Honduras | ਹੋਂਡੁਰਾਸ ‘ਚ ਕਾਰਬਨ ਮੋਨੋਆਕਸਾਈਡ ਗੈਸ ਦੇ ਰਿਸਣ ਨਾਲ ਪੰਜ ਮੌਤਾਂ

Honduras

ਦਮ ਘੁੱਟਣ ਨਾਲ ਮਜ਼ਦੂਰਾਂ ਦੀ ਮੌਤ

ਤੇਲੁਸੀਗਲਪਾ। ਹੋਂਡੁਰਾਸ (Honduras) ਦੀ ਰਾਜਧਾਨੀ ਤੇਲੁਸੀਗਲਪਾ ‘ਚ ਕਾਰਬਨ ਮੋਨੋਆਕਸਾਈਡ ਗੈਸ ਦੇ ਰਿਸਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਅਸਕਰ ਤ੍ਰਿਮਿਨੀਓ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

Honduras

ਉਨ੍ਹਾਂ ਦੱਸਿਆ ਕਿ (Honduras) ਪੂਰਬੀ ਤੇਲੁਸੀਗਲਪਾ ਸੂਯਾਪਾ ‘ਚ ਸ਼ਨਿੱਚਰਵਾਰ ਨੂੰ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਟੈਂਕੀ ‘ਚ ਪਾਣੀ ਨੂੰ ਕੱਢਣ ਲਈ ਮਜ਼ਦੂਰਾਂ ਨੇ ਗੈਸੋਲੀਨ ਨਾਲ ਚੱਲਣ ਵਾਲੇ ਪੰਪ ਦੀ ਵਰਤੋਂ ਕੀਤੀ, ਜਿਸ ਕਾਰਨ ਮਸ਼ੀਨ ‘ਚੋਂ ਨਿਕਲਣ ਵਾਲੇ ਕਾਰਬਨ ਮੋਨੋਆਕਸਾਈਡ ਦੇ ਕਾਰਨ ਉਨ੍ਹਾਂ ਦਾ ਦਮ ਘੁੱਟ ਗਿਆ। ਉਨ੍ਹਾਂ ਦੱਸਿਆ ਕਿ ਬੇਹੋਸ਼ੀ ਦੀ ਹਾਲਤ ‘ਚ ਦੋ ਮਜ਼ਦੂਰਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇਸ ਤੋਂ ਪਹਿਲਾਂ ਹੀ ਦੋਵਾਂ ਨੇ ਦਮ ਤੋੜ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here