਲੇ ਜੰਮੂ ਕਸ਼ਮੀਰ ‘ਚ 5 ਸਤੰਬਰ 2014 ਨੂੰ ਵਰ੍ਹਿਆ ਕੁਦਰਤੀ ਕਹਿਰ ਲੱਖਾਂ ਲੋਕਾਂ ਲਈ ਬਦਨਸੀਬੀ ਦੀ ਇਬਾਰਤ ਲਿਖ ਗਿਆ ਹਜ਼ਾਰਾਂ ਜ਼ਿੰਦਗੀਆਂ ਹੜ੍ਹ ਦੇ ਪਾਣੀ ਅਤੇ ਮਲਬੇ ‘ਚ ਦਫਨ ਹੋ ਗਈਆਂ

    Dera Sacha Sauda

    ਮੁਸ਼ਕਲ ਦੀ ਇਸ ਘੜੀ ‘ਚ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਕਿੱਥੇ ਪਿੱਛੇ ਰਹਿਣ ਵਾਲੇ ਸਨ ਬਿਨਾ ਕਿਸੇ ਦੇਰੀ ਦੇ ਉਹ ਵੀ ਤੁਰੰਤ ਜਾ ਪਹੁੰਚੇ ਅਤੇ ਬਚਾਅ ਅਤੇ ਰਾਹਤ ਕਾਰਜਾਂ ‘ਚ ਪ੍ਰਸ਼ਾਸਨ ਅਤੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਤੇ ਉਦੋਂ ਤੱਕ ਜੁਟੇ ਰਹੇ ਜਦੋਂ ਤੱਕ ਕਿ ਹਾਲਾਤ ਠੀਕ ਨਹੀਂ ਹੋਵੇ

    ਨੇਪਾਲ ਭੂਚਾਲ (Foundation Day)

    Dera Sacha Sauda

    1 ਮਈ 2015 ਨੇਪਾਲ ‘ਚ ਭੂਚਾਲ ਨਾਲ ਭਾਰੀ ਤਬਾਹੀ ਹੋਈ ਸੀ, ਜਿਸ ‘ਚ ਕਈ ਬੰਦਿਆਂ ਦੀ ਜਾਨ ਗਈ ਅਤੇ ਕਈ ਘਰ ਨੁਕਸਾਨੇ ਗਏ ਇਸ ਦੁੱਖ ਦੀ ਘੜੀ ‘ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਭੂਚਾਲ ਪੀੜਤਾਂ ਦੇ ਘਰ ਬਣਵਾਏ ਅਤੇ ਰਾਸ਼ਨ ਵੰਡਿਆ ਭੂਚਾਲ ‘ਚ ਢੇਰੀ ਹੋਏ ਸਕੂਲ ਅਤੇ ਧਾਰਮਿਕ ਸਥਾਨਾਂ ਦੀ ਮੁਰੰਮਤ ਕੀਤੀ

    ਨੋਇਡਾ ‘ਚ ਡਿੱਗੀ ਇਮਾਰਤ

    18 ਜੁਲਾਈ 2018 ਕੌਮੀ ਰਾਜਧਾਨੀ ਖੇਤਰ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਪਿੰਡ ਸ਼ਾਹਬੇਰੀ ‘ਚ 18 ਜੁਲਾਈ ਦੀ ਦੇਰ ਰਾਤ ਦੋ ਇਮਾਰਤਾਂ ਦੇ ਡਿੱਗਣ ਨਾਲ ਦਰਜਨਾਂ ਜ਼ਿੰਦਗੀਆਂ ਮਲਬੇ ‘ਚ ਦਫ਼ਨ ਹੋ ਗਈਆਂ ਦਿਲ ਦਹਿਲਾ ਦੇਣ ਵਾਲੇ ਇਸ ਹਾਦਸੇ ਨੇ ਜਿੱਥੇ 4 ਜ਼ਿੰਦਗੀਆਂ ਨੂੰ ਨਿਗਲ ਲਿਆ

    Dera Sacha Sauda

    ਉਥੇ ਕਈ ਮਜ਼ਦੂਰ ਪਰਿਵਾਰਾਂ ਦੇ ਦਰਜਨਾਂ ਲੋਕ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਸਨ ਘਟਨਾ ਦੀ ਸੂਚਨਾ ਮਿਲਦੇ ਹੀ ਕੌਮੀ ਆਫਤ ਪ੍ਰਬੰਧਨ ਦੀ ਟੀਮ, ਫਾਇਰ ਬ੍ਰਿਗੇਡ ਦੇ ਨਾਲ-ਨਾਲ ਇੱਕ ਵਾਰ ਫਿਰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 100 ਤੋਂ ਜ਼ਿਆਦਾ ਸੇਵਾਦਾਰ ਰਾਤ ਨੂੰ ਹੀ ਰਾਹਤ ਅਤੇ ਬਚਾਅ ਕਾਰਜ ਲਈ ਘਟਨਾ ਸਥਾਨ ‘ਤੇ ਪਹੁੰਚੇ ਅਤੇ ਮਲਬੇ ‘ਚੋਂ ਜ਼ਿੰਦਗੀਆਂ ਬਚਾਉਣ ‘ਚ ਪੂਰੀ ਤਾਕਤ ਲਾ ਦਿੱਤੀ ਸੇਵਾਦਾਰਾਂ ਨੇ ਦਿਨ-ਰਾਤ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਮਿਲਾਕੇ ਮਲਬੇ ਨੂੰ ਹਟਾਇਆ

    ਕੀ ਹੈ ਡੈਪਥ ਮੁਹਿੰਮ (Depth Campaign)

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਰੂਪੀ ਦੈਂਤ ਤੋਂ ਦੇਸ਼ ਨੂੰ ਬਚਾਉਣ ਲਈ ਧਿਆਨ, ਯੋਗਾ ਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ (ਡੈਪਥ ਮੁਹਿੰਮ) (Depth Campaign) ਦੀ ਸ਼ੁਰੂਆਤ ਕੀਤੀ । ਡੈਪਥ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਿੰਡਾਂ, ਸ਼ਹਿਰਾਂ ’ਚ ਨਸ਼ੇ ਦੀ ਗ੍ਰਿਫਤ ’ਚ ਫਸੇ ਨੌਜਵਾਨਾਂ ਨੂੰ ਇਸ ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਜੀਵਨ ਨੂੰ ਸੁਧਾਰੇਗੀ ਨਾਲ ਹੀ ਅਜਿਹੇ ਨੌਜਵਾਨਾਂ ਦਾ ਇਲਾਜ ਵੀ ਕੀਤਾ ਜਾਵੇਗਾ।

    (Foundation Day)

    ਇਸ ਦੇ ਤਹਿਤ ਨੌਜਵਾਨਾਂ ਨੂੰ ਰਾਮ-ਨਾਮ, ਪ੍ਰਭੂ ਦੀ ਭਗਤੀ ਨਾਲ ਜੋੜਿਆ ਜਾਵੇਗਾ, ਤਾਂ ਕਿ ‘ਧਿਆਨ’ ਨਾਲ ਉਸ ਦਾ ਆਤਮਬਲ ਮਜਬੂਤ ਹੋਵੇ ਅਤੇ ਉਹ ਨਸ਼ਿਆਂ ਦੇ ਜਾਲ ਚੋਂ ਨਿਕਲ ਸਕੇ। ਨਾਲ ਹੀ ਯੋਗਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
    ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਪੰਚਾਂ, ਸਰਪੰਚਾਂ, ਕੌਂਸਲਰ, ਚੇਅਰਮੈਨ, ਵਿਧਾਇਕਾਂ ਸਮੇਤ ਪਤਵੰਤੇ ਸੱਜਣਾਂ ਨੂੰ ਸੱਦਾ ਦੇ ਰਹੇ ਹਨ ਕਿ ਉਹ ਨਸ਼ੇ ਰੂਪੀ ਦੈਂਤ ਤੋਂ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ, ਤਾਂ ਕਿ ਨੌਜਵਾਨ ਪੀੜ੍ਹੀ ਇਸ ’ਚੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਗੁਜ਼ਾਰ ਸਕੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here