ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਪੰਜਾਬ ਦੇ ਸਾਬਕ...

    ਪੰਜਾਬ ਦੇ ਸਾਬਕਾ ਮੰਤਰੀ ‘ਇੰਦਰਜੀਤ ਸਿੰਘ ਜ਼ੀਰਾ’ ਦਾ ਦਿਹਾਂਤ

    ਪੰਜਾਬ ਦੇ ਸਾਬਕਾ ਮੰਤਰੀ ‘ਇੰਦਰਜੀਤ ਸਿੰਘ ਜ਼ੀਰਾ’ ਦਾ ਦਿਹਾਂਤ

    ਜੀਰਾ। ਫਿਰੋਜ਼ਪੁਰ ਚ ਜੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਅਤੇ ਸਾਬਕਾ ਮੰਤਰੀ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੱਜ ਸਵੇਰੇ ਮੋਹਾਲੀ ਵਿਖੇ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਪਿਛਲੇ ਕੁੱਝ ਸਮੇਂ ਉਨ੍ਹਾਂ ਦਾ ਬੀਮਾਰੀ ਕਾਰਨ ਇਲਾਜ ਚੱਲ ਰਿਹਾ ਸੀ।

    ਉਨ੍ਹਾਂ ਦੀ ਮੌਤ ’ਤੇ ਪੂਰੇ ਇਲਾਕੇ ਅਤੇ ਜ਼ੀਰਾ ਪਰਿਵਾਰ ਨਾਲ ਸਾਂਝ ਰੱਖਣ ਵਾਲਿਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਤੋਂ ਲਿਆਂਦਾ ਜਾ ਰਿਹਾ ਹੈ ਅਤੇ ਜ਼ੀਰਾ ਰਿਹਾਇਸ਼ ਤੋਂ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ਵਾਲੀ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰੀਬ 3 ਵਜੇ ਬਾਅਦ ਦੁਪਹਿਰ ਕੀਤਾ ਜਾਵੇਗਾ।

    ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਵ. ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਕੋਵਿਡ 19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੀਤਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।