ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ, ਪੁਲਿਸ ਜਾਂਚ ’ਚ ਜੁਟੀ | Ludhiana News
(ਰਘਬੀਰ ਸਿੰਘ) ਲੁਧਿਆਣਾ। Ludhiana News: ਲੁਧਿਆਣਾ ’ਚ ਚਿੱਟੇ ਦਿਨ ਬਦਮਾਸ਼ਾਂ ਨੇ ਬੇਖੌਫ ਹੋ ਕੇ ਇੱਕ ਦੁਕਾਨਦਾਰ ’ਤੇ ਫਾਇਰਿੰਗ ਕੀਤੀ ਅਤੇ ਫਰਾਰ ਹੋ ਗ਼ਏ। ਬਦਮਾਸ਼ਾਂ ਨੇ ਨਕਾਬ ਪਹਿਨੇ ਹੋਏ ਸਨ ਅਤੇ ਉਹ ਦੋਪਹੀਆ ਵਾਹਨ ’ਤੇ ਸਵਾਰ ਹੋ ਕੇ ਆਏ ਸਨ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਐਕਟਿਵਾ ’ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਸਿੰਧੀ ਬੇਕਰੀ ’ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਤਿੰਨ ਖਾਲੀ ਖੋਲ੍ਹ ਵੀ ਬਰਾਮਦ ਕੀਤੇ ਹਨ। ਗੋਲੀ ਦੁਕਾਨਦਾਰ ਦੇ ਚਿਹਰੇ ਨੂੰ ਛੂਹ ਕੇ ਨਿੱਕਲ ਗ਼ਈ। ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਸ਼ਾਮ 4.30 ਵਜੇ ਦੇ ਕਰੀਬ ਇੱਕ ਐਕਟਿਵਾ ’ਤੇ ਸਵਾਰ ਦੋ ਬਦਮਾਸ਼ ਇੱਥੋਂ ਦੇ ਰਾਜਗੁਰੂ ਨਗਰ ਇਲਾਕੇ ਵਿੱਚ ਸਥਿੱਤ ਸਿੰਧੀ ਬੇਕਰੀ ’ਤੇ ਆਏ। ਦੁਕਾਨ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਲੋਕਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Land Acquirer: ਦਿੱਲੀ ਕਟੜਾ ਮੁੱਖ ਸੜਕ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ ਆਹਮਣੋ-ਸਾਹਮਣੇ
ਬਦਮਾਸ਼ਾਂ ਨੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਦੁਕਾਨ ਦੇ ਪੱਖੇ ’ਤੇ ਲੱਗੀ, ਜਦੋਂਕਿ ਇੱਕ ਗੋਲੀ ਮਿਸ ਹੋ ਗਈ। ਜਦੋਂ ਦੁਕਾਨਦਾਰ ਨਵੀਨ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ’ਤੇ ਵੀ ਗੋਲੀ ਚਲਾ ਦਿੱਤੀ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਨੇ ਜ਼ਖਮੀ ਨਵੀਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਫਿਲਹਾਲ ਨਵੀਨ ਦਾ ਇਲਾਜ ਚੱਲ ਰਿਹਾ ਹੈ। ਬਦਮਾਸ਼ਾਂ ਦੀ ਫੋਟੋ ਸੀਸੀਟੀਵੀ ਵਿੱਚ ਕੈਦ ਹੋ ਗਈ ਪਰੰਤੂ ਚਹਿਰੇ ’ਤੇ ਨਕਾਬ ਪਾਏ ਹੋਣ ਕਾਰਨ ਉਨ੍ਹਾਂ ਦੇ ਚਿਹਰੇ ਵਿਖਾਈ ਨਹੀਂ ਦੇ ਰਹੇ ਸਨ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Ludhiana News