Dera Sacha Sauda : ਦੂਰ-ਦੂਰ ਤੱਕ ਚਾਰ-ਪੰਜ ਕਿਲੋਮੀਟਰ ਤੱਕ ਸਮੁੰਦਰ ਬਣੇ ਖੇਤ ਘੱਗਰ ਦਰਿਆ ’ਚ ਆਏ ਹੜ੍ਹਾਂ ਕਾਰਨ ਮੱਚੀ ਤਬਾਹੀ ਨੂੰ ਬਿਆਨ ਕਰ ਰਹੇ ਹਨ ਇਹ ਦਿ੍ਰਸ਼ ਬਣਿਆ ਹੋਇਆ ਹੈ ਜ਼ਿਲ੍ਹਾ ਸਰਸਾ ਦੇ ਪਿੰਡ ਫਰਵਾਹੀਂ, ਝੰਡਾ ਖੁਰਦ, ਰੰਗਾ, ਪਨਿਹਾਰੀ ਤੇ ਮੁਸਾਹਿਬ ਵਾਲਾ ਦਾ ਪਾਣੀ ਨੂੰ ਵੇਖ ਮਾੜੇ ਬੰਦੇ ਦਾ ਦਿਲ ਡੋਲ ਜਾਂਦਾ ਹੈ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਹਿੰਮਤ ਵੇਖ ਕੇ ਸਿਰ ਉਹਨਾਂ ਦੀ ਸ਼ਾਨ ’ਚ ਝੁਕ ਜਾਂਦਾ ਹੈ ਪਿੰਡ ਮੁਸਾਹਿਬ ਵਾਲਾ ਦਾ ਅੱਖੀਂ ਵੇਖਿਆ ਹਾਲ ਇਹ ਹੈ ਕਿ ਇੱਕ ਕਿਸ਼ਤੀ ’ਚ ਡੇਰਾ ਸੱਚਾ ਸੌਦਾ ਦੇ 5-7 ਸੇਵਾਦਾਰ ਸਵਾਰ ਹੋ ਜਾਂਦੇ ਹਨ ਤੇ 2-3 ਸੇਵਾਦਾਰ ਕਿਸ਼ਤੀ ਨੂੰ ਰੱਸੀ ਨਾਲ ਖਿੱਚ ਕੇ ਪਾਣੀ ’ਚ ਰੋੜ੍ਹ ਦੇ ਹਨ। (Dera Sacha Sauda)
ਇਹ ਵੀ ਪੜ੍ਹੋ : ਗਰੀਨ ਐਸ ਸੇਵਾਦਾਰ ਹੜ੍ਹ ਪੀੜਤਾਂ ਲਈ ਬਣੇ ਮਸੀਹਾ, ਪਸ਼ੂਆਂ ਦੀ ਵੀ ਲੈ ਰਹੇ ਹਨ ਸਾਰ
ਜਿਉਂ-ਜਿਉਂ ਇਹ ਕਿਸ਼ਤੀ ਅੱਗੇ ਵਧਦੀ ਹੈ ਤਾਂ ਕਿਸ਼ਤੀ ਨਾਲ ਚੱਲ ਰਹੇ ਸੇਵਾਦਾਰਾਂ ਦੇ ਲੱਕ-ਲੱਕ ਤੱਕ ਪਾਣੀ ਪਹੁੰਚ ਜਾਂਦਾ ਹੈ ਕਿਸ਼ਤੀ ਹੋਰ ਅੱਗੇ ਅੱਧਾ ਕਿਲੋਮੀਟਰ ਤੱਕ ਪਹੁੰਚਦੀ ਹੈ ਤਾਂ ਪਾਣੀ ਸੇਵਾਦਾਰਾਂ ਦੀ ਛਾਤੀ ਤੱਕ ਪੁੱਜ ਜਾਂਦਾ ਹੈ ਕਿਸ਼ਤੀ ਦਾ ਅੱਗੇ ਵਧਣਾ ਜਾਰੀ ਰਹਿੰਦਾ ਹੈ ਅਤੇ ਸੇਵਾਦਾਰਾਂ ਦੇ ਸਿਰਫ ਸਿਰ ਹੀ ਨਜ਼ਰ ਆਉਣ ਲੱਗਦੇ ਹਨ ਤੇ ਅਖੀਰ ਇਹ ਬੇੜੀ ਇੱਕ ਮਕਾਨ ਅੱਗੇ ਜਾ ਰੁਕਦੀ ਹੈ ਸੇਵਾਦਾਰ ਬਿਜਲੀ ਜਿਹੀ ਫੁਰਤੀ ਤੇ ਅੰਤਾਂ ਦੇ ਉਤਸ਼ਾਹ ਨਾਲ ਮਕਾਨ ’ਚ ਦਾਖਲ ਹੁੰਦੇ ਹਨ ਤੇ ਮਕਾਨ ’ਚ ਪਏ ਬੈੱਡ, ਮੰਜੇ, ਟੈਲੀਵੀਜਨ, ਮੇਜ, ਸੰਦੂਕ ਤੇ ਕੁਰਸੀਆਂ ਸਮੇਤ ਘਰ ਦਾ ਸਾਮਾਨ ਬੇੜੀ ’ਤੇ ਲੱਦ ਕੇ ਫਿਰ ਕਿਨਾਰੇ ਵੱਲ ਵਾਪਸੀ ਕਰ ਦਿੰਦੇ ਹਨ ਪੂਰੇ ਦਾ ਪੂਰਾ ਘਰ ਪਾਣੀ ’ਚ ਤੈਰਦਾ ਨਜ਼ਰ ਆਉਂਦਾ ਹੈ ਇਸ ਦਰਮਿਆਨ ਖਬਰਾਂ ਵੀ ਆਉਂਦੀਆਂ ਹਨ। (Dera Sacha Sauda)
ਕਿ ਦਰਿਆ ’ਚ ਪਾਣੀ ਇੱਕ ਫੁੱਟ ਹੋ ਵਧ ਗਿਆ ਪਲ-ਪਲ ਜਾਨ ਨੂੰ ਖਤਰਾ, ਪਰ ਸੇਵਾਦਾਰਾਂ ਦੇ ਚਿਹਰਿਆਂ ’ਤੇ ਚਿੰਤਾ ਦਾ ਨਿਸ਼ਾਨ ਨਹੀਂ ਸਗੋਂ ਚਿਹਰਿਆਂ ’ਤੇ ਸਮਰਪਣ ਅਤੇ ਤਿਆਗ ਦੀ ਝਲਕ ਤੇ ਦਿਲ ਨੂੰ ਤਸੱਲੀ ਕਿ ਅਸੀਂ ਕਿਸੇ ਦੇ ਕੰਮ ਆਏ, ਕਿਸੇ ਘਰ ਦਾ ਰੀਝ ਨਾਲ ਬਣਾਇਆ ਸਾਮਾਨ ਬਚਾ ਲਿਆ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਤਿਆਗ ਤੇ ਸਮਰੱਪਣ ਤੇ ਨਿਡਰਤਾ ਦਾ ਰਾਜ਼ ਕੀ ਹੈ ਤਾਂ ਇੱਕੋ ਜਵਾਬ ਹੈ,‘‘ ਗੁਰੂ ਦੀ ਸਿੱਖਿਆ ਦਾ ਸਭ ਕਮਾਲ ਹੈ ਤੇ ਗੁਰੂ ਦੇ ਬਚਨਾਂ ’ਤੇ ਚੱਲ ਕੇ ਅਸੀਂ ਧੰਨ ਹੋ ਗਏ, ਸਾਡਾ ਜਿਉਣਾ ਸਫਲ ਹੋ ਗਿਆ’’ ਇਸ ਜਜ਼ਬੇ ਨੂੰ ਵੇਖ ਕੇ ਮਹਿਸੂਸ ਹੋਇਆ ਘੱਗਰ ਦੀ ਵਿਸ਼ਾਲਤਾ ਨਾਲੋਂ ਇਨ੍ਹਾਂ ਸੇਵਾਦਾਰਾਂ ਦੇ ਦਿਲ ’ਚ ਠਾਠਾਂ ਮਾਰਦੇ ਇਨਸਾਨੀਅਤ ਦੇ ਜਜ਼ਬੇ ਦੇ ਸਮੁੰਦਰ ਦੀ ਡੂੰਘਾਈ ਵੀ ਅਥਾਹ ਹੈ, ਜਿਸ ਨੂੰ ਨਾਪਿਆ ਨਹੀਂ ਜਾ ਸਕਦਾ। (Dera Sacha Sauda)