
Barnala Police and Jandu : ਕਈ ਮਾਮਲਿਆਂ ਵਿੱਚ ਸੀ ਲੋੜੀਂਦਾ
Barnala Police and Jandu : ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਵਿੱਚ ਅੱਜ ਪੁਲਿਸ ਤੇ ਗੈਂਗਸਟਰ ਵਿਚਾਲੇ ਫਾਇਰਿੰਗ ਹੋਣ ਕਾਰਨ ਨਾਮ ਹੀ ਗੈਂਗਸਟਰ ਲਵਪ੍ਰੀਤ ਸਿੰਘ ਜੰਡੂ ਸੁੱਖਾ ਜਖਮੀ ਹੋ ਗਿਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕੁਝ ਵਿਅਕਤੀ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਹਨ ਇਸ ਕਾਰਨ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਜਾਂਚ ਆਰੰਭ ਦਿੱਤੀ ਸੀ
ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਾਲੀ ਸੀਆਈਏ ਸਟਾਫ ਬਰਨਾਲਾ ਦੀ ਟੀਮ ਅਤੇ ਥਾਣਾ ਟੱਲੇਵਾਲ ਦੀ ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਇਕ ਬਿਨਾਂ ਨੰਬਰੀ ਪਲੈਟੀਨਾ ਮੋਟਰਸਾਈਕਲ ‘ਤੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਿਸਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇੰਨੇ ਵਿੱਚ ਹੀ ਉਸਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। Barnala Police and Jandu
Read Also : Radioactive Leak: ਪਾਕਿਸਤਾਨ ਕਿਉਂ ਪਹੁੰਚਿਆ ਇਸ ਮੁਸਲਿਮ ਦੇਸ਼ ਦਾ ਕਾਰਗੋ ਜਹਾਜ਼
ਜਿਸ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਗੈਂਗਸਟਰ ਲਵਪ੍ਰੀਤ ਸਿੰਘ ਜੰਡੂ ਨਿਵਾਸੀ ਮਹਿਲ ਖ਼ੁਰਦ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਉਸ ਅਨੁਸਾਰ ਸੁੱਖਾ ਇਕ ਨਾਮੀ ਗੈਂਗਸਟਰ ਹੈ ਜਿਹੜਾ ਕਈ ਮਾਮਲੇ ਪੁਲਿਸ ਨੂੰ ਲੋੜੀਂਦਾ ਹੈ। ਗੈਂਗਸਟਰ ਪਾਸੋਂ ਇਕ 30 ਬੋਰ ਦਾ ਪਿਸਟਲ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਮੁਲਜ਼ਮ ਬਾਰੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਦੱਸਿਆ ਕਿ ਗੈਂਗਸਟਰ ਲਵਪ੍ਰੀਤ ਸਿੰਘ ਜੰਡੂ ਸੁੱਖਾ ਦੁੱਲੇਕੇ ਗੈਂਗ ਦਾ ਸਰਗਰਮ ਮੈਂਬਰ ਹੈ ਜਿਸਦੇ ਖਿਲਾਫ ਵੱਡੀ ਗਿਣਤੀ ਮਾਮਲੇ ਦਰਜ ਹਨ। ਕਥਿਤ ਮੁਲਜ਼ਮ 2023 ਵਿੱਚ ਅਰਮੇਨੀਆ ਚੱਲਿਆ ਗਿਆ ਸੀ। ਉੱਥੋ ਫਿਰ ਦੁੱਬਈ ਚਲਾ ਗਿਆ। ਫਿਰ ਸਾਲ 2024 ਵਿੱਚ ਵਾਪਸ ਭਾਰਤ ਆ ਗਿਆ ਸੀ ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ।