ਅਦਾਲਤ ਦੇ ਬਾਹਰ ਚੱਲੀਆਂ ਗੋਲੀਆਂ, ਲੋਕਾਂ ’ਚ ਦਹਿਸ਼ਤ

Firing

ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਦਿੱਲੀ ਦੀ ਕੋਰਟ ’ਚ ਇੱਕ ਵਾਰ ਫਿਰ ਫਾਇਰਿੰਗ (Firing) ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਤੀਸ ਹਜ਼ਾਰੀ ਕੋਰਟ ’ਚ ਵਕੀਲਾਂ ਦੀ ਆਪਸੀ ਬਹਿਸ ਤੇ ਝਗੜੇ ਤੋਂ ਬਾਅਦ ਗੋਲੀ ਚੱਲੀ ਹੈ।

ਗਨੀਮਤ ਰਹੀ ਕਿ ਸਮਾਚਾਰ ਲਿਖੇ ਜਾਣ ਤੱਕ ਅਜੇ ਤੱਕ ਇਸ ਘਟਨਾ ’ਚ ਕਿਸੇ ਦੀ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਫਾਇਰਿੰਗ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਹਵਾਈ ਫਾਇਰਿੰਗ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਭਾਰੀ ਗਿਣਤੀ ’ਚ ਪੁਲਿਸ ਤਾਇਨਾਮਤ ਹੈ।

ਸਾਕੇਤ ਕੋਰਟ ’ਚ ਔਰਤ ’ਤੇ ਚਲਾਈ ਗੋਲੀ | Firing

ਜ਼ਿਕਰਯੋਗ ਹੈ ਕਿ ਅਪਰੈਲ ਮਹੀਨੇ ’ਚ ਸਾਕੇਤ ਕੋਰਟ ’ਚ ਸਖ਼ਤ ਸੁਰੱਖਿਆ ਦੇ ਬਾਵਜ਼ੂਦ ਇੱਕ ਸਖਸ਼ ਨੇ ਔਰਤ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਤੋਂ ਬਾਅਦ ਉੱਥੇ ਭਾਜੜ ਪੈ ਗਈ।

ਇਹ ਵੀ ਪੜ੍ਹੋ : Monsoon Rain : ਮਾਨਸੂਨ ਦੇ ਮੀਂਹ ਅੱਗੇ ਨਿਗੂਣੇ ਸਾਬਤ ਹੋਏ ਨਗਰ ਨਿਗਮ ਦੇ ਨਿਕਾਸੀ ਪ੍ਰਬੰਧ, ਮਹਾਂਨਗਰ ’ਚ ਅਨੇਕਾਂ ਥਾਵਾ…

LEAVE A REPLY

Please enter your comment!
Please enter your name here