ਹੌਂਸਲਿਆਂ ਦੀ ਉਡਾਣ : ਟੀਬੀ ਰੋਗੀਆਂ ਲਈ ਅਣਥੱਕ ਸੰਘਰਸ਼

TB patients

ਹਾਲ ਹੀ ’ਚ ਟਾਈਮ ਮੈਗਜ਼ੀਨ ਦੀ 100 ਉੱਭਰਦੇ ਆਗੂਆਂ ਦੀ ਸੂਚੀ ‘2023 ਟਾਈਮ 100 ਨੈਕਸਟ: ਦ ਇਮਰਜਿੰਗ ਲੀਡਰਸ ਸ਼ੇਪਿੰਗ ਦ ਵਰਲਡ’ ’ਚ ਭਾਰਤੀ ਪੱਤਰਕਾਰ ਨੰਦਿਤਾ ਵੈਂਕਟੇਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟੀਬੀ ਦੇ ਕਲੰਕ ਨਾਲ ਲੜਨ ਅਤੇ ਟੀਬੀ ਰੋਗੀਆਂ ਦੇ ਜੀਵਨ ’ਚ ਸੁਧਾਰ ਲਿਆਉਣ ਲਈ ਨੰਦਿਤਾ ਵੈਂਕਟੇਸ਼ਨ ਦੇ ਅਣਥੱਕ ਯਤਨਾਂ ਨੇ ਸੰਸਾਰਿਕ ਜਗਤ ਅਤੇ ਟੀਬੀ ਸਮੁਦਾਇ ’ਤੇ ਇੱਕ ਅਮਿਟ ਛਾਪ ਛੱਡੀ ਹੈ। ਅਸਲ ’ਚ ਨੰਦਿਤਾ ਦਾ ਟੀਬੀ ਨਾਲ ਸੰਘਰਸ਼ ਉਦੋਂ ਸ਼ੁਰੂ ਹੋਇਆ, ਜਦੋਂ ਉਹ ਸਿਰਫ 24 ਸਾਲ ਦੀ ਸੀ। ਇੱਕ ਅਜਿਹਾ ਸਮਾਂ ਜਦੋਂ ਜ਼ਿਆਦਾਤਰ ਲੋਕ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਸਨ ਅਤੇ ਆਪਣੇ ਸੁਫਨਿਆਂ ਨੂੰ ਪੂਰਾ ਕਰਨ ’ਚ ਲੱਗੇ ਸਨ, ਇਸ ਦੀ ਬਜਾਇ ਉਸ ਨੇ ਖੁਦ ਨੂੰ ਟੀਬੀ ਨਾਲ ਜੂਝਦੇ ਹੋਏ ਪਾਇਆ। ਟੀਬੀ ਨਾ ਸਿਰਫ਼ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਵਿਅਕਤੀ ਦੀ ਭਾਵਨਾਤਮਕ ਅਤੇ ਮਾਨਸਿਕ ਸਿਹਤ ’ਤੇ ਵੀ ਅਸਰ ਪਾਉਂਦੀ ਹੈ। (TB patients)

ਨੰਦਿਤਾ ਨੇ ਬਿਮਾਰੀ ਦੀਆਂ ਸਰੀਰਕ ਐਂਟੀਬਾਇਟਿਕ ਦਵਾਈਆਂ ਨਾਲ ਮਹੀਨਿਆਂ ਦੇ ਡੂੰਘੇ ਇਲਾਜ ਨੂੰ ਸਹਿਣ ਕੀਤਾ। ਦਵਾਈਆਂ ਦੇ ਮਾੜੇ ਪ੍ਰਭਾਵ ਸਖ਼ਤ ਸਨ, ਜਿਸ ਨਾਲ ਉਲਟੀ, ਥਕਾਵਟ ਅਤੇ ਜੋੜਾਂ ’ਚ ਦਰਦ ਹੋਣ ਲੱਗਾ। ਯਾਤਰਾ ਮੁਸ਼ਕਲ ਸੀ ਅਤੇ ਟੀਬੀ ਨਾਲ ਜੁੜੇ ਸਮਾਜਿਕ ਕਲੰਕ ਕਾਰਨ ਉਹ ਅਕਸਰ ਵੱਖ-ਵੱਖ ਅਤੇ ਕਲੰਕਿਤ ਮਹਿਸੂਸ ਕਰਦੀ ਸੀ। ਟੀਬੀ ਰੋਗੀਆਂ ਦੇ ਸਾਹਮਣੇ ਸਭ ਤੋਂ ਮਹੱਤਵਪੂਰਨ ਚੁਣੌਤੀਆਂ ’ਚੋਂ ਇੱਕ ਇਸ ਬਿਮਾਰੀ ਨਾਲ ਜੁੜਿਆ ਵਿਆਪਕ ਕਲੰਪ ਹੈ। ਨੰਦਿਤਾ ਨੇ ਆਪਣੇ ਖੁਦ ਦੇ ਸੰਘਰਸ਼ ਦੇ ਬਾਵਜ਼ੂਦ ਟੀਬੀ ਖ਼ਾਤਮੇ ਅਤੇ ਜਾਗਰੂਕਤਾ ਲਈ ਇੱਕ ਬੁਲੰਦ ਆਵਾਜ਼ ਬਣਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਸਹਿ-ਪਟੀਸ਼ਨਕਰਤਾ ਫੁਮੇਜਾ ਟਿਸਿਲੇ ਨਾਲ ਮਿਲ ਕੇ ਨਾ ਸਿਰਫ਼ ਤਪਦਿਕ, ਸਗੋਂ ਇਸ ਕਾਰਨ ਪੈਣ ਵਾਲੇ ਵਿੱਤੀ ਬੋਝ ਨਾਲ ਜੂਝ ਰਹੇ ਗਰੀਬ ਵਿਅਕਤੀਆਂ ਦੇ ਹਿੱਤਾਂ ਦੀ ਵਕਾਲਤ ਕੀਤੀ। (TB patients)

ਇਹ ਵੀ ਪੜ੍ਹੋ : Asian Games 2023 : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ

ਅਸਲ ’ਚ ਦੋਵੇਂ ਪਟੀਸ਼ਨਕਰਤਾ ਇੱਕ ਇੰਜੈਕਸ਼ਨ ਦੇ ਸਾਈਡ ਇਫੈਕਟ ਦੇ ਸ਼ਿਕਾਰ ਸਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਜਾਨਸਨ ਐਂਡ ਜਾਨਸਨ ਨੇ ਟੀਬੀ ਦੀ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਦਵਾਈ ਬਣਾਈ ਸੀ। ਇਸ ਲਈ ਜਦੋਂ ਬਹੁਰਾਸ਼ਟਰੀ ਨਿਗਮ ਨੇ ਆਪਣੇ ਪੇਟੇਂਟ ਨੂੰ ਨਵੀਨੀਕ੍ਰਿਤ ਕਰਨ ਦਾ ਯਤਨ ਕੀਤਾ, ਤਾਂ ਨੰਦਿਤਾ ਅਤੇ ਫੁਮੇਜਾ ਨੂੰ ਕੰਪਨੀ ਨੂੰ ਦੁੂਜਾ ਪੇਟੈਂਟ ਪ੍ਰਾਪਤ ਕਰਨ ਤੋਂ ਰੋਕਣ ਦੀ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਲੱਖਾਂ ਲੋਕਾਂ ਨੂੰ ਰਾਹਤ ਦੇਣ ਲਈ ਭਾਰਤ ਸਰਕਾਰ ਨੇ ਇਸ ਦੂਜੇ ਪੇਟੈਂਟ ਨੂੰ ਨਾਮਨਜ਼ੂਰ ਕਰ ਦਿੱਤਾ।

ਨੰਦਿਤਾ ਵੇਂਕਟੇਸ਼ਨ ਆਪਣੀ ਸਹਿ-ਪਟੀਸ਼ਨਕਰਤਾ ਫੁਮੇਜਾ ਟਿਸਿਲੇ ਦੇ ਨਾਲ ਨਾ ਸਿਰਫ਼ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਪ੍ਰੇਰਨਾ ਹਨ, ਸਗੋਂ ਉਨ੍ਹਾਂ ਬਹੁਤ ਸਾਰੇ ਵਰਕਰਾਂ ਲਈ ਵੀ ਪ੍ਰੇਰਨਾ ਹਨ, ਜੋ ਕਾਰਪੋਰੇਟਸ ਦੀ ਲਾਲਚੀ ਮੁਨਾਫਾਖੋਰੀ ਖਿਲਾਫ ਲੜਾਈ ਲੜ ਰਹੇ ਹਨ। ਐਨਾ ਹੀ ਨਹੀਂ ਉਨ੍ਹਾਂ ਨੂੰ ਟੀਬੀ ਰੋਗੀਆਂ ਨਾਲ ਹੋਣ ਵਾਲੇ ਭੇਦਭਾਵ ਅਤੇ ਗਲਤ ਧਾਰਨਾਵਾਂ ’ਤੇ ਚਾਨਣਾ ਪਾਉਣ ਲਈ ਆਪਣੇ ਤਜ਼ਰਬਿਆਂ ਦਾ ਇਸਤੇਮਾਲ ਕੀਤਾ। ਆਪਣੇ ਲੇਖ, ਜਨਤਕ ਭਾਸ਼ਣ ਪੋ੍ਰਗਰਾਮਾਂ ਅਤੇ ਸੋਸ਼ਲ ਮੀਡੀਆ ਜ਼ਰੀਏ ਨੰਦਿਤਾ ਨੇ ਟੀਬੀ ਨਾਲ ਜੁੜੀਆਂ ਰੂੜੀਵਾਦੀਆਂ ਨੂੰ ਚੁਣੌਤੀ ਦੇਣ ਲਈ ਅਣਥੱਕ ਯਤਨ ਕੀਤੇ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਟੀਬੀ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੇ ਯਤਨਾਂ ਨੇ ਟੀਬੀ ਰੋਗੀਆਂ ਲਈ ਜ਼ਿਆਦਾ ਹਮਦਰਦੀਪੂਰਨ ਸਮਾਜ ਬਣਾਉਣ ’ਚ ਮੱਦਦ ਕੀਤੀ, ਜਿਸ ਨਾਲ ਸਮਾਜਿਕ ਵੱਖਵਾਦ ਘੱਟ ਹੋਇਆ।

ਦੇਵਂਦਰਰਾਜ ਸੁਥਾਰ