ਸੂਬੇ ‘ਚ ਸ਼ਾਂਤੀ ਬਣਾਈ ਰੱਖਣ ਜਵਾਨਾਂ ਦੀ ਕੀਤੀ ਸਲਾਘਾ (Terrorist)
ਸ੍ਰੀਨਗਰ, ਏਜੰਸੀ।
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਦੇਰ ਰਾਤ ਤੋਂ ਜਾਰੀ ਤਲਾਸ਼ ਅਭਿਆਨ ਦੌਰਾਨ ਸੁਰੱਖਿਆੁਲਾਂ ਅਤੇ ਅੱਤਵਾਦੀਆਂ (Terrorist) ਵਿਚਕਾਰ ਹੋਏ ਭਿਆਨਕ ਮੁਕਾਲਬੇ ‘ਚ ਪੰਜ ਅੱਤਵਾਦੀ (Terrorist) ਮਾਰੇ ਗਏ। ਸੂਬਾ ਦੀ ਪੁਲਿਸ ਮਹਾਂਨਿਦੇਸ਼ਕ (ਡੀਜੀਪੀ) ਡਾ. ਐਸ ਪੀ ਵੈਦ ਨੇ ਸ਼ਨਿੱਚਰਵਾਰ ਨੂੰ ਇਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਡੀਜੀਪੀ ਵੈਦ ਨੇ ਟਵੀਟ ਕਰਕੇ ਦੱਸਿਆ ਕਿ ਸ਼ੋਪੀਆਂ ਦੇ ਕਿਲੁਰਾ ‘ਚ ਮੁਕਾਬਲੇ ਸਥਾਨ ਤੋਂ ਚਾਰ ਅੱਤਵਾਦੀਆਂ (Terrorist) ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਹੁਣ ਤੱਕ ਕੁੱਲ ਪੰਜ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਇਸ ਸੂਬੇ ‘ਚ ਸਾਂਤੀ ਬਣਾਏ ਰੱਖਣ ਲਈ ਵਧੀਆਂ ਕਾਰਗੁਜਾਰੀ ਦੱਸਦੇ ਹੋਏ ਜਵਾਨਾਂ ਦੀ ਸਲਾਘਾ ਕੀਤੀ। ਇਸ ਵਿਚਕਾਰ, ਮੁਕਾਬਲੇ ਵਾਲੀ ਜਗ੍ਹਾ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਕਾਰੀਆਂ ਨੇ ਸੁਰੱਖਿਆ ਬਲਾਂ ਦੇ ਅਭਿਆਨ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ। (Terrorist)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।