Crime News: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ

Crime News
Crime News: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ

ਮੁਲਜ਼ਮਾਂ ਕੋਲੋਂ 2 ਖੰਡੇ, 01 ਕਾਪਾ, 01 ਕਰਪਾਨ, 01 ਦਾਹ, 09 ਮੋਬਾਇਲ ਅਤੇ 03 ਬਿਨਾ ਨੰਬਰੀ ਮੋਟਰਸਾਈਕਲ ਕੀਤੇ ਗਏ ਬਰਾਮਦ | Crime News

Crime News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਸੰਗਠਿਤ ਅਪਰਾਧਾਂ ਖਿਲਾਫ ਲਗਾਤਾਰ ਸਖਤ ਨਜ਼ਰ ਆ ਰਹੀ ਹੈ। ਜਿਸਦਾ ਅੰਦਾਜਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 06 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੋ ਹੋਏ 18 ਮੁਕੱਦਮੇ ਦਰਜ ਕਰਕੇ 87 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਿਟੀ ਕੋਟਕਪੂਰਾ ਵੱਲੋਂ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 05 ਮੈਂਬਰਾਂ ਨੂੰ ਹਥਿਆਰਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Budget News: ਕੇਂਦਰ ਸਰਕਾਰ ਨੇ ਬਜਟ ’ਚ ਪੰਜਾਬ ਨਾਲ ਕੀਤਾ ਮਤਰੇਆ ਸਲੂਕ : ਵਿਧਾਇਕ ਰਾਏ

ਜਾਣਕਾਰੀ ਮੁਤਾਬਿਕ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਮਿਤੀ 01.02.2025 ਨੂੰ ਸ:ਥ: ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਜਲਾਲੇਆਣਾ ਰੋਡ ਕੋਟਕਪੂਰਾ ਮੌਜੂਦ ਸੀ ਤਾ ਉਹਨਾ ਨੂੰ ਇਤਲਾਹ ਮਿਲੀ ਕਿ ਇੱਕ ਗਿਰੋਹ ਜਲਾਲੇਆਣਾ ਰੋਡ ’ਤੇ ਬੇਅਬਾਦ ਜਗ੍ਹਾ ’ਤੇ ਲੁਕ ਛਿਪ ਕੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ਕੋਲੋਂ ਤੇਜ਼ ਤਰਾਰ ਹਥਿਆਰ ਹਨ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 21 ਮਿਤੀ 01.02.2025 ਅਧੀਨ ਧਾਰਾ 112(2) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।

ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਅਤੇ ਇਸ ਗਿਰੋਹ ਦੇ 05 ਮੈਂਬਰਾਂ ਨੂੰ 02 ਖੰਡੇ, 01 ਕਾਪਾ, 01 ਕਰਪਾਨ, 01 ਦਾਹ, 09 ਮੋਬਾਇਲ ਅਤੇ 03 ਬਿਨਾ ਨੰਬਰੀ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਹਿਚਾਣ ਗੌਤਮ ਪੁੱਤਰ ਰਾਮ ਲਾਲ ਵਾਸੀ ਹਰੀ ਨੌ ਰੋਡ ਚੋਪੜਿਆਂ ਵਾਲਾ ਬਾਗ ਗਲੀ ਨੰਬਰ 12 ਕੋਟਕਪੂਰਾ, ਸੇਵਕ ਰਾਮ ਪੁੱਤਰ ਦਾਸ ਰਾਮ ਵਾਸੀ ਜਲਾਲੇਆਣਾਂ ਰੋਡ ਇੰਦਰਾ ਕਲੋਨੀ ਕੋਟਕਪੂਰਾ, ਇੰਦਰਦੀਪ ਸਿੰਘ ਉਰਫ ਬੱਬੂ ਪੁੱਤਰ ਜਗਸੀਰ ਸਿੰਘ ਵਾਸੀ ਕੋਠੇ ਹਜੂਰਾ ਸਿੰਘ ਵਾਲੇ ਢਿਲਵਾਂ ਕਲਾਂ, ਮਨਪ੍ਰੀਤ ਸਿੰਘ ਉਰਫ ਲੂੰਗਰ ਪੁੱਤਰ ਜਲੰਧਰ ਸਿੰਘ ਵਾਸੀ ਨੇੜੇ ਇੱਟਾਂ ਵਾਲਾ ਭੱਠਾ ਪਿੰਡ ਢਿਲਵਾਂ ਕਲਾਂ ਅਤੇ ਬੇਅੰਤ ਸਿੰਘ ਉਰਫ ਕਾਲਾ ਪੁੱਤਰ ਬਲਵੰਤ ਸਿੰਘ ਵਾਸੀ ਪੱਕੀ ਗਲੀ ਪਿੰਡ ਢਿਲਵਾਂ ਕਲਾਂ ਵਜੋ ਹੋਈ ਹੈ।

ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਹਨਾ ਵਿੱਚੋ 03 ਦੇ ਖਿਲਾਫ ਪਹਿਲਾ ਵੀ ਕਤਲ ਦੀ ਕੋਸ਼ਿਸ਼, ਚੋਰੀ ਅਤੇ ਖੋਹ ਦੇ ਮੁਕੱਦਮੇ ਦਰਜ ਰਜਿਸਟਰ ਹਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Crime News

LEAVE A REPLY

Please enter your comment!
Please enter your name here