ਭਾਰਤ ਜਿਨ੍ਹਾਂ ਲਈ ਰਾਸ਼ਟਰ ਨਹੀਂ, ਉਨ੍ਹਾਂ ਦਾ ਅਖੰਡਤਾ ਨਾਲ ਕੀ ਵਾਸਤਾ

India

ਕੁਝ ਕੁ ਸਿਆਸੀ ਆਗੂਆਂ ਕੋਲ ਜਦੋਂ ਵਿਚਾਰਾਂ ਅਤੇ ਲਾਜ਼ਿਕਲ ਜਵਾਬਾਂ ਦਾ ਟੋਟਾ ਹੁੰਦਾ ਹੈ ਤਾਂ ਉਹ ਇਤਰਾਜ਼ਯੋਗ ਬਿਆਨ ਦੇਣ ਲੱਗ ਜਾਂਦੇ ਹਨ ਉਨ੍ਹਾਂ ’ਚੋਂ ਇੱਕ ਅਜਿਹਾ ਹੀ ਬੇਹੁੁਦਾ ਬਿਆਨ ਡੀਐਮਕੇ ਸਾਂਸਦ ਏ ਰਾਜਾ ਦਾ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਕੋਈ ਦੇਸ਼ ਹੀ ਨਹੀਂ ਹੈ, ਉਹ ਇੱਕ ਉਪ ਮਹਾਂਦੀਪ ਹੈ ਦੇਸ਼ ਭਾਵ ਰਾਸ਼ਟਰ ਦਾ ਅਰਥ ਹੁੰਦਾ ਹੈ ਇੱਕ ਭਾਸ਼ਾ, ਇੱਕ ਸੰਸਕ੍ਰਿਤੀ ਅਤੇ ਇੱਕ ਪਰੰਪਰਾ ਹੋਵੇ, ਉਦੋਂ ਉਸ ਨੂੰ ਦੇਸ਼ ਕਿਹਾ ਜਾਂਦਾ ਹੈ ਰਾਜਾ ਨੇ ਕਿਹਾ, ‘ਤਮਿਲਨਾਡੂ ’ਚ ਇੱਕ ਭਾਸ਼ਾ, ਇੱਕ ਸੰਸਕ੍ਰਿਤੀ ਹੈ, ਅਰਥਾਤ ਇਹ ਇੱਕ ਦੇਸ਼ ਹੈ ਮਲਿਆਲਮ ਇੱਕ ਭਾਸ਼ਾ ਹੈ, ਉਨ੍ਹਾਂ ਦਾ ਇੱਕ ਰਾਸ਼ਟਰ ਹੈ ਓਡੀਸ਼ਾ ਇੱਕ ਦੇਸ਼ ਹੈ, ਕਿਉਂਕਿ ਉੱਥੇ ਇੱਕ ਭਾਸ਼ਾ ਹੈ ਕੇਰਲ ’ਚ ਇੱਕ ਵੱਖ, ਦਿੱਲੀ ’ਚ ਇੱਕ ਵੱਖ ਭਾਸ਼ਾ ਅਤੇ ਸੰਸਕ੍ਰਿਤੀ ਹੈ ਇਹ ਸਾਰੇ ਦੇਸ਼ ਮਿਲ ਕੇ ਭਾਰਤ ਨੂੰ ਬਣਾਉਂਦੇ ਹਨ। (India)

Delhi Police : ਸ਼ੈਤਾਨੀਅਤ ਦਾ ਧੰਦਾ

ਇਸ ਲਈ ਭਾਰਤ ਇੱਕ ਦੇਸ਼ ਨਹੀਂ, ਸਗੋਂ ਇੱਕ ਉਪ ਮਹਾਂਦੀਪ ਹੈ’ ਇਹ ਸਿਰਫ਼ ਭਾਸ਼ਾ ਅਤੇ ਖੇਤਰਵਾਦ ਦੇ ਆਧਾਰ ’ਤੇ ਖੇਤਰੀ ਜਨਤਾ ਨੂੰ ਨਾ ਸਿਰਫ਼ ਉਕਸਾਉਣ ਵਾਲਾ ਬਿਆਨ ਸੀ, ਸਗੋਂ ਆਪਣੇ ਦੀ ਦੇਸ਼ ਦੇ ਬਹੁਭਾਸ਼ੀ ਲੋਕਾਂ ਦੇ ਵਿਚਕਾਰ ਨਫਰਤ ਦੇ ਬੀਜ ਬੀਜਣ ਵਾਲਾ ਬਿਆਨ ਵੀ ਸੀ ਕਿਉਂਕਿ ਬਸਤੀਵਾਦੀ ਮਾਨਸਿਕਤਾ ਅੰਗਰੇਜ਼ੀ ਹਕੂਮਤ ਦੀ ਦੇਣ ਸੀ ਚੀਨ ਅਤੇ ਰੂਸ ਤੋਂ ਆਯਾਤਿਤ ਵਿਚਾਰਕਤਾ ਦੇ ਖੱਬੇਪੱਖੀ ਇਸ ਰਾਸ਼ਟਰਘਾਤੀ ਧਾਰਨਾ ਦਾ ਪੋਸ਼ਣ ਕਰਦੇ ਹਨ ਅਰਬਨ ਨਕਸਲਵਾਦ ਇਨ੍ਹਾਂ ਲੋਕਾਂ ਦੀ ਦੇਣ ਹੈ ਜਦੋਂਕਿ ਇਹ ਸਾਂਸਦ ਅਤੇ ਮੰਤਰੀ ਸੰਵਿਧਾਨ ਦੀ ਸਹੁੰ ਚੁੱਕਦੇ ਹੋਏ ਭਾਰਤ ਰਾਸ਼ਟਰ ਦੀ ਖੁਦਮੁਖਤਿਆਰੀ ਅਤੇ ਅਖੰਡਤਾ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਲੈਂਦੇ ਹਨ ਇਹ ਆਗੂ ਭਲੀਭਾਂਤ ਜਾਣਦੇ ਹਨ। (India)

ਕਿ ਭਾਰਤੀ ਸੰਵਿਧਾਨ ਕਿਸੇ ਨੂੰ ਇਹ ਆਗਿਆ ਨਹੀਂ ਦਿੰਦਾ ਕਿ ਉਹ ਕਿਸੇ ਧਰਮ ਦਾ ਅਪਮਾਨ ਜਾਂ ਆਲੋਚਨਾ ਕਰੇ ਕੂੜ ਪ੍ਰਚਾਰ ਦੇ ਅਜਿਹੇ ਯਤਨ ਇੱਕ ਵੱਡੇ ਸਮੂਹ ਦੀ ਆਸਥਾ ਨੂੰ ਸੱਟ ਮਾਰਨ ਵਾਲੇ ਹਨ ਹਾਲ ਹੀ ’ਚ ਸਨਾਤਨ ਧਰਮ ’ਤੇ ਕੀਤੀ ਗਈ ਟਿੱਪਣੀ ਸਬੰਧੀ ਸੁਪਰੀਮ ਕੋਰਟ ਨੇ ਉਦੈਨਿਧੀ ਸਟਾਲਿਨ ਨੂੰ ਤਿੱਖੀ ਫਟਕਾਰ ਲਾਈ ਹੈ ਉਨ੍ਹਾਂ ਨੇ ਸਨਾਤਨੀਆਂ ਨੂੰ ਡੇਂਗੂ, ਮਲੇਰੀਆ ਅਤੇ ਕੋਰੋਨਾ ਵਰਗੀਆਂ ਬਿਮਾਰੀਆਂ ਨਾਲ ਖਤਮ ਹੋ ਜਾਣ ਦੀ ਗੱਲ ਕਹੀ ਸੀ ਕੋਰਟ ਨੇ ਕਿਹਾ ਕਿ ‘ਤੁਸੀਂ ਕੋਈ ਆਮ ਆਦਮੀ ਨਹੀਂ ਹੋ, ਸਗੋਂ ਇੱਕ ਮੰਤਰੀ ਹੋ ਇਸ ਲਈ ਤੁਹਾਡੇ ਬਿਆਨ ਦੇ ਨਤੀਜੇ ਕੀ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਵੀ ਤੁਹਾਨੂੰ ਨਹੀਂ ਹੋਵੇਗਾ ਇਹ ਪ੍ਰਗਟਾਵੇ ਦੀ ਅਜ਼ਾਦੀ ਦੀ ਦੁਰਵਰਤੋਂ ਹੈ ਯਾਦ ਰਹੇ ਏ ਰਾਜਾ ਸਿਰਫ਼ ਸਾਂਸਦ ਹੀ ਨਹੀਂ ਹਨ। (India)

ਪੀਐੱਮ ਸੂਰਜ ਪੋਰਟਲ ਦੀ ਸ਼ੁਰੂਆਤ, ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ

ਉਹ ਮਨਮੋਹਨ ਸਿੰਘ ਸਰਕਾਰ ’ਚ ਮੰਤਰੀ ਵੀ ਰਹੇ ਹਨ ਕਾਂਗਰਸ ਅਤੇ ਆਈਐਨਡੀਆਈਏ ਦੀ ਘਟਕ ਪਾਰਟੀ ਦੇ ਆਗੂਆਂ ਨੇ ਇਸ ਕਥਿਤ ਬਿਆਨ ਨੂੰ ਰਾਜਾ ਦਾ ਨਿੱਜੀ ਵਿਚਾਰ ਦੱਸ ਕੇ ਕਿਨਾਰਾ ਜ਼ਰੂਰ ਕਰ ਲਿਆ ਹੈ, ਪਰ ਉਨ੍ਹਾਂ ਨੂੰ ਸੋਚਣ ਦੀ ਲੋੜ ਹੈ ਕਿ ਜੋ ਆਗੂ ਭਾਰਤ ਨੂੰ ਇੱਕ ਰਾਸ਼ਟਰ ਦੇ ਰੂਪ ’ਚ ਹੀ ਨਹੀਂ ਦੇਖਦਾ, ਉਨ੍ਹਾਂ ਦੀ ਪਾਰਟੀ ਦੇ ਨਾਲ ਇੰਡੀਆ ਗਠਜੋੜ ਦੀ ਕੀ ਉਚਿਤਤਾ ਰਹਿ ਜਾਂਦੀ ਹੈ ਤਾਮਿਲਨਾਡੂ ਦੇਸ਼ ਦਾ ਇੱਕੋ-ਇੱਕ ਅਜਿਹਾ ਸੂਬਾ ਹੈ, ਜਿੱਥੋਂ ਦੇ ਸੀਨੀਅਰ ਆਗੂ ਸਟਾਲਿਨ ਚੀਨੀ ਭਾਸ਼ਾ ਮੰਦਾਰਿਨ ’ਚ ਜਨਮਦਿਨ ਮਨਾਉਂਦੇ ਹਨ ਇਹੀ ਨਹੀਂ 28 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ’ਚ ਇਸਰੋ ਦੇ ਦੂਜੇ ਰਾਕੇਟ ਲਾਂਚਿੰਗ ਪੈਡ ਦੀ ਨੀਂਹ ਰੱਖੀ ਸੀ, ਇਸ ਦਿਨ ਸੂਬਾ ਸਰਕਾਰ ਦੀ ਪਸ਼ੂਪਾਲ ਮੰਤਰੀ ਅਨੀਤਾ ਰਾਧਾਕ੍ਰਿਸ਼ਨਨ ਨੇ ਸਥਾਨਕ ਅਖਬਾਰਾਂ ’ਚ ਇੱਕ ਇਸ਼ਤਿਹਾਰ ਦੇ ਕੇ ਰਾਕੇਟ ’ਤੇ ਭਾਰਤ ਦੀ ਥਾਂ ਚੀਨ ਦਾ ਝੰਡਾ ਲਾਇਆ ਸੀ। (India)

ਹਾਲਾਂਕਿ ਬਾਅਦ ’ਚ ਜਦੋਂ ਵਿਵਾਦ ਵਧਿਆ ਉਦੋਂ ਅਨੀਤਾ ਨੇ ਆਪਣੀ ਗਲਤੀ ਨੂੰ ਛੋਟੀ ਜਿਹੀ ਭੁੱਲ ਮੰਨਦਿਆਂ ਸਵੀਕਾਰ ਕੀਤਾ ਭਾਵ ਇਨ੍ਹਾਂ ਲੋਕਾਂ ਨੂੰ ਚੀਨ ਦੀ ਮੁਖਤਿਆਰੀ ਤਾਂ ਸਵੀਕਾਰ ਹੈ, ਪਰ ਰਾਸ਼ਟਰ ਦੀ ਮੁਖਤਿਆਰੀ ਨੂੰ ਨਕਾਰਨ ਤੋਂ ਬਾਜ ਨਹੀਂ ਆਉਂਦੇ? ਭਾਰਤ ਆਕ੍ਰਾਂਤਾ ਮੁਗਲਾਂ ਦੇ ਆਉਣ ਤੋਂ ਬਹੁਤ ਪਹਿਲਾਂ ਤੋਂ ਭਾਰਤ ਦੇ ਰੂਪ ’ਚ ਇੱਕ ਰਾਸ਼ਟਰ ਹੈ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਸਨਾਤਨ ਹਨ ਤੈਅ ਹੈ, ਇਸੇ ਸਨਾਤਨ ਹਿੰਦੂ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਸਵੀਕਾਰਤਾ ’ਚ ਭਾਰਤ ਰਾਸ਼ਟਰ ਦਾ ਜਨਮ ਹੋਇਆ, ਜੋ ਅੱਜ ਵੀ ਮੌਜ਼ੂਦ ਹੈ ਭਗਵਾਨ ਸ੍ਰੀਰਾਮ ਜੀ ਨੇ ਇਸੇ ਸੰਸਕ੍ਰਿਤਿਕ ਇੱਕਰੂਪਤਾ ਨੂੰ ਬਣਾਈ ਰੱਖਣ ਦੀ ਦ੍ਰਿਸ਼ਟੀ ਨਾਲ ਉੱਤਰ ਤੋਂ ਦੱਖਣ ਭਾਰਤ ਦੀ ਯਾਤਰਾ ਕਰਕੇ ਉਨ੍ਹਾਂ ਸਭ ਵਿਰੋਧੀ ਅਤੇ ਅਧਰਮੀ ਸ਼ਕਤੀਆਂ ਦਾ ਖਾਤਮਾ ਕੀਤਾ। (India)

ਜੋ ਭਾਰਤ ਰਾਸ਼ਟਰ ਨੂੰ ਕੰਟਰੋਲ ’ਚ ਲੈਣਾ ਚਾਹੁੰਦੀਆਂ ਸਨ ਇਸ ਦ੍ਰਿਸ਼ਟੀ ਨਾਲ ਭਗਵਾਨ ਕ੍ਰਿਸ਼ਨ ਜੀ ਨੇ ਪੱਛਮ ਤੋਂ ਪੂਰਬ ਦੀ ਯਾਤਰਾ ਕਰਕੇ ਸਨਾਤਨ ਸੰਸਕ੍ਰਿਤੀ ਅਤੇ ਧਰਮ ਦੇ ਵੈਭਵ ਨੂੰ ਦੂਰ-ਦੁਰਾਡੇ ਪੂਰਬਉੱਤਰ ਖੇਤਰ ਤੱਕ ਫੈਲਾਇਆ ਇਸ ਲਈ ਸਾਡੇ ਰਾਸ਼ਟਰ ਦੀ ਧਾਰਨਾ ਉਹ ਨਹੀਂ ਹੈ, ਜੋ ਪੱਛਮੀ ਲੋਕ ਬਸਤੀ ਦੇ ਪ੍ਰਤੀਕ ਦੇ ਰੂਪ ’ਚ ਸਾਡੇ ’ਤੇ ਥੋਪਦੇ ਰਹੇ ਹਨ ਇਸ ਲਈ ਅਸੀਂ ‘ਰਾਸ਼ਟਰ’ ਸ਼ਬਦ ਦਾ ਅਰਥ ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਨੇਸ਼ਨ’ ਨਾਲ ਨਹੀਂ ਸਮਝ ਸਕਦੇ ਜਿਵੇਂ ਕਿ ਅਸੀਂ ‘ਧਰਮ’ ਸ਼ਬਦ ਨੂੰ ਅੰਗਰੇਜ਼ੀ ਦੇ ਸ਼ਬਦ ਰਿਲੀਜਨ ਨਾਲ ਨਹੀਂ ਸਮਝ ਪਾ ਰਹੇ ਹਾਂ ਦਰਅਸਲ ‘ਰਾਸ਼ਟਰ’ ਸ਼ਬਦ ਸੰਸਕ੍ਰਿਤ ਤੋਂ ਇਲਾਵਾ ਕਿਸੇ ਹੋਰ ਭਾਸ਼ਾ ’ਚ ਉਸ ਅਰਥ ’ਚ ਨਹੀਂ ਹੈ। (India)

ਜੋ ਸਾਡੇ ਵਿਆਕਰਨ ’ਚੋਂ ਨਿੱਕਲੇ ਸ਼ਬਦ-ਰੂਪ ’ਚ ਪੇਸ਼ ਹੈ ‘ਰਾਸ਼ਟਰ’ ਦੀ ਸੰਧੀ-ਵੰਡ ‘ਰਾਜ’ ਅਤੇ ‘ਤ੍ਰ’ ਹੈ ‘ਰਾਜ’ ਦਾ ਅਰਥ ਹੈ ਪ੍ਰਕਾਸ਼ਿਤ ਹੋਣਾ ਅਤੇ ‘ਤ੍ਰ’ ਦਾ ਅਰਥ ਹੈ ‘ਰੱਖਿਆ ਕਰਨਾ’ ਅਰਥਾਤ ਜੋ ਪ੍ਰਕਾਸ਼ਿਤ ਹੋ ਰਿਹਾ ਹੈ ਅਤੇ ਉਸ ਦੀ ਰੱਖਿਆ ਵੀ ਹੋ ਰਹੀ ਹੈ, ਉਹ ‘ਰਾਸ਼ਟਰ’ ਹੈ ਰਿਸ਼ੀਆਂ ਮੁਨੀਆਂ ਨੇ ਇਸੇ ਸੁਭਾਅ ਵਾਲੇ ਰਾਸ਼ਟਰ ਦਾ ਨਾਂਅ ਰੱਖਿਆ ‘ਭਾਰਤ ’ ਜੋ ਇੱਕ ਤਰ੍ਹਾਂ ਰਾਸ਼ਟਰ ਦੇ ਹੀ ਅਰਥ ਦਾ ਸਮਾਨਾਰਥੀ ਹੈ ਅਰਥਾਤ ‘ਭਾ’ ਦਾ ਅਰਥ ਹੈ ‘ਪ੍ਰਕਾਸ਼’ ਭਾਵ ਜਿੱਥੇ ਪ੍ਰਕਾਸ਼ ’ਚ ਭਾਵ ਗਿਆਨ ਦੀ ਸਾਧਨਾ ਵਿਚ ਲਗਾਤਰ ਲੱਗੇ ਰਹਿਣ ਵਾਲੇ ਲੋਕ ਦੁਨੀਆ ’ਚ ਮਿਲਦੇ ਹਨ, ਉਹੀ ਭਾਰਤ ਹੈ ‘ਰਤ’ ਭਾਵ ‘ਸਤਤ’ ਜਾਂ ‘ਸਾਧਨਾ’ ’ਚ ਲੱਗੇ ਰਹਿਣ ਵਾਲੇ ਲੋਕਾਂ ਦੀ ਜੋ ਸਨਾਤਨ ਪਰੰਪਰਾ ਹੈ, ਉਹ ਭਾਰਤ ਦੀ ਵਿਲੱਖਣਾ ਹੈ ਅਤੇ ਇਹੀ ਭਾਰਤ ਰਾਸ਼ਟਰ ਹੈ ਸੰਵਿਧਾਨ ਦਾ ਵੀ ਮੂਲਭਾਵ ਇਹੀ ਹੈ। (India)

ਪੁਰਾਤਨ ਭਾਰਤ ਦੀ ਇਸ ਧਾਰਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰੇ ਦਿਸ਼ਾਵਾਂ ’ਚ ਫੈਲਾ ਰਹੇ ਹਨ ਯਾਦ ਰਹੇ ਤਮਿਨਨਾਡੂ-ਕੇਰਲ ਹੋਣ, ਜਾਂ ਜੰਮੂ-ਕਸ਼ਮੀਰ ਜਾਂ ਫਿਰ ਬੰਗਾਲ-ਓਡੀਸ਼ਾ ਸਾਰੀਆਂ ਥਾਵਾਂ ਰਿਸ਼ੀ ਮੁੂਨੀਆਂ ਅਤੇ ਤੱਤ ਚਿੰਤਕਾਂ ਵੱਲੋਂ ਘੜੀਆਂ ਗਈਆਂ ਉਹ ਬ੍ਰਹਮਾ, ਵਿਸ਼ਣੂ, ਮਹੇਸ਼ ਅਤੇ ਰਾਮ-ਕ੍ਰਿਸ਼ਨ ਦੀਆਂ ਉਹ ਈਸਵਰੀ ਆਸਥਾਵਾਂ ਹਨ, ਜੋ ਲੋਕਾਂ ਦੇ ਸੰਸਕ੍ਰਿਤੀ ਆਚਾਰ-ਵਿਚਾਰ ਅਤੇ ਰੀਤੀ-ਰਿਵਾਜ਼ ਨੂੰ ਅੱਜ ਵੀ ਇੱਕਰੂਪਤਾ ’ਚ ਢਾਲੇ ਹੋਏ ਹਨ ਅੱਜ ਵੀ ਭਾਰਤੀ ਜੀਵਨ ਦੀ ਮੁੱਖਧਾਰਾ ਰਾਜ ਵੱਲੋਂ ਬਣਾਏ ਗਏ ਕਾਨੂੰਨਾਂ ਦੀ ਤੁਲਨਾ ’ਚ ਇਨ੍ਹਾਂ ਆਸਥਾਵਾਂ ਤੋਂ ਜ਼ਿਆਦਾ ਅਨੁਸ਼ਾਸਿਤ ਰਹਿੰਦਿਆਂ ਸੰਚਾਲਿਤ ਹੈ ਭਾਰਤ ਇਸ ਅਨੁਸਾਰ ਭਾਰਤ ਬਣਿਆ ਰਹੇ, ਇਸ ਲਈ ਅਜਿਹੀਆਂ ਨੀਤੀਆਂ ਜ਼ਰੂਰੀ ਹਨ, ਜੋ ਇਸ ਦੇ ਸੰਸਕਾਰ ’ਚ ਇੱਕਰੂਪਤਾ ਦਾ ਸੰਚਾਰ ਕਰਦੀਆਂ ਰਹਿਣ। (India)