Lok Sabha Election 2024: ਵੋਟਾਂ ਦਾ ਪਹਿਲਾ ਗੇੜ

Lok Sabha Election 2024

ਲੋਕ ਸਭਾ ਚੋਣਾਂ ’ਚ ਵੋਟਾਂ ਪਾਉਣ ਦਾ ਪਹਿਲਾ ਗੇੜ ਮੁਕੰਮਲ ਹੋ ਗਿਆ ਹੈ। ਇਸ ਗੇੜ ’ਚ 102 ਸੀਟਾਂ ਲਈ ਵੋਟਾਂ ਪਈਆਂ ਹਨ ਤਸੱਲੀ ਵਾਲੀ ਗੱਲ ਇਹ ਰਹੀ ਹੈ ਕਿ ਬੰਗਾਲ ਅਤੇ ਅਸਾਮ ’ਚ ਵੋਟਰਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਬੰਗਾਲ ’ਚ 77 ਫੀਸਦੀ ਤੇ ਅਸਾਮ ’ਚ 70 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ, ਵੋਟਰ ਜਾਗਰੂਕਤਾ ਦੇ ਪੱਖੋਂ ਇਹ ਦੋਵੇਂ ਸੂਬੇ ਚੰਗੀ ਮਿਸਾਲ ਬਣੇ ਹਨ। ਭਾਵੇਂ ਕੁਝ ਥਾਵਾਂ ’ਤੇ ਹਿੰਸਾ ਵੀ ਹੋਈ ਪਰ ਬਿਲਕੁਲ ਸ਼ਾਂਤ ਸੂਬਿਆਂ ’ਚ ਵੋਟ ਫੀਸਦੀ ਦਾ ਘਟਣਾ ਚਿੰਤਾਜਨਕ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਵੋਟਿੰਗ ਵਧਾਉਣ ਦੀ ਮੁਹਿੰਮ ਚਲਾਈ ਹੋਈ ਹੈ। (Lok Sabha Election 2024)

ਸੰਗਰੂਰ ਜੇਲ੍ਹ ’ਚ ਕੈਦੀਆਂ ਦੀ ਖੂਨੀ ਝੜਪ, ਦੋ ਕੈਦੀਆਂ ਦੀ ਮੌਤ

ਪਰ ਮਤਦਾਨ ਲਈ ਉਤਸ਼ਾਹ ਨਜ਼ਰ ਨਹੀਂ ਆਇਆ ਭਾਵੇਂ ਸਿਆਸੀ ਪਾਰਟੀਆਂ ਵੋਟਾਂ ਦੀ ਮੰਗ ਤਾਂ ਕਰਦੀਆਂ ਹਨ। ਪਰ ਮਤਦਾਨ ਦੇ ਸਿਧਾਂਤਕ ਪਹਿਲੂ ’ਤੇ ਘੱਟ ਜ਼ੋਰ ਦਿੱਤਾ ਜਾਂਦਾ ਹੈ। ਕੋਈ ਉਮੀਦਵਾਰ ਇਹ ਨਹੀਂ ਕਹਿੰਦਾ ਕਿ ਵੋਟ ਮੈਨੂੰ ਪਾਓ ਜਾਂ ਨਾ ਪਾਓ ਪਰ ਵੋਟ ਜ਼ਰੂਰ ਪਾਓ ਵੋਟ ਦੇ ਮਹੱਤਵ ਨੂੰ ਜੇਕਰ ਉਮੀਦਵਾਰ ਹੀ ਨਾ ਸਮਝੇਗਾ ਤਾਂ ਕੌਣ ਸਮਝੇਗਾ ਸਭ ਤੋਂ ਪਹਿਲਾਂ ਵੋਟ ਦਾ ਪੈਣਾ ਜ਼ਰੂਰੀ ਹੈ ਵੋਟਰ ਦੀ ਜਾਗਰੂਕਤਾ ਤੋਂ ਬਿਨਾਂ ਵੋਟ ਦੀ ਅਹਿਮੀਅਤ ਨਹੀਂ ਹੈ ਚੰਗੀ ਗੱਲ ਹੈ ਕਿ ਕਈ ਥਾਈਂ ਪਹਾੜੀ ਖੇਤਰਾਂ ’ਚ ਮੁਸ਼ਕਲਾਂ ਭਰੇ ਰਸਤਿਆਂ ਦੀ ਪਰਵਾਹ ਨਾ ਕਰਦਿਆਂ ਵੋਟਰ ਪੋਲਿੰਗ ਬੂਥਾਂ ’ਤੇ ਪੁੱਜੇ ਹਨ। (Lok Sabha Election 2024)