Bathinda News: ਮਰੀਜਾਂ ਨੂੰ ਦਵਾਈਆਂ ਨਾ ਦੇਣ ਤੇ ਡਾਇਰੈਕਟਰ ਸਿਹਤ ਵਿਭਾਗ ਨੇ ਮੈਡੀਕਲ ਸਟੋਰ ਸਟਾਫ ਕੀਤੀ ਖਿਚਾਈ

Bathinda News
ਬਠਿੰਡਾ: ਡਾਇਰੈਕਟਰ ਸਿਹਤ ਵਿਭਾਗ ਅਨਿਲ ਕੁਮਾਰ ਗੋਇਲ ਮੈਡੀਕਲ ਸਟੋਰ ਦੀ ਜਾਂਚ ਕਰਦੇ ਹੋਏ।

ਬਾਹਰ ਦੀ ਦਵਾਈ ਲਿਖਣ ਵਾਲਾ ਡਾਕਟਰ ਖੁੱਦ ਖਰੀਦ ਕੇ ਦੇਵੇਗਾ ਮਰੀਜ ਨੂੰ ਦਵਾਈ-ਡਾਇਰੈਕਟਰ ਸਿਹਤ ਵਿਭਾਗ | Bathinda News

ਬਠਿੰਡਾ (ਅਸ਼ੋਕ ਗਰਗ)। Bathinda News: ਅੱਜ ਸ਼ਨਿੱਚਰਵਾਰ ਨੂੰ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਐਮਰਜੰਸੀ ਵਾਰਡ, ਓਪੀਡੀ ਤੇ ਮੈਡੀਕਲ ਸਟੋਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਤੇ ਡਿਸਪੈਂਸਰੀ ’ਚ ਦਵਾਈਆਂ ਦੀ ਜਾਂਚ ਕੀਤੀ। ਇਸ ਮੌਕੇ ਕੁੱਝ ਮਰੀਜਾਂ ਨੇ ਦਵਾਈ ਨਾ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਡਾਇਰੈਕਟਰ ਅਨਿਲ ਕੁਮਾਰ ਗੋਇਲ ਨੇ ਮੈਡੀਕਲ ਸਟੋਰ ਤੇ ਜਾ ਕੇ ਜਦੋਂ ਚੈਕਿੰਗ ਕੀਤੀ ਤਾਂ ਉਥੇ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਤਾਂ ਪਈਆਂ ਸਨ, ਪਰ ਮਰੀਜਾਂ ਨੂੰ ਮੋੜਿਆ ਜਾ ਰਿਹਾ ਸੀ। ਇਸ ਤੇ ਡਾਇਰੈਕਟਰ ਨੇ ਐਸਐਮਓ ਤੇ ਮੈਡੀਕਲ ਸਟੋਰ ਦੇ ਸਟਾਫ ਦੀ ਖਿਚਾਈ ਕਰਦਿਆਂ ਕਿਹਾ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਕੀਤੀ ਜਾਵੇ। ਕਿਉਂ ਕਿ ਮਰੀਜ ਪਹਿਲਾਂ ਹੀ ਪਰੇਸ਼ਾਨ ਹੁੰਦਾ ਹੈ ਤੇ ਉਸ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਐਸਐਮਓ ਨੇ ਕਿਹਾ ਕਿ ਭਵਿੱਖ ’ਚ ਅਜਿਹਾ ਕੁਤਾਹੀ ਨਹੀਂ ਨਹੀਂ ਵਰਤੀ ਜਾਵੇਗੀ। Bathinda News

Read This : Body Donation: ਅਸਪਾਲ ਖੁਰਦ ਦੇ 12ਵੇਂ ਸਰੀਰਦਾਨੀ ਬਣੇ ਮਾਸਟਰ ਨਿਰੰਜਣ ਸਿੰਘ ਇੰਸਾਂ

ਇਸ ਮੌਕੇ ਡਾਇਰੈਕਟਰ ਅਨਿਲ ਕੁਮਾਰ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਂਗੂ ਦੀ ਬਿਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪੰਜਾਬ ਦੇ ਹਸਪਤਾਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਅੱਜ ਬਠਿੰਡਾ ਵਿਖੇ ਹਸਪਤਾਲ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਥੇ ਵੇਖਿਆ ਕਿ ਡਾਕਟਰ ਵਧੀਆ ਮਿਹਨਤ ਕਰ ਰਹੇ ਹਨ। ਇਸ ਤੋਂ ਇਲਾਵਾ ਸਟੋਰ ’ਚ ਦਵਾਈਆਂ ਵੀ ਚੈਕ ਕੀਤੀਆਂ ਗਈਆਂ ਪਰ ਕੁਝ ਦਵਾਈਆਂ ਦਾ ਸਟਾਕ ਘੱਟ ਪਾਇਆ ਗਿਆ ਹੈ। ਜਿਸ ਤੇ ਐਸਐਮਓ ਨੂੰ ਹਦਾਇਤ ਕੀਤੀ ਗਈ ਹੈ ਕਿ ਦਵਾਈਆਂ ਦਾ ਸਟਾਕ ਪੂਰਾ ਕੀਤਾ ਜਾਵੇ ਤੇ ਬਾਹਰੋਂ ਕਿਸੇ ਵੀ ਮਰੀਜ ਨੂੰ ਦਵਾਈ ਨਹੀਂ ਲਿਖਣੀ, ਜੇਕਰ ਕਿਸੇ ਡਾਕਟਰ ਨੇ ਬਾਹਰੋਂ ਦਵਾਈ ਲਿਖੀ ਤਾਂ ਉਹ ਖੁੱਦ ਮਰੀਜ ਨੂੰ ਦਵਾਈ ਖਰੀਦ ਕੇ ਦੇਣ ਮਰੀਜ ਦੀ ਜੇਬ ’ਚੋਂ ਕੋਈ ਪੈਸਾ ਨਹੀਂ ਲੱਗਣਾ ਚਾਹੀਦਾ। Bathinda News