ਸਰਯੂ-ਯਮੁਨਾ Express ਨੂੰ ਲੱਗੀ Fire
-ਜਲੰਧਰ ਦੇ ਕਰਤਾਰਪੁਰ ਰੇਲਵੇ ਸਟੇਸ਼ਨ ‘ਤੇ ਲੱਗੀ ਅੱਗ
– ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ
ਜਲੰਧਰ, ਸੱਚ ਕਹੂੰ ਨਿਊਜ਼। ਸਰਯੂ-ਯਮੁਨਾ ਐਕਸਪ੍ਰੈਸ Expres ਦੇ 3 ਡੱਬਿਆਂ ‘ਚ ਅੱਗ ਲੱਗਣ ਦਾ ਸਮਾਚਾਰ ਹੈ। ਇਸ ਅੱਗ ‘ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਸਾਰੇ ਮੁਸਾਫਰ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਸਵਾ 12 ਵਜੇ ਦੇ ਕਰੀਬ ਜਯਾਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ ਸਰਯੂ-ਯਮੁਨਾ ਐਕਸਪ੍ਰੈਸ ਨੂੰ ਅਚਾਨਕ ਅੱਗ ਲੱਗੀ ਗਈ। ਅੱਗ ਏਨੀ ਭਿਆਨਕ ਸੀ ਕਿ ਸਾਰੇ ਡੱਬੇ ਅੱਗ ਨਾਲ ਸੜ ਕੇ ਹੋਏ ਸੁਆਹ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਜਿਹਨਾਂ ਨੇ ਅੱਗ ‘ਤੇ ਕਾਬੂ ਪਾਇਆ।
ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਗੱਡੀ ਦੇ ਮੁਸਾਫਰਾਂ ਨੇ ਘਟਨਾ ਸਬੰਧੀ ਦੱਸਿਆ ਕਿ ਅੱਗ ਲੱਗਣ ਦਾ ਪਤਾ ਉਹਨਾਂ ਨੂੰ ਮੁਸ਼ਕ ਆਉਣ ‘ਤੇ ਲੱਗਿਆ ਤੇ ਜਦ ਉਹਨਾਂ ਬਾਹਰ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਜਿਸ ‘ਤੇ ਉਹ ਤੁਰੰਤ ਡੱਬੇ ‘ਚੋਂ ਬਾਹਰ ਆਏ। ਕਰਤਾਰਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਕਰਮਚਾਰੀਆਂ ਨਾਲ ਰੇਲਵੇ ਸਟੇਸ਼ਨ ‘ਤੇ ਪਹੁੰਚੇ ਅਤੇ ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਹਨਾਂ ਦੱਸਿਆ ਕਿ ਅੱਗ ਕਾਰਨ ਇੱਕ ਡੱਬਾ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਜਦੋਂ ਕਿ ਦੋ ਹੋਰ ਡੱਬੇ ਵੀ ਕਾਫੀ ਨੁਕਸਾਨੇ ਗਏ। ਚੰਗੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Fire, Saryu, Yamuna, Express