ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News ਬਰਨਾਲਾ ਵਿਖੇ ਕ...

    ਬਰਨਾਲਾ ਵਿਖੇ ਕਤਲ ਕਰਕੇ ਲੁੱਟੇ ਸਾਢੇ ਪੰਜ ਲੱਖ

    Barnala, Killed, Million, Murders

    ਮ੍ਰਿਤਕ ਦੇ ਪਿਤਾ ਦੀ ਬਰਸੀ ਵਾਲੇ ਦਿਨ ਪੁੱਤਰ ਦਾ ਕਤਲ, ਬਰਨਾਲਾ ‘ਚ ਸੋਗ

    ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼) ਬਰਨਾਲਾ ਵਿਖੇ ਦੇਰ ਰਾਤ ਕੁਝ ਅਣਪਛਾਤਿਆਂ ਨੇ ਇੱਥੋਂ ਦੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਕੋਲੋਂ ਸਾਢੇ ਪੰਜ ਲੱਖ ਦੇ ਕਰੀਬ ਨਗਦੀ ਖੋਹ ਕੇ ਫਰਾਰ ਹੋ ਗਏ। ਮ੍ਰਿਤਕ ਦਾ ਸਾਥੀ ਜ਼ਖਮੀ ਹੋ ਗਿਆ। ਬਦਮਾਸ਼ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਪੁਲਿਸ ਘਟਨਾ ਸਥਾਨ ਦੇ ਆਸ-ਪਾਸ ਵਾਲੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲ ਰਹੀ ਹੈ।

    ਜਾਣਕਾਰੀ ਅਨੁਸਾਰ ਬਰਨਾਲਾ ਦਾ ਰਹਿਣ ਵਾਲਾ ਹਿੰਮਾਂਸ਼ੂ ਦਾਨੀਆਂ ਜੋ ਕਿ ਸ਼ਰਾਬ ਦਾ ਕਾਰੋਬਾਰ ‘ਚ ਹਿੱਸੇਦਾਰ ਵਜੋਂ ਕੰਮ ਕਰਦਾ ਸੀ, ਦੇਰ ਰਾਤ ਕੁਲੈਕਸ਼ਨ ਕਰਨ ਉਪਰੰਤ ਨਗਦੀ ਵਾਲਾ ਬੈਗ ਲੈਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਇੱਕ ਸਾਥੀ ਨਾਲ ਦਫ਼ਤਰ ਵੱਲ ਜਾ ਰਿਹਾ ਸੀ। ਜਦ ਉਕਤਾਨ ਨੌਜਵਾਨ ਬੱਸ ਸਟੈਂਡ ਕੋਲ ਪੁੱਜੇ ਤਾਂ ਮੂੰਹ ਬੰਨ੍ਹੇ ਬਦਮਾਸ਼ਾਂ ਨੇ ਦੋਵਾਂ ‘ਤੇ ਗੋਲ਼ੀਆਂ ਦਾਗ ਦਿੱਤੀਆਂ, ਜਿਸ ‘ਚ ਹਿੰਮਾਂਸ਼ੂ ਦਾਨੀਆਂ ਤੇ ਉਸਦਾ ਸਾਥੀ ਸੰਦੀਪ ਕੁਮਾਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਜਦੋਂ ਦੋਵਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਤਾਂ ਹਿੰਮਾਂਸ਼ੂ ਦਾਨੀਆਂ ਦੀ ਹਾਲਤ ਗੰਭੀਰ ਭਾਂਪਦਿਆਂ ਤੁਰੰਤ ਰੈਫ਼ਰ ਕਰ ਦਿੱਤਾ, ਜਿਸਦੀ ਰਾਹ ਜਾਂਦਿਆਂ ਹੀ ਮੌਤ ਹੋ ਗਈ।

    ਜਦਕਿ ਦੂਜਾ ਨੌਵਾਨ ਜੇਰੇ ਇਲਾਜ ਹੈ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਨੂੰ ਟਰੇਸ ਕਰਨ ਲੱਗੀ ਹੋਈ ਹੈ ਅਤੇ ਸ਼ਹਿਰ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲ਼ਜਮਾਂ ਦੀ ਨਿਸ਼ਾਨਦੇਹੀ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਹਨ ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

    ਜਿਕਰਯੋਗ ਹੈ ਕਿ ਮ੍ਰਿਤਕ ਹਿੰਮਾਂਸ਼ੂ ਦਾਨੀਆਂ ਦਾ ਪਿਤਾ ਜੋ ਕਿ ਸਿੱਖਿਆ ਮਹਿਕਮੇ ‘ਚ ਅਧਿਕਾਰੀ ਸਵਤੰਤਰ ਦਾਨੀਆਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਤੇ ਅੱਜ ਉਸਦੀ ਬਰਸੀ ਦਾ ਦਿਨ ਹੈ। ਇਸੇ ਦਿਨ ਉਸਦੇ ਇਕਲੌਤੇ ਪੁੱਤਰ ਦਾ ਕਤਲ ਹੋ ਗਿਆ। ਇਸ ਖਬਰ ਨਾਲ ਪੂਰਾ ਸ਼ਹਿਰ ਸੋਗ ‘ਚ ਡੁੱਬ ਗਿਆ ਹੁਣ ਸਭ ਦੀਆਂ ਨਜ਼ਰਾਂ ਪੁਲਿਸ ਦੀ ਜਾਂਚ ‘ਤੇ ਟਿਕੀਆਂ ਹੋਈਆਂ ਹਨ।

    LEAVE A REPLY

    Please enter your comment!
    Please enter your name here