ਫਲੱਡ ਰਾਹਤ ਮੈਡੀਕਲ ਕੈਂਪ ’ਚ ਵੱਡੀ ਗਿਣਤੀ ’ਚ ਇਲਾਕਾ ਵਾਸੀ ਲੈ ਰਹੇ ਹਨ ਲਾਹਾ 

Medical Camp
ਜਾਲਾਲਾਬਾਦ : ਫਲੱਡ ਰਾਹਤ ਮੈਡੀਕਲ ਕੈਂਪ ਲਗਾਇਆ ਗਿਆ। ਤਸਵੀਰ :  ਰਜਨੀਸ਼ ਰਵੀ

ਡਾ. ਨਰੇਸ਼ ਕੁਮਾਰ ਚੁੱਘ ਦੀ ਟੀਮ ਵੱਲੋਂ ਫਲੱਡ ਰਾਹਤ ਮੈਡੀਕਲ ਕੈਂਪ ਲਗਾਇਆ Medical Camp

(ਰਜਨੀਸ਼ ਰਵੀ) ਜਲਾਲਾਬਾਦ। ਅੱਜ ਢਾਣੀ ਨੱਥਾ ਸਿੰਘ ਵਾਲਾ ਵਿਖੇ ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਤੇ ਸਹਾਇਕ ਸਿਵਲ ਸਰਜਨ ਡਾ. ਬਬਿਤਾ ਦੇ ਹੁਕਮਾਂ ਅਨੁਸਾਰ ਤੇ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮਨਦੀਪ , ਡਾ. ਪਵਨਪ੍ਰੀਤ ਸਿੰਘ ਦੀ ਅਗਵਾਈ ਅਤੇ ਨੈਸ਼ਨਲ ਇੰਡੀਗਰੇਟਿਡ ਮੈਡੀਕਲ ਐਸੋਸੀਏਸ਼ਨ (NIMA) ਜਲਾਲਾਬਾਦ ਦੇ ਸਹਿਯੋਗ ਨਾਲ ਡਾ. ਨਰੇਸ਼ ਕੁਮਾਰ ਚੁੱਘ ਦੀ ਟੀਮ ਵੱਲੋਂ ਫਲੱਡ ਰਾਹਤ ਮੈਡੀਕਲ ਕੈਂਪ ਲਗਾਇਆ ਗਿਆ। (Medical Camp)

ਇਹ ਵੀ ਪੜ੍ਹੋ : Liquid Dough Pizza Recipe : ਪੀਜ਼ਾ ਦੀ ਨਵੀਂ ਵਿਧੀ , ਨਾ ਆਟਾ ਗੁਨ੍ਹਣਾ ਅਤੇ ਨਾ ਛੂਹਣਾ, ਘਰ ਬਣਾਓ ਸਭ ਤੋਂ ਆਸਾਨ ਪੀਜ਼ਾ, ਜਾਣੋ ਵਿਧੀ ਤੇ ਸਮੱਗਰੀ

Medical Camp
ਜਾਲਾਲਾਬਾਦ : ਫਲੱਡ ਰਾਹਤ ਮੈਡੀਕਲ ਕੈਂਪ ਲਗਾਇਆ ਗਿਆ। ਤਸਵੀਰ :  ਰਜਨੀਸ਼ ਰਵੀ

ਇਸ ਕੈਂਪ ਵਿੱਚ ਪਿੰਡ ਵਾਸੀ ਮੈਡੀਕਲ ਸੇਵਾਵਾਂ ਦਾ ਲਾਭ ਲੈਣ ਲਈਵੱਡੀ ਗਿਣਤੀ ’ਚ ਪਹੁੰਚੇ। ਮੈਡੀਕਲ ਕੈਂਪ ’ਚ ਹੜ੍ਹ ਦੀ ਮਾਰ ਆਏ ਲੋਕਾਂ ਨੂੰ ਮੈਡੀਕਲ ਟੀਮ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਸਿੱਖਿਆ ਦਿੱਤੀ, ਮੈਡੀਕਲ ਟੀਮ ਵਿੱਚ, ਸੀ ਐੱਚ ਓ ਮੋਨਾ, ਸੁਖਪਾਲ ਕੌਰ ਮਲਟੀਪਰਪਜ ਹੈਲਥ ਵਰਕਰ (ਮੇਲ) ਮਨਦੀਪ ਸਿੰਘ, ਸੁਰਿੰਦਰ ਪਾਲ ਸਿੰਘ , ਜਸਵੰਤ ਸਿੰਘ ਵਾਰਡ ਅਟੇਡਡ ਹਾਜ਼ਰ ਹਨ। ਇਸ ਤੋਂ ਇਲਾਵਾ ਮਲਟੀਪਰਪਜ ਹੈਲਥ ਵਰਕਰ (ਮੇਲ) ਪ੍ਰੇਮ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਵਲੋ ਘਰ ਘਰ ਜਾ ਕੇ ਸਰਵੇ ਕੀਤਾ ਜਾ ਰਿਹਾ।

LEAVE A REPLY

Please enter your comment!
Please enter your name here