ਲੁਧਿਆਣਾ ਦੇ ਹਸਪਤਾਲ ’ਚ ਲਿਆ ਆਖਿਰੀ ਸਾਹ | Dr. Baldev Raj Chawla
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 86 ਸਾਲਾਂ ਦੀ ਸੀ। ਉਨ੍ਹਾਂ ਦਾ ਬੁੱਧਵਾਰ ਸ਼ਾਮ 5 ਵਜੇ ਸਸਕਾਰ ਕੀਤਾ ਜਾਵੇਗਾ। ਡਾ. ਬਲਦੇਵ ਰਾਜ ਚਾਵਲਾ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੀਲੀਏ ਕਾਰਨ ਲੁਧਿਆਣਾ ਦੇ ਹਸਪਤਾਲ ’ਚ ਦਾਖਲ ਸਨ। ਅੱਜ ਸਵੇਰੇ ਚਾਰ ਵਜੇ ਉਨ੍ਹਾਂ ਦਾ ਦੇਹਾਂਤ ਹੋਇਆ ਹੈ। ਉਨ੍ਹਾਂ ਦਾ ਜਨਮ 17 ਜਨਵਰੀ 1938 ਨੂੰ ਹੋਇਆ ਸੀ ਅਤੇ ਪੂਰੇ 86 ਸਾਲਾਂ ਬਾਅਦ 17 ਜਨਵਰੀ 2024 ਨੂੰ ਉਨ੍ਹਾਂ ਨੇ ਹਸਪਤਾਲ ’ਚ ਆਖਿਰੀ ਸਾਹ ਲਿਆ। (Dr. Baldev Raj Chawla)
ਮੁਕੇਰੀਆਂ ਹਾਦਸੇ ’ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਲਈ ਪੰਜਾਬ CM ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨ
ਸਾਰੀ ਜਿੰਦਗੀ ਰਹੀ ਬੀਜੇਪੀ ਨੂੰ ਸਮੱਰਪਿਤ
ਡਾ. ਬਲਦੇਵ ਰਾਜ ਚਾਵਲਾ ਐਕਟਿਵਲੀ ਬੀਜੇਪੀ ’ਚ ਕੰਮ ਕਰਦੇ ਰਹੇ। ਦੇਹਾਂਤ ਤੋਂ ਇੱਕ ਹਫਤਾ ਪਹਿਲਾਂ ਵੀ ਉਨ੍ਹਾਂ ਨੇ ਬੀਜੇਪੀ ਦੇ ਦਫਤਰ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ’ਚ ਹਿੱਸਾ ਲਿਆ ਸੀ। (Dr. Baldev Raj Chawla)
ਪੂਰਾ ਪਰਿਵਾਰ ਹੈ ਡਾਕਟਰ | Dr. Baldev Raj Chawla
ਦੱਸ ਦੇਈਏ ਕਿ ਡਾਕਟਰ ਬਲਦੇਵ ਰਾਜ ਚਾਵਲਾ ਖੁਦ ਅੱਖਾਂ ਦੇ ਡਾਕਟਰ ਸਨ। ਉਨ੍ਹਾਂ ਦੀ ਪਤਨੀ ਡਾ. ਸ਼ੁਕਲਾ ਚਾਵਲਾ ਮਹਿਲਾਵਾਂ ਦੀ ਡਾਕਟਰ ਹਨ, ਉਨ੍ਹਾਂ ਦੇ ਦੋ ਪੁੱਤਰ ਰਾਮ ਚਾਵਲਾ ਅਤੇ ਜੈਯੰਤ ਚਾਵਲਾ ਵੀ ਵੱਡੇ ਡਾਕਟਰ ਹਨ। ਉਨ੍ਹਾਂ ਦੀਆਂ ਪਤਨੀਆਂ ਵੀ ਐੱਮਡੀ ਡਾਕਟਰ ਹਨ। ਡਾਕਟਰ ਰਾਮ ਚਾਵਲਾ ਰਾਜਨੀਤੀ ’ਚ ਵੀ ਐਕਟਿਵ ਹਨ। (Dr. Baldev Raj Chawla)