ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ‘ਤੇ
ਮੁੰਬਈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 8 ਮਈ ਨੂੰ ਖਤਮ ਹਫ਼ਤੇ ‘ਚ 4.23 ਅਰਬ ਡਾਲਰ ਵਧ ਕੇ 485.31 ਅਰਬ ਡਾਲਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਇੱਕ ਮਈ ਨੂੰ ਇਹ ਹਫ਼ਤੇ ‘ਚ 1.62 ਅਰਬ ਡਾਲਰ ਵਧ ਕੇ ਸੱਤ ਹਫਤੇ ਦੇ ਉੱੱਤੇ ਪੱਧਰ 481.08 ਅਰਬ ਡਾਲਰ ‘ਤੇ ਪਹੁੰਚ ਗਿਆ। 24 ਅਪਰੈਲ ਨੂੰ ਸਮਾਪਤ ਹਫ਼ਤੇ ‘ਚ ਇਹ 11.3 ਕਰੋੜ ਡਾਲਰ ਦੀ ਗਿਰਾਵਟ ਨਾਲ 479.46 ਅਰਬ ਡਾਲਰ ਰਿਹਾ ਸੀ।
ਭਾਰਤੀ ਰਿਜਰਵ ਬੈਂਕ ਦੁਆਰਾ ਜਾਰੀ ਹਫ਼ਤੇ ਅੰਕੜਿਆਂ ਅਨੁਸਾਰ ਵਿਦੇਸ਼ੀ ਮੁਦਰਾ ਭੰਡਾਰ ਨਾਲ ਸਭ ਤੋਂ ਵੱਡੇ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ ‘ਚ ਅੱਠ ਮਈ ਨੂੰ ਹਫ਼ਤੇ ਦੌਰਾਨ 4.23 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਇਹ 447.54 ਅਰਬ ਡਾਲਰ ‘ਤੇ ਰਿਹਾ। ਇਸ ਦੌਰਾਨ ਸੌਨ ਭੰਡਾਰ 1.3 ਕਰੋੜ ਵਧਕੇ 32.29 ਅਰਬ ਡਾਲਰ ਹੋ ਗਿਆ। ਅੰਦਰਰਾਸ਼ਟਰੀ ਮੁਦਰਾ ਕੋਸ਼ ਪਾਸ ਆਰਕਸ਼ਿਤ ਨਿਧੀ 80 ਲੱਖ ਡਾਲਰ ਘਟਕੇ 4.05 ਅਬ ਡਾਲਰ ਅਤੇ ਵਿਸ਼ੇਸ਼ ਆਹਰਣ ਅਧਿਕਾਰ 30 ਲੱਖ ਡਾਲਰ ਘੱਟ ਕੇ 1.42 ਅਰਬ ਡਾਲਰ ‘ਤੇ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।