ਗੋਵਾ ਦੇ ਸਾਬਕਾ ਮੰਤਰੀ ਆਪ ’ਚ ਸ਼ਾਮਲ
ਨਵੀਂ ਦਿੱਲੀ (ਏਜੰਸੀ)। ਗੋਵਾ ਦੇ ਸਾਬਕਾ ਉਦਯੋਗ ਮੰਤਰੀ ਮਹਾਦੇਵ ਨਾਈਕ ਸ਼ੁੱਕਰਵਾਰ ਨੂੰ ਇੱਥੇ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਗਏ ਨਾਇਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਿਜਲੀ ਮੰਤਰੀ ਸਤੇਂਦਰ ਜੈਨ ਤੇ ਹੋਰ ਪਾਰਟੀ ਆਗੂਆਂ ਦੀ ਮੌਜ਼ੂਦਗੀ ’ਚ ਆਪ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ਨਾਈਕ ਆਪ ’ਚ ਸ਼ਾਮਲ ਹੋਣ ਵਾਲੇ ਗੋਵਾ ਦੇ ਦੂਜੇ ਮਹੱਤਵਪੂਰਨ ਆਗੂ ਹਨ।
ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ ’ਚ ਗੋਵਾ ਮਹਿਲਾ ਕਾਂਗਰਸ ਪ੍ਰਧਾਨ ਪ੍ਰਤਿਮਾ ਕੁਟੀਨਹੋ ਆਪ ’ਚ ਸ਼ਾਮਲ ਹੋਈ ਸੀ ਆਪ ਦੀ ਗੋਵਾ ਇਕਾਈ ਦੇ ਕਨਵੀਨਰ ਰਾਹੁਲ ਮਹਾਂਮਬ੍ਰੇ ਨੇ ਕਿਹਾ, ਭਾਜਪਾ ਸਰਕਾਰ ’ਚ ਮੰਤਰੀ ਰਹੇ ਨਾਈਕ ਦਾ ਆਪ ’ਚ ਹਾਰਦਿਕ ਸਵਾਗਤ ਹੈ ਉਨ੍ਹਾਂ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਗੋਵਾ ਦੇ ਲੋਕਾਂ ਦੀ ਸੇਵਾ ਕਰਨ ਦੇ ਆਪ ਦੇ ਪ੍ਰਣ ਨੂੰ ਹੋਰ ਮਜ਼ਬੂਤੀ ਮਿਲੇਗੀ ਜ਼ਿਕਰਯੋਗ ਹੈ ਕਿ 2019 ’ਚ ਨਾਈਕ ਭਾਜਪਾ ਛੱਡਣ ਤੋਂ ਬਾਅਦ ਕਾਂਗਰਸ ’ਚ ਸ਼ਾਮਲ ਹੋ ਗਏ ਸਨ ਉਹ ਮਨੋਹਰ ਪਾਰੀਕਰ ਤੇ ਲਕਸ਼ਮੀਕਾਂਤ ਪਾਰਸੇਕਰ ਮੰਤਰੀ ਮੰਡਲ ਦੇ ਮੈਂਬਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ