ਬਿਹਾਰ ’ਚ ਪਹਿਲੇ ਪੜਾਅ ਦੀ ਵੋਟਿੰਗ, ਸੀਐਮ ਯੋਗੀ ਨੇ ਕੀਤਾ ਵੱਡਾ ਦਾਅਵਾ

Bihar Assembly Election
ਬਿਹਾਰ ’ਚ ਪਹਿਲੇ ਪੜਾਅ ਦੀ ਵੋਟਿੰਗ, ਸੀਐਮ ਯੋਗੀ ਨੇ ਕੀਤਾ ਵੱਡਾ ਦਾਅਵਾ

Bihar Assembly Election: ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਬਿਹਾਰ ਦੇ ਲੋਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਵਿਕਸਤ ਬਿਹਾਰ ’ਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ ਹੈ। ਮੁੱਖ ਮੰਤਰੀ ਯੋਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ, ‘ਬਿਹਾਰ ਨੇ ਭਾਜਪਾ-ਐਨਡੀਏ ਸਰਕਾਰ ਦੇ ਵਿਕਸਤ ਬਿਹਾਰ ਦੇ ਸੰਕਲਪ ’ਤੇ ਆਪਣਾ ਭਰੋਸਾ ਤੇ ਆਸ਼ੀਰਵਾਦ ਰੱਖਿਆ ਹੈ’। ਉਨ੍ਹਾਂ ਕਿਹਾ, ‘ਅੱਜ, ਮੈਂ ਸੱਤਿਆਗ੍ਰਹਿ ਤੇ ਰਾਸ਼ਟਰਵਾਦ ਦੇ ਤੀਰਥ ਸਥਾਨ ਪੂਰਬੀ ਚੰਪਾਰਨ ਤੇ ਪੱਛਮੀ ਚੰਪਾਰਨ ਦੇ ਸੁਸ਼ਾਸਨ-ਪ੍ਰੇਮੀ ਲੋਕਾਂ ਨਾਲ ਗੱਲਬਾਤ ਕਰਾਂਗਾ।

ਇਹ ਖਬਰ ਵੀ ਪੜ੍ਹੋ : Delhi Airport Flights: ਦਿੱਲੀ ਏਅਰਪੋਰਟ ’ਤੇ ਤਕਨੀਕੀ ਖਰਾਬੀ ਕਾਰਨ 100 ਉਡਾਣਾਂ ’ਚ ਦੇਰੀ

ਹਰ ਚੰਪਾਰਨ ਵਾਸੀ ਦ੍ਰਿੜ ਹੈ। ਸਾਨੂੰ ਇੱਕ ਵਿਕਸਤ ਬਿਹਾਰ ਬਣਾਉਣਾ ਹੈ ਅਤੇ ਭਾਜਪਾ-ਐਨਡੀਏ ਸਰਕਾਰ ਨੂੰ ਵਾਪਸ ਲਿਆਉਣਾ ਹੈ।’ ਜ਼ਿਕਰਯੋਗ ਹੈ ਕਿ ਬਿਹਾਰ ਚੋਣਾਂ ’ਚ ਪਹਿਲੇ ਦੌਰ ਦੀ ਵੋਟਿੰਗ ਕੱਲ੍ਹ ਸ਼ਾਂਤੀਪੂਰਵਕ ਸਮਾਪਤ ਹੋਈ। ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ’ਚ ਰਿਕਾਰਡ 64.66 ਪ੍ਰਤੀਸ਼ਤ ਵੋਟਾਂ ਪਈਆਂ। 1,314 ਉਮੀਦਵਾਰਾਂ ਦੀ ਚੋਣ ਕਿਸਮਤ ਈਵੀਐਮ ਮਸ਼ੀਨਾਂ ’ਚ ਸੀਲ ਹੋ ਗਈ ਹੈ। ਇਸ ਪੜਾਅ ’ਚ ਚੁਣੌਤੀ ਪੇਸ਼ ਕਰਨ ਵਾਲੇ ਮੁੱਖ ਉਮੀਦਵਾਰ ਭਾਜਪਾ ਨੇਤਾ ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤੇ ਵਿਜੇ ਕੁਮਾਰ ਸਿਨਹਾ ਹਨ। Bihar Assembly Election