ਜੈਪੁਰ-ਮੁੰਬਈ ਰੇਲ ’ਚ ਚੱਲੀ ਗੋਲੀ, ਆਰਪੀਐੱਫ਼ ਦੇ ਏਐੱਸਆਈ ਤੇ ਤਿੰਨ ਯਾਤਰੀਆਂ ਦੀ ਮੌਤ

Violence

ਮੁੰਬਈ। ਮਹਾਂਰਾਸ਼ਟਰ ਦੇ ਪਾਲਘਰ ਤੋਂ ਵੱਡੀ ਖ਼ਬਰ ਸਾਹਮਣੇ ਨਿੱਕ ਕੇ ਆ ਰਹੀ ਹੈ। ਜਾਣਕਾਰੀ ਅਨੁਸਾਰ ਜੈਪੁਰ ਮੁੰਬਈ ਐਕਸਪ੍ਰੈੱਸ ਟ੍ਰੇਨ (Jaipur-Mumbai Train) ’ਚ ਫਾਇਰਿੰਗ ਦੀ ਘਅਨਾ ਸਾਹਮਣੇ ਆਈ ਹੈ। ਗੋਲੀਬਾਰੀ ’ਚ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਟਰੇਨ ਗੁਜਰਾਤ ਤੋਂ ਮੁੰਬਈ ਆ ਰਹੀ ਸੀ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ’ਚ ਆਰਪੀਐਫ ਦਾ ਇੱਕ ਏਐਸਆਈ ਸਮੇਤ ਤਿੰਨ ਯਾਤਰੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਆਰਪੀਐੱਫ਼ ਦੇ ਕਾਂਸਟੇਬਲ ਚੇਤਨ ਨੇ ਪਹਿਲਾਂ ਏਐਸਆਈ ਨੂੰ ਗੋਲੀ ਮਾਰੀ ਅਤੇ ਫਿਰ ਹੋਰ ਤਿੰੰਨ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ।

ਕੀ ਹੈ ਮਾਮਲਾ? | Jaipur-Mumbai Train

ਪੱਛਮੀ ਰੇਲਵੇ ਨੇ ਕਿਹਾ ਕਿ ਪਾਲਘਰ ਸਟੇਸ਼ਨ ਪਾਰ ਕਰਨ ਤੋਂ ਬਾਅਦ ਇੱਕ ਆਰਪੀਐੱਫ਼ ਕਾਂਸਟੇਬਲ ਨੇ ਚੱਲਦੀ ਰੈਪੁਰ ਐਕਸਪ੍ਰੈੱਸ ਟ੍ਰੇਨ ਦੇ ਅੰਦਰ ਗੋਲੀਬਾਰੀ ਕਰ ਦਿੱਤੀ। ਉਸ ਨੇ ਇੱਕ ਆਰਪੀਐੱਫ਼ ਤੇ ਤਿੰਨ ਹੋਰ ਯਾਤਰੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਦਹਿਸਰ ਰੇਲਵੇ ਸਟੇਸ਼ਨ ਦੇ ਕੋਲ ਤੇ ਰੇਲ ਵਿੱਚੋਂ ਛਾਲ ਮਾਰ ਕੇ ਭੱਜ ਗਿਆ। ਜਾਣਕਾਰੀ ਅਨੁਸਾਰ ਮੁਲਜਮ ਸ਼ਿਪਾਹੀ ਨੂੰ ਹਥਿਆਰ ਸਮੇਤ ਹਿਰਾਸਤ ’ਚ ਲਿਆ ਗਿਆ ਹੈ।

ਇਹ ਵੀ ਪੜ੍ਹੋ : ਤੁਹਾਡੇ ਸਿਰ ਤੋਂ ਵੀ ਝੜ ਰਹੇ ਨੇ ਵਾਲ, ਤਾਂ ਘਬਰਾਓ ਨਾ, ਅਪਣਾਓ ਇਹ ਸ਼ਾਨਦਾਰ ਨੁਸਖਾ

ਇਹ ਘਟਨਾ ਜੈਪੁਰ-ਮੁੰਬਈ ਸੈਂਟਰਲ ਸੁਪਰਫਾਸਟ ਐਕਸਪ੍ਰੈੱਸ ਟੇ੍ਰਨ ਨੰਬਰ 12956 ’ਚ ਸਵੇਰੇ 5.23 ਵਜੇ ਬੀ5 ਕੋਚ ’ਚ ਹੋਈ। ਇਹ ਟਰੇਨ ਜੈਪੁਰ ਜੰਕਸ਼ਨ ਤੋਂ ਦਿਨ ਵੇਲੇ 2 ਵਜੇ ਰਵਾਨਾ ਹੁੰਦੀ ਹੈ ਤੇ ਮੁੰਬਈ ਸੈਂਟਰਲ ਸਵੇਰੇ 6.55 ’ਤੇ ਪਹੰੁਚਦੀ ਹੈ। ਹਾਦਸੇ ’ਚ ਮਰਨ ਵਾਲੇ ਏਐੱਸਆਈ ਦਾ ਨਾਂਅ ਟੀਕਾ ਰਾਮ ਹੈ।

LEAVE A REPLY

Please enter your comment!
Please enter your name here