Nabha jail: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਨਾਭਾ ਜੇਲ੍ਹ ਭੇਜਿਆ

ਈਡੀ ਵੱਲੋਂ ਦਰਜ ਮਾਮਲੇ ’ਚ ਹੋਈ ਹੈ ਗ੍ਰਿਫ਼ਤਾਰੀ | Nabha jail

(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਅਦਾਲਤ ਵੱਲੋਂ ਨਾਭਾ ਜੇਲ੍ਹ ਵਿਖੇ ਨਿਆਇਕ ਹਿਰਾਸਤ ’ਚ ਭੇਜਿਆ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਦੀ ਗ੍ਰਿਫਤਾਰੀ ਈ.ਡੀ. ਵੱਲੋਂ ਦਰਜ ਮਾਮਲੇ ’ਚ ਕੀਤੀ ਗਈ ਹੈ ਜਿਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜਿਆ ਗਿਆ ਹੈ। Nabha jail

ਇਹ ਵੀ ਪੜ੍ਹੋ: Punjab News: ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ, ਸੂਬੇ ਲਈ ਕੀਤੀ ਖਾਸ ਮੰਗ

ਦੱਸਣਯੋਗ ਹੈ ਕਿ ਨਾਭਾ ਜੇਲ੍ਹ ਵਿਖੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ ਲੰਮੇ ਸਮੇਂ ਤੋਂ ਹਿਰਾਸਤ ਵਿੱਚ ਹਨ ਜਿਨਾਂ ਖਿਲਾਫ ਵੀ ਈ.ਡੀ. ਵੱਲੋਂ ਹੀ ਮਾਮਲਾ ਦਰਜ ਹੈ। ਪੁਸ਼ਟੀ ਕਰਦਿਆਂ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਭਾਰਤ ਭੂਸਨ ਨੂੰ ਬੀਤੇ ਦਿਨ ਦੇਰ ਸ਼ਾਮ ਨਾਭਾ ਜੇਲ੍ਹ ਵਿਖੇ ਲਿਆਂਦਾ ਗਿਆ ਸੀ ਜਦੋਂਕਿ ਧਰਮਸੋਤ ਲਗਭਗ 4 ਜਾਂ 5 ਮਹੀਨਿਆਂ ਤੋਂ ਨਾਭਾ ਜੇਲ੍ਹ ਵਿਖੇ ਬੰਦ ਹਨ। ਉਨ੍ਹਾਂ ਦੱਸਿਆ ਕਿ ਭਾਰਤ ਭੂਸ਼ਨ ਅਤੇ ਧਰਮਸੋਤ ਦੋਨੋਂ ਸਾਬਕਾ ਕੈਬਨਿਟ ਮੰਤਰੀ ਨਾਭਾ ਜੇਲ੍ਹ ਵਿਖੇ ਮੌਜੂਦ ਹਨ ਅਤੇ ਉਨ੍ਹਾਂ ਨੂੰ ਇੱਕੋ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਨੋਂ ਸਾਬਕਾ ਕੈਬਨਿਟ ਮੰਤਰੀਆ ਨੂੰ ਜੇਲ੍ਹ ਮੈਨੂਅਲ ਅਨੁਸਾਰ ਖੁਰਾਕ ਦਿੱਤੀ ਜਾ ਰਹੀ ਹੈ ਜਿਸ ਨੂੰ ਦੋਨੋਂ ਹਵਾਲਾਤੀਆ ਵੱਲੋ ਨਿਯਮਾਂ ਅਨੁਸਾਰ ਲਿਆ ਜਾ ਰਿਹਾ ਹੈ।