ਡੇਰਾ ਸੱਚਾ ਸੌਦਾ ਨਾਲ ਜੁੜੇ ਨੰਨ੍ਹੇ-ਮੁੰਨ੍ਹੇ ਬੱਚੇ ਵੀ ਭਲਾਈ ਕਾਰਜਾਂ ’ਚ ਅੱਗੇ, ਪੰਛੀਆਂ ਲਈ ਕੀਤਾ ਦਾਣਾ-ਪਾਣੀ ਦਾ ਪ੍ਰਬੰਧ

Save-Birds-4-5-696x446

(ਸੱਚ ਕਹੂੰ ਨਿਊਜ਼) ਰੋੜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇਕੀ, ਭਲਾਈ ਦੇ ਕਾਰਜਾਂ ’ਚ ਹਮੇਸ਼ਾ ਅੱਗੇ ਰਹਿੰਦੇ ਹਨ। ਉੱਥੇ ਹੁਣ ਬੱਚੇ ਵੀ ਇਨ੍ਹਾਂ ਮੁਹਿੰਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਕੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ।


ਪਿੰਡ ਬੀਰੂਵਾਲ ਗੁਢਾ, ਬਲਾਕ ਰੋੜੀ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਿਵਾਰ ਦੇ ਬੱਚਿਆਂ ਨੇ ਭਿਆਨਕ ਗਰਮੀ ਦੇ ਮੱਦੇਨਜ਼ਰ ਪੰਛੀਆਂ ਲਈ ਦਾਣਾ-ਪਾਣੀ ਲਈ ਕਟੋਰੇ ਰੱਖੇ। ਬੱਚਿਆਂ ਦੇ ਇਸ ਕਾਰਜ ਦੀ ਸਥਾਨਕ ਲੋਕਾਂ ਨੇ ਖੂਬ ਸ਼ਲਾਘਾ ਕੀਤੀ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਸਿੱਖਿਆ ਸਾਨੂੰ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਗਈ ਹੈ ਜਿਸ ਦੇ ਸਦਕਾ ਅੱਜ ਅਸੀਂ ਮਾਨਵਤਾ ਭਲਾਈ ’ਚ ਅੱਗੇ ਵੱਧ ਰਹੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ