ਡ੍ਰਿਡ । ਉੱਤਰੀ ਸਪੇਨ ਵਿਚ ਕਰੀਬ 50 ਥਾਵਾਂ ‘ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਕੁਝ ਥਾਵਾਂ ‘ਤੇ ਜਾਣਬੁੱਝ ਕੇ ਅੱਗ ਲਗਾਈ ਗਈ। ਐਤਵਾਰ ਦੇਰ ਰਾਤ 48 ਅਜਿਹੀਆਂ ਥਾਵਾਂ ਸਨ ਜਿੱਥੇ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਕੈਂਟਾਬ੍ਰਿਆ ਖੇਤਰ ਦੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ,”ਸਾਨੂੰ ਕੁੱਲ 50 ਥਾਵਾਂ ‘ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਅਤੇ ਵੱਖ-ਵੱਖ ਪ੍ਰਸ਼ਾਸਨਾਂ ਦੇ 760 ਲੋਕ ਉਨ੍ਹਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ”।
ਪਹਾੜੀ ਇਲਾਕੇ ਵਿਚ ਪਹਿਲੀ ਜਗ੍ਹਾ ਅੱਗ ਵੀਰਵਾਰ ਨੂੰ ਲੱਗੀ ਸੀ। ਇਸ ਦੌਰਾਨ ਹਾਲੇ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਸਰਕਾਰ ਨੇ ਕਿਹਾ,”ਜ਼ਿਆਦਾਤਰ ਅੱਗ ਅਜਿਹੇ ਇਲਾਕਿਆਂ ਵਿਚ ਲੱਗੀ ਜਿੱਥੇ ਪਹੁੰਚ ਪਾਉਣਾ ਮੁਸ਼ਕਲ ਹੈ। ਇਸ ਨਾਲ ਆਬਾਦੀ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਖਤਰਾ ਨਹੀਂ ਹੈ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।