ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਸਾਈਕਲਾਂ ਦੇ ਸ਼ੋ...

    ਸਾਈਕਲਾਂ ਦੇ ਸ਼ੋਅਰੂਮ ‘ਚ ਲੱਗੀ ਅੱਗ

    Fire, Bicycle, Showroom

    ਸਾਰਾ ਸਮਾਨ ਸੜਕੇ ਹੋਇਆ ਸੁਆਹ, 10 ਲੱਖ ਦਾ ਨੁਕਸਾਨ

    ਨਾਭਾ, ਤਰੁਣ ਸ਼ਰਮਾ। ਸਥਾਨਕ ਮੁੱਖ ਚੌਕ ਬੋੜਾ ਗੇਟ ਦੇ ਨਜਦੀਕ ਸਾਇਕਲਾ ਦੇ ਬਣੇ ਸੋਅਰੂਮ ‘ਚ ਬੀਤੀ ਰਾਤ 12 ਵਜੇ ਲੱਗੀ ਭਿਆਨਕ ਅੱਗ ਨੇ ਸਾਰੀ ਦੁਕਾਨ ਨੂੰ ਆਪਣੀ ਚਪੇਟ ਵਿੱਚ ਲੈ ਕੇ ਸੁਆਹ ਕਰ ਦਿੱਤਾ। ਮੋਕੇ ‘ਤੇ ਫਾਈਰ ਬਿਰਗੇਡ ਦੀਆਂ 3 ਗੱਡੀਆ ਨੇ ਕਾਬੂ ਪਾਉਣ ਦੀ ਕੋਸਿਸ ਕੀਤੀ ਪਰ ਦੁਕਾਨ ਦਾ ਸਟਰ ਨਾ ਖੁੱਲ੍ਹਣ ਕਾਰਨ ਸਟਰ ਨੂੰ ਜੇ.ਸੀ.ਬੀ ਮਸੀਨ ਨਾਲ ਤੋੜ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸਿਸ ਕੀਤੀ ਗਈ ਪਰ ਉਦੋ ਤੱਕ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਸੀ। (Fire)

    Fire, Bicycle, Showroom

    ਇਸ ਮੌਕੇ ਸੋਅਰੂਮ ਦੇ ਮਾਲਿਕ ਅੱਛਰ ਕੁਮਾਰ ਨੇ ਦੱਸਿਆ ਕਿ ਸਾਡਾ 10 ਲੱਖ ਦਾ ਨੁਕਸਾਨ ਹੋ ਗਿਆ ਹੈ ਅਤੇ ਇਹ ਘਟਨਾ ਸਾਰਟ ਸਰਕਟ ਕਾਰਨ ਵਾਪਰੀ ਲਗਦੀ ਹੈ ਅਤੇ ਸਾਡਾ ਸਾਇਕਲਾ ਦਾ ਸਾਰਾ ਸਮਾਨ ਸੜ ਗਿਆ ਹੈ। ਉਨਾ ਕਿਹਾ ਕਿ ਮੋਕੇ ਤੇ ਫਾਈਰ ਬਿਰਗੇਡ ਦੀਆ 3 ਗੱਡੀਆ ਪਹੁੰਚ ਗਈਆ ਸਨ ਅਤੇ ਪ੍ਰਸਾਸਨ ਦੇ ਅਧਿਕਾਰੀ ਵੀ ਪਹੁੰਚ ਗਏ ਸਨ ਪਰ ਦੁਕਾਨ ਦਾ ਸਟਰ ਜਿਆਦਾ ਗਰਮ ਹੋਣ ਕਾਰਨ, ਸਟਰ ਨੂੰ ਜੇ.ਸੀ.ਬੀ ਮਸੀਨ ਦੀ ਮੱਦਦ ਨਾਲ ਤੋੜ ਕੇ ਅੱਗ ਤੇ ਕਾਬੂ ਪਾਉਣ ਦੀ ਕੋਸਿਸ ਕੀਤੀ ਗਈ ਪਰ ਉਦੋ ਤੱਕ ਸਾਡਾ ਲੱਖਾ ਦਾ ਸਮਾਨ ਸੜ ਕੇ ਸੁਆਹ ਹੋ ਗਿਆ।। ਸਾਡੀ ਦੁਕਾਨ ‘ਤੇ ਨਵੇਂ ਸਾਇਕਲ ਅਤੇ ਸਪੇਅਰ ਪਾਰਟਸ ਭਾਰੀ ਮਾਤਰਾ ਵਿਚ ਸਨ।

    Fire, Bicycle, Showroom

     

     

     

     

     

     

     

     

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here