ਕੈਂਪ ਫਿੱਟ ਖਿਡਾਰੀਆਂ ਲਈ 20 ਅਗਸਤ ਤੋਂ ਸ਼ੁਰੂ
ਨਵੀਂ ਦਿੱਲੀ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਪੰਜ ਖਿਡਾਰੀਆਂ ਨੂੰ ਬੰਗਲੌਰ ‘ਚ ਭਾਰਤੀ ਖੇਡ ਅਥਾਰਟੀਕਰਨ (ਐਸਏਆਈ) ਦੇ ਕੌਮੀ ਖੇਡ ਉਤਕ੍ਰਸ਼ਟਤਾ ਕੇਂਦਰ ‘ਚ ਕੌਮੀ ਹਾਕੀ ਕੈਂਪ ‘ਚ ਰਿਪੋਰਟ ਕਰਨ ਤੋਂ ਬਾਅਦ ਕੋਵਿਡ-19 ਜਾਂਚ ‘ਚ ਪਾਜ਼ਿਟਿਵ ਪਾਇਆ ਗਿਆ।
ਮਨਪ੍ਰੀਤ ਤੋਂ ਇਲਾਵਾ ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ ਤੇ ਡ੍ਰੈਗ ਫਲਿੱਕਰ ਵਰੁਣ ਕੁਮਾਰ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ। ਗੋਲਕੀਪਰ ਕ੍ਰਿਸ਼ਨਾ ਬੀ ਪਾਠਕ ਵੀ ਕੋਰੋਨਾ ਪਾਜ਼ਿਟਿਵ ਆਏ ਹਨ। ਕੌਮੀ ਕੈਂਪ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਹੀ ਸ਼ੁਰੂ ਹੋਵੇਗਾ। ਇਹ ਖਿਡਾਰੀ ਘਰੇ ਬ੍ਰੇਕ ਤੋਂ ਬਾਅਦ ਟੀਮ ਦੇ ਨਾਲ ਕੈਂਪ ਲਈ ਪਹੁੰਚੇ ਸਨ। ਖਿਡਾਰੀ ਇੱਕ ਮਹੀਨੇ ਤੋਂ ਬ੍ਰੇਕ ‘ਤੇ ਸਨ। ਇਸ ਤੋਂ ਪਹਿਲਾਂ ਲਾਕਡਾਊਨ ਕਾਰਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਬੰਗਲੌਰ ਦੇ ਐਸਏਆਈ ਕੇਂਦਰ ‘ਤੇ ਫਸੇ ਹੋਏ ਸਨ। ਐਸਏਆਈ ਦੇ ਇੱਕ ਸੂਤਰ ਨੇ ਦੱਸਿਆ ਕਿ ਕੈਂਪ ਫਿੱਟ ਖਿਡਾਰੀਆਂ ਲਈ 20 ਅਗਸਤ ਤੋਂ ਹੀ ਸ਼ੁਰੂ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ