ਸਾਬਕਾ ਮੰਤਰੀ ਮਹੀਪਾਲ ਮਦੇਰਣਾ ਦਾ ਦੇਹਾਂਤ

ਭੰਵਰੀ ਦੇਵੀ ਮਾਮਲੇ ’ਚ ਮਹੀਨੇ ਭਰ ਪਹਿਲਾਂ ਹਾਈਕੋਰਟ ਤੋਂ ਮਿਲੀ ਸੀ ਜ਼ਮਾਨਤ

(ਸੱਚ ਕਹੂੰ ਨਿਊਜ਼) ਜੋਧਪੁਰ। ਰਾਜਸਥਾਨ ਸਰਕਾਰ ’ਚ ਸਾਬਕਾ ਕੈਬਨਿਟ ਮੰਤਰੀ ਮਹੀਪਾਲ ਮਦੇਰਣਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਮਦੇਰਣਾ 60 ਸਾਲਾ ਦੇ ਸਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਮੂੰਹ ਦੇ ਕੈਂਸਰ ਤੋਂ ਪੀੜਤ ਸਨ ਤੇ ਬਾਅਦ ’ਚ ਉਨ੍ਹਾਂ ਕੋਰੋਨਾ ਵੀ ਹੋ ਗਿਆ ਸੀ। ਹਾਲਾਂਕਿ ਕੋਰੋਨਾ ਤੋਂ ਉਹ ਕਾਫ਼ੀ ਠੀਕ ਹੋ ਗਏ ਸਨ ਮਦੇਰਣਾ ਨੇ ਅੱਜ ਸਵੇਰੇ ਸਵਾ ਛੇ ਵਜੇ ਅੰਤਿਮ ਸਾਹ ਲਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਚਾੜੀ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਭੰਵਰੀ ਦੇਵੀ ਮਾਮਲੇ ’ਚ ਦੋਸ਼ੀ ਮਦੇਰਣਾ ਨੂੰ ਕਰੀਬ ਮਹੀਨੇ ਭਰ ਪਹਿਲਾਂ ਹੀ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ