ਸਕੀਮ ਦਾ ਲਾਹਾ ਲੈਣ ਵਾਲੇ ਕਿਸਾਨਾਂ ਨੇ ਕੀਤੀ ਸਰਕਾਰ ਨੂੰ ਅਪੀਲ
ਕਿਲੀ ਚਾਹਲਾਂ (ਸੁਖਜੀਤ ਮਾਨ) | ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਕਿਸਾਨਾਂ ਦੀ ਕਰਜ਼ਾ ਮੁਆਫੀ ਸਕੀਮ ਦਾ ਬੀਤੇ ਦਿਨ ਰੈਲੀ ਦੌਰਾਨ ਚੌਥਾ ਪੜ੍ਹਾਅ ਸ਼ੁਰੂ ਕਰ ਦਿੱਤਾ ਗਿਆ ਪਰ ਕਰਜ਼ਈ ਕਿਸਾਨ ਇਸਦਾ ਪੱਕਾ ਹੱਲ ਭਾਲਦੇ ਹਨ ਕਿਸਾਨ ਆਖਦੇ ਨੇ ਕਿ ਇੱਕ ਵਾਰੀ ਕਰਜ਼ਾ ਮੁਆਫ ਕਰਨ ਨਾਲ ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਮੁੜ ਕਰਜ਼ਾ ਨਹੀਂ ਚੁੱਕਣਾ ਪਵੇਗਾ ਕਿਉਂਕਿ ਫਸਲਾਂ ਦੇ ਘੱਟ ਭਾਅ ਅਤੇ ਕੁਦਰਤੀ ਕਰੋਪੀ ਉਨ੍ਹਾਂ ਨੂੰ ਕਰਜ਼ਾ ਚੁੱਕਣ ਲਈ ਮਜ਼ਬੂਰ ਕਰ ਦਿੰਦੀ ਹੈ ਉਂਜ ਮੁਆਫੀ ਹਾਸਿਲ ਕਰਨ ਵਾਲੇ ਕਿਸਾਨਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਜ਼ਰੂਰ ਕੀਤੀ ਹੈ ਕਿਉਂਕਿ ਇਸ ਮੁਆਫੀ ਨਾਲ ਉਨ੍ਹਾਂ ਦੇ ਕਰਜ਼ ਦਾ ਭਾਰ ਹੌਲਾ ਜ਼ਰੂਰ ਹੋਇਆ ਹੈ
ਕਰਜ਼ਾ ਮੁਆਫ ਸਕੀਮ ਦਾ ਲਾਹਾ ਹਾਸਿਲ ਕਰਨ ਲਈ ਪੁੱਜੇ ਪਿੰਡ ਕਟੋਰਾ ਦਾ ਕਿਸਾਨ ਗੁਰਚਰਨ ਸਿੰਘ ਤੰਗੀਆਂ ਨੂੰ ਦੂਰ ਕਰਨ ਲਈ ਸਬਜੀ ਦੀ ਕਾਸਤ ਕਰਦਾ ਸੀ ਪਰ ਮਾੜੇ ਮੰਡੀਕਰਨ ਨੇ ਰਾਹ ਰੋਕ ਲਿਆ ਕਿਸਾਨ ਨੇ ਆਖਿਆ ਕਿ ‘ਜੇ ਫਸਲਾਂ ਦੇ ਭਾਅ ਨਾ ਵਧੇ ਕਰਜ਼ਾ ਤਾਂ ਫੇਰ ਚੜੂ’ ਇਸ ਕਿਸਾਨ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਬਦਲਵੀਂ ਖੇਤੀ ਦੇ ਰਾਹ ਪੈਂਦਿਆਂ ਸ਼ਿਮਲਾ ਮਿਰਚ, ਲਸਣ ਅਤੇ ਅਰਬੀ ਦੀ ਕਾਸ਼ਤ ਆਰੰਭੀ ਸੀ ਪਰ ਲਾਹੇਵੰਦ ਭਾਅ ਨਾ ਮਿਲਣ ਕਾਰਨ ਉਹ ਨਿਰਾਸ਼ ਹੋ ਗਿਆ ਇਸ ਕਿਸਾਨ ਨੇ ਮੰਗ ਕੀਤੀ ਕਿ ਬਦਲਵੀਆਂ ਫਸਲਾਂ ਦੇ ਮੰਡੀਕਰਨ ਨੂੰ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਜੋ ਕਰਜ਼ਾ ਮੁਆਫ ਕਰ ਦਿੱਤਾ ਇਸ ਨਾਲ ਵੀ ਵੱਡਾ ਸਹਾਰਾ ਮਿਲਿਆ ਹੈ ਪਰ ਹੁਣ ਕੇਂਦਰ ਸਰਕਾਰ ਨੂੰ ਵੀ ਕੋਈ ਬੋਨਸ ਦੇਣਾ ਚਾਹੀਦਾ ਹੈ ਪਿੰਡ ਲਸਾੜਾ ਦੇ ਕਿਸਾਨ ਦਰਸ਼ਨ ਸਿੰਘ ਨੇ ਆਖਿਆ ਕਿ ਫਸਲਾਂ ਦੇ ਉੱਚ ਭਾਅ ਦੀ ਜ਼ਰੂਰਤ ਹੈ ਪਰ ਇਸ ਸਬੰਧੀ ਕੋਈ ਗੱਲ ਰੈਲੀ ‘ਚ ਵੀ ਨਹੀਂ ਹੋਈ ਜੋ ਜ਼ਰੂਰ ਹੋਣੀ ਚਾਹੀਦੀ ਸੀ
ਪਿੰਡ ਟਾਂਡੀਆ ਦੇ ਕਿਸਾਨ ਬਲਵਿੰਦਰ ਸਿੰਘ ਨੇ ਵੀ ਫਸਲਾਂ ਦੇ ਪੱਕੇ ਭਾਅ ਦੀ ਮੰਗ ਕੀਤੀ ਹੈ ਇਹ ਸਿਰਫ ਕੁੱਝ ਕਿਸਾਨਾਂ ਦੀਆਂ ਉਦਾਹਾਰਨਾਂ ਹਨ ਇਨ੍ਹਾਂ ਤੋਂ ਇਲਾਵਾ ਕਰਜ਼ਾ ਮੁਆਫੀ ਹਾਸਿਲ ਕਰਨ ਵਾਲੇ ਹੋਰ ਕਿਸਾਨਾਂ ਨੇ ਵੀ ਫਸਲਾਂ ਲਈ ਸਹੀ ਮੁੱਲ ਅਤੇ ਕਿਸਾਨ ਪੱਖੀ ਸਕੀਮਾਂ ਲਾਗੂ ਕਰਨ ਦੀ ਮੰਗ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।