ਜ਼ਮਾਨਤ ’ਤੇ ਬਾਹਰ ਆਉਣ ਦੀ ਤਿਆਰੀ ’ਚ ਸਾਬਕਾ ਮੰਤਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਗਿ੍ਰਫ਼ਤਾਰ ਕਰਵਾਏ ਗਏ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੈ ਕੇ ਪੁੱਜ ਗਏ ਹਨ। ਡਾ. ਵਿਜੈ ਸਿੰਗਲਾ ਵੱਲੋਂ ਇਸ ਮਾਮਲੇ ਨੂੰ ਵਿਰੋਧੀਆਂ ਦੀ ਸਾਜਿਸ ਕਰਾਰ ਦਿੱਤਾ ਗਿਆ ਤਾਂ ਪੈਸਿਆਂ ਦੀ ਰਿਕਵਰੀ ਨਾ ਹੋਣ ਨੂੰ ਵੀ ਮੁੱਦਾ ਬਣਾਇਆ ਗਿਆ ਹੈ। ਡਾ. ਸਿੰਗਲਾ ਦਾ ਕਹਿਣਾ ਹੈ ਕਿ ਉਨਾਂ ਕੋਲ ਕਿਸੇ ਵੀ ਤਰਾਂ ’ਚ ਪੈਸਾ ਬਰਾਮਦ ਨਹੀਂ ਹੋਇਆ ਹੈ
ਫਿਰ ਵੀ ਉਨਾਂ ’ਤੇ ਭਿ੍ਰਸ਼ਟਾਚਾਰ ਦਾ ਮਾਮਲਾ ਦਰਜ਼ ਕਰਦੇ ਹੋਏ ਗਿ੍ਰਫ਼ਤਾਰ ਕੀਤਾ ਗਿਆ ਹੈ। ਇਹ ਗਿ੍ਰਫ਼ਤਾਰੀ ਸਿਰਫ਼ ਝੂਠੇ ਦੋਸ਼ਾਂ ਦੇ ਆਧਾਰ ’ਤੇ ਹੀ ਹੋਈ ਹੈ। ਇਸ ਲਈ ਉਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਡਾ. ਵਿਜੈ ਸਿੰਗਲਾ ਦੀ ਇਸ ਅਪੀਲ ’ਤੇ ਜਲਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੁਣਵਾਈ ਕਰ ਸਕਦੀ ਹੈ।
ਜਾਣਕਾਰੀ ਅਨੁਸਾਰ ਬੀਤੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਇੱਕ ਵੀਡੀਓ ਜਾਰੀ ਕਰਦੇ ਹੋਏ ਇਹ ਦੱਸਿਆ ਸੀ ਕਿ ਉਨਾਂ ਦੀ ਕੈਬਨਿਟ ਵਿੱਚ ਸ਼ਾਮਲ ਡਾ. ਵਿਜੈ ਸਿੰਗਲਾ ਕਮਿਸ਼ਨ ਲੈਣ ਦੇ ਨਾਲ ਹੀ ਭਿ੍ਰਸ਼ਟਾਚਾਰ ਕਰ ਰਹੇ ਹਨ। ਉਨ੍ਹਾਂ ਦੇ ਖ਼ਿਲਾਫ਼ ਸਬੂਤ ਦੇ ਤੌਰ ’ਤੇ ਰਿਕਾਰਡਿੰਗ ਆਈ ਸੀ ਅਤੇ ਉਸ ਰਿਕਾਰਡਿੰਗ ਬਾਰੇ ਖ਼ੁਦ ਡਾ. ਵਿਜੈ ਸਿੰਗਲਾ ਵਲੋਂ ਗਲਤੀ ਵੀ ਮੰਨ ਲਈ ਗਈ ਹੈ,
ਜਿਸ ਕਾਰਨ ਉਹ ਆਪਣੀ ਕੈਬਨਿਟ ਵਿੱਚੋਂ ਡਾ. ਵਿਜੈ ਸਿੰਗਲਾ ਨੂੰ ਬਰਖ਼ਾਸਤ ਕਰਨ ਦੇ ਨਾਲ ਹੀ ਪੁਲਿਸ ਨੂੰ ਗਿ੍ਰਫ਼ਤਾਰ ਕਰਨ ਦਾ ਆਦੇਸ਼ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੋਂ ਬਾਅਦ ਡਾ. ਵਿਜੈ ਸਿੰਗਲਾ ਨੂੰ ਮੁਹਾਲੀ ਵਿਖੇ ਦਰਜ਼ ਹੋਈ ਐਫਆਈਆਰ ਦੇ ਆਧਾਰ ’ਤੇ ਗਿ੍ਰਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣ ਡਾ. ਵਿਜੈ ਸਿੰਗਲਾ ਰੋਪੜ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਵੱਲੋਂ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਗਈ ਸੀ ਖ਼ਾਰਜ ਕਰ ਦਿੱਤਾ ਗਿਆ ਸੀ ਹੁਣ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੁੱਜੇ ਹਨ।¿;
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ