ਫਾਇਰ ਬ੍ਰਿਗੇਡ ਮੁਲਾਜ਼ਮਾਂ ਸਖ਼ਤ ਮਿਹਨਤ ਪਿੱਛੋਂ ਪਾਇਆ ਅੱਗ ‘ਤੇ ਕਾਬੂ
ਏਜੰਸੀ ਹੋਨੋਲੁਲੁ:ਹਵਾਈ ਦੀਪ ਦੀ ਰਾਜਧਾਨੀ ਹੋਨੋਲੁਲੂ ਦੀ ਇੱਕ ਬਹੁਮੰਜਿਲਾ ਇਮਾਰਤ ਦੀ 26ਵੀਂ ਮੰਜਿਲ ‘ਤੇ ਲੱਗੀ ਭਿਆਨਕ ਅੱਗ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਰੂਪ ‘ਚ ਝੁਲਸ ਗਏ ਇਸ ਇਮਾਰਤ ਦੀ ਤਿੰਨ ਮੰਜਿਲਾਂ ਇਸ ਅੱਗ ‘ਚ ਸੜ ਕੇ ਸੁਆਹ ਹੋ ਗਈਆਂ ਹਨ
ਹੋਨੋਲੁਲੁ ਦੇ ਮੇਅਰ ਕਿਰਕ ਕਾਲਡਵੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਕੋ ਪੋਲੋ ਕੋਂਡੋਮਿਅਮ ਨਾਮਕ ਇਸ ਬਹੁਮੰਜਿਲੀ ਇਮਾਰਤ ‘ਚ 26ਵੀਂ ਮੰਜਿਲ ‘ਤੇ ਸਥਾਨਕ ਸਮੇਂ ਅਨੁਸਾਰ ਦਿਨ ‘ਚ ਦੋ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਲਗਭਗ 100 ਫਾਇਰ ਬ੍ਰਿਗੇਡ ਗੱਡੀਆਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਸ਼ਾਮ ਸਾਢੇ 6 ਵਜੇ ਤੱਕ ਇਸ ਅੱਗ ‘ਤੇ ਕਾਬੂ ਪਾ ਲਿਆ
ਮੇਅਰ ਨੇ ਦੱਸਿਆ ਕਿ 26ਵੀਂ ਮੰਜਿਲ ‘ਤੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅੱਗ ‘ਚ ਝੁਲਸੇ ਪੰਜ ਵਿਅਕਤੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਇਹ ਇਮਾਰਤ 1971 ‘ਚ ਬਣਾਈ ਗਈ ਸੀ ਅਤੇ ਇਸ ‘ਚ ਛਿੜਕਾਅ ਪ੍ਰਣਾਲੀ ਦੀ ਵਿਵਸਥਾ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।