ਪੰਜ ਰਾਫ਼ੇਲ ਜੰਗੀ ਜਹਾਜ਼ ਰਸਮੀ ਤੌਰ ‘ਤੇ ਹਵਾਈ ਫੌਜ ‘ਚ ਸ਼ਾਮਲ

Rafale

ਰਾਫ਼ੇਲ ਨੇ ਆਸਮਾਨ ‘ਚ ਵਿਖਾਈ ਆਪਣੀ ਤਾਕਤ

ਅੰਬਾਲਾ। ਫਰਾਂਸ ਤੋਂ ਖਰੀਦੇ ਗਏ ਅਤਿਆਧੁਨਿਕ ਜੰਗੀ ਜਹਾਜ਼ ਰਾਫ਼ੇਲ ਅੱਜ ਰਸਮੀ ਤੌਰ ‘ਤੇ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਦੇ ਬੇੜੇ ‘ਚ ਸ਼ਾਮਲ ਹੋ ਗਏ ਹਨ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਖੁਦ ਫਰਾਂਸੀਸੀ ਰੱਖਿਆ ਮੰਤਰੀ ਫਾਰੋਰੇਂਸ ਪਾਰਲੋ ਵੀ ਮੌਜ਼ੂਦ ਸਨ। ਹਰਿਆਣਾ ਦੇ ਅੰਬਾਲਾ ਸਥਿਤ ਹਵਾਈ ਫੌਜ ਸਟੇਸ਼ਨ ‘ਚ ਇੱਕ ਸ਼ਾਨਦਾਰ ਸਮਾਰੋਹ ‘ਚ ਪੰਜ ਜਹਾਜ਼ ਹਵਾਈ ਫੌਜ ਦੇ ਗੋਲਡਨ ਏਰੋ ਸਕਵਾਡ੍ਰਨ ਦਾ ਹਿੱਸਾ ਬਣੇ। ਇਸ ਤੋਂ ਪਹਿਲਾਂ ਸਰਵ ਧਰਮ ਪੂਜਾ ਕੀਤੀ ਗਈ ਤੇ ਰਾਫ਼ੇਲ ਨੇ ਭਾਰਤ ਦੇ ਹੋਰ ਜੰਗੀ ਜਹਾਜ਼ਾਂ ਦੇ ਨਾਲ ਆਪਣੀ ਤਾਕਤ ਤੇ ਸ਼ਕਤੀ ਦਾ ਆਸਮਾਨ ‘ਚ ਪ੍ਰਦਰਸ਼ਨ ਕੀਤਾ। ਸਮਾਰੋਹ ‘ਚ ਚੀਫ਼ ਆਫ਼ ਡਿਫੈਸ ਸਟਾਫ਼ ਜਨਰਲ ਬਿਪਨ ਰਾਵਤ, ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਭਦੌਰੀਆ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਡੀਆਰਡੀਓ ਦੇ ਮੁਖੀ ਡਾ. ਜੀ. ਸਤੀਸ਼ ਰੇਡੀ, ਰੱਖਿਆ ਮੰਤਰਾਲੇ ਤੇ ਹਥਿਆਰਬੰਦ ਬਲਾਂ ਦੇ ਕਈ ਸੀਨੀਅਰ ਅਧਿਕਾਰੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.