ਗੈਸ ਟੈਂਕਰ-ਟਵੇਰਾ ਦੀ ਟੱਕਰ, ਪੰਜ ਦੀ ਮੌਤ
ਟੈਂਕਰ ਚਾਲਕ ਮੌਕੇ ਤੋਂ ਹੋਇਆ ਫਰਾਰ
ਸਰਸਾ, ਸੱਚ ਕਹੂੰ ਨਿਊਜ਼। ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਪਨਿਹਾਰੀ ਦੇ ਨੇੜੇ ਗੈਸ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਵਿੱਚ ਟਵੇਰਾ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਜਦੋਂ ਕਿ ਹਾਦਸੇ ਵਿੱਚ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਥੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਅਤੇ ਸਰਸਾ ਬਲਾਕ ਦੇ ਡੇਰਾ ਸ਼ਰਧਾਲੂ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ। Road Accident
ਜਾਣਕਾਰੀ ਅਨੁਸਾਰ ਸਰਸਾ ਤੋਂ ਸਰਦੂਲਗੜ ਵੱਲ ਇੱਕ ਟੈਂਕਰ ਜਾ ਰਿਹਾ ਸੀ। ਸਵੇਰੇ ਲਗਭਗ ਸਾਢੇ ਸੱਤ ਵਜੇ ਪਿੰਡ ਪਨਿਹਾਰੀ ਦੇ ਨੇੜੇ ਲਗਾਏ ਗਏ ਬੈਰੀਕੇਟਸ ‘ਤੇ ਧੁੰਦ ਕਾਰਨ ਟਵੇਰਾ ਨਾਲ ਆਹਮੋ ਸਾਹਮਣੇ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਵੇਰਾ ਸਵਾਰ ਪੰਜ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਗੁਰਚਰਨ ਸਿੰਘ ਨਿਵਾਸੀ ਬਛੂਆਣਾ, ਬੰਤਰਾਮ ਨਿਵਾਸੀ ਬੁਢਲਾਡਾ, ਹਰਵਿੰਦਰ ਨਿਵਾਸੀ ਬੁਢਲਾਡਾ, ਮੁਕੇਸ਼ ਬੁਢਲਾਡਾ, ਚਾਲਕ ਬੱਬੀ ਸਿੰਘ ਨਿਵਾਸੀ ਧਰਮਗੜ ਵਜੋਂ ਹੋਈ ਹੈ। ਉਥੇ ਸੁਰਜੀਤ ਸਿੰਘ ਨਿਵਾਸੀ ਬੁਢਲਾਡਾ, ਤਰਸੇਮ ਸਿੰਘ ਬਛੂਆਣਾ, ਸੰਮੀ ਬੁਢਲਾਡਾ, ਜੀਵਨ ਧਰਮਗੜ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੱਡੀ ਸਵਾਰ ਸਾਰੇ ਲੋਕ ਬੁਢਲਾਡਾ (ਪੰਜਾਬ) ਤੋਂ ਸਰਸਾ ‘ਚ ਨਾਮਚਰਚਾ ਸੁਣਨ ਲਈ ਆ ਰਹੇ ਸਨ। ਆਸਪਾਸ ਦੇ ਲੋਕਾਂ ਨੇ ਤੁਰੰਤ ਹਾਦਸੇ ਦੀ ਸੂਚਨਾ ਪੁਲਿਸ ਨੂੰ ਦੇ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।