Flood Relief | ਹੜ੍ਹਾਂ ਦੇ ਪਾਣੀ ਨੂੰ ਚੀਰ, ਲੋੜਵੰਦਾਂ ਤੱਕ ਪੁੱਜ ਰਹੇ ਸੇਵਾਦਾਰ ਵੀਰ

Flood-Releaf

ਆਫਤ ’ਚ ਰਾਹਤ ਦੀ ਕੋਸ਼ਿਸ਼ ’ਚ ਜੁਟੇ ਹੋਏ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ | Flood Relief

ਪਟਿਆਲਾ (ਖੁਸ਼ਵੀਰ ਤੂਰ)। ਜ਼ਿਲ੍ਹਾ ਪਟਿਆਲਾ ਦੇ ਦਰਜ਼ਨਾਂ ਪਿੰਡਾਂ ’ਚ ਹੜ੍ਹਾਂ ਤੋਂ ਪ੍ਰਭਵਿਤ ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ (Flood Relief) ਦਿਨ ਰਾਤ ਜੁਟੇ ਹੋਏ ਹਨ। ਸੇਵਾਦਾਰਾਂ ਵੱਲੋਂ ਪਾਣੀ ’ਚ ਡੁੱਬੇ ਪਿੰਡਾਂ ’ਚ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਪਾਣੀ ਦਾ ਵਹਾਅ ਹਾਲੇ ਜਾਰੀ ਹੈ ਪਰ ਇਸਦੇ ਬਾਵਜ਼ੂਦ ਸੇਵਾਦਾਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਪਿੰਡਾਂ ਵੱਲ ਵਧ ਰਹੇ ਹਨ।

Flood-Releaf

ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਹਰਮਿੰਦਰ ਨੋਨਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ’ਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਤੋਂ ਇਲਾਵਾ ਦੇਵੀਗੜ੍ਹ ਨੇੜਲੇ ਪਿੰਡਾਂ ਦੁੱਧਣ ਗੁੱਜਰਾਂ, ਲੇਹਲਾਂ, ਕਰਤਾਪੁਰ, ਖਤੌਲੀ, ਗਨੇਸ਼ਪੁਰ ਆਦਿ ’ਚ ਲੰਗਰ, ਦੁੱਧ ਅਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਪਸ਼ੂਆਂ ਲਈ ਹਰੇ-ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ।

Flood-Releaf

ਉਨ੍ਹਾਂ ਦੱਸਿਆ ਕਿ ਇਹ ਰਾਹਤ ਸਮੱਗਰੀ 7 ਟ੍ਰੈਕਟਰ-ਟ੍ਰਾਲੀਆਂ ਰਾਹੀਂ 100 ਦੇ ਕਰੀਬ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਪਹੁੰਚਾਈ ਜਾ ਰਹੀ ਹੈ। ਇਸ ਮੌਕੇ 85 ਮੈਂਬਰ ਅਮਰੀਕ ਸਿੰਘ ਇੰਸਾਂ ਦੇਵੀਗੜ੍ਹ, ਜਗਦੀਸ਼ ਇੰਸਾਂ, ਬਿੰਦਰ ਇੰਸਾਂ, ਜਰਨੈਲ ਸਿੰਘ ਇੰਸਾਂ, ਜਸਵਿੰਦਰ ਸਿੰਘ ਜੱਸੀ ਇੰਸਾਂ ਧਿਬਲਾਨ ਸਮੇਤ ਹੋਰ ਜਿੰਮੇਵਾਰ ਸੇਵਾਦਾਰ ਮੌਜੂਦ ਹਨ।