ਪ੍ਰਤਾਪਗੜ੍ਹ ‘ਚ ਕਾਰ ਟਰੱਖਤ ਨਾਲ ਟਕਰਾਈ, ਪੰਜ ਮੌਤਾਂ
ਪ੍ਰਤਾਪਗੜ੍ਹ। ਉੱਤਰ ਪ੍ਰਦੇਸ਼ ‘ਚ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੰਘਈ ਇਲਾਕੇ ‘ਚ ਇੱਕ ਤੇਜ਼ ਰਫ਼ਤਾਰ ਕਾਰ ਦਰੱਖ ਨਾਲ ਟਕਰਾ ਗਈ ਜਿਸ ‘ਚ ਇੱਕ ਸਿਪਾਹੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ।

ਉਪ ਪੁਲਿਸ ਮੁਖੀ ਪੂਰਬੀ ਸੁਰਿੰਦਰ ਪ੍ਰਸਾਦ ਤ੍ਰਿਵੇਦੀ ਨੇ ਦੱਸਿਆ ਕਿ ਰਾਤ ਪਿਪਰੀ ਖਾਲਸਾ ਪਿੰਡ ਕੋਲ ਇਹ ਹਾਦਸਾ ਵਾਪਰਿਆ ਜਦੋਂ ਸਿਪਾਹੀ ਸੰਜੀਵ ਯਾਦਵ ਤੇ ਉਨ੍ਹਾਂ ਦੇ ਰਿਸ਼ਤੇਦਾਰ ਸਗਾਈ ਪ੍ਰੋਗਰਾਮ ਤੋਂ ਪਰਤ ਰਹੇ ਸਨ। ਸੰਘਣੀ ਧੁੰਦ ਦਰਮਿਆਨ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾ ਗਈ। ਟੱਕਰ ਏਨੀ ਤੇਜ਼ ਸੀ ਕਿ ਹਾਦਸੇ ‘ਚ ਸਾਰੇ ਵਿਅਕਤੀ ਵਾਹਨ ‘ਚ ਫਸ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਲਿਆਦਾ ਗਿਆ ਜਿੱਥੇ ਸੰਜੀਵ ਸਮੇਤ ਪੰਜ ਵਿਅਕਤੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੇ ਸ਼ਿਕਾਰ ਸਾਰੇ ਲੋਕ ਕੋਤਵਾਲੀ ਖੇਤਰ ਦੇ ਖੁਜਰਨੀ ਪਿੰਡ ਦੇ ਨਿਵਾਸੀ ਸਨ ਜੋ ਸਿਪਾਹੀ ਸੰਜੀਵ ਯਾਦਵ ਦੀ ਸਗਾਈ ਤੋਂ ਬਾਅਦ ਪੱਟੀ ਖੇਤਰ ਤੋਂ ਵਾਪਸ ਪਰਤ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.













