Ajmer Fire News: ਅਜਮੇਰ (ਸੱਚ ਕਹੂੰ ਨਿਊਜ਼)। ਅਜਮੇਰ ਦੇ ਇੱਕ ਹੋਟਲ ’ਚ ਅੱਗ ਲੱਗਣ ਕਾਰਨ ਇੱਕ ਬੱਚੇ ਸਮੇਤ ਚਾਰ ਲੋਕ ਜ਼ਿੰਦਾ ਸੜ ਗਏ। ਕਈ ਝੁਲਸ ਵੀ ਗਏ ਹਨ। ਇੱਕ ਹੋਰ ਬੱਚਾ ਵੀ ਤੇਜ਼ੀ ਨਾਲ ਫੈਲ ਰਹੀ ਅੱਗ ਦਾ ਸ਼ਿਕਾਰ ਹੋ ਗਿਆ। ਮਾਂ ਨੇ ਉਸਨੂੰ ਚੁੱਕ ਕੇ ਖਿੜਕੀ ਤੋਂ ਹੇਠਾਂ ਸੁੱਟ ਦਿੱਤਾ। ਉਸਨੂੰ ਮਾਮੂਲੀ ਜਲਣ ਦੀਆਂ ਸੱਟਾਂ ਲੱਗੀਆਂ ਹਨ। ਡਿਗੀ ਬਾਜ਼ਾਰ ਸਥਿਤ ਨਾਜ਼ ਹੋਟਲ ਵਿੱਚ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗ ਗਈ। ਕੁਝ ਹੀ ਦੇਰ ਵਿੱਚ ਅੱਗ ਹੋਟਲ ਦੀ 5ਵੀਂ ਮੰਜ਼ਿਲ ਤੱਕ ਪਹੁੰਚ ਗਈ। ਹੋਟਲ ’ਚ ਵੱਡੀ ਗਿਣਤੀ ’ਚ ਲੋਕ ਠਹਿਰੇ ਹੋਏ ਸਨ। ਇਨ੍ਹਾਂ ਲੋਕਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜੇਐਲਐਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਅਨਿਲ ਸਮਾਰੀਆ ਨੇ ਕਿਹਾ ਕਿ ਅੱਠ ਸੜੇ ਹੋਏ ਲੋਕਾਂ ਨੂੰ ਉੱਥੇ ਲਿਆਂਦਾ ਗਿਆ ਸੀ। ਉਨ੍ਹਾਂ ’ਚੋਂ ਚਾਰ ਦੀ ਮੌਤ ਹੋ ਗਈ। ਤਿੰਨਾਂ ਦੀ ਹਾਲਤ ਗੰਭੀਰ ਹੈ। ਮਰਨ ਵਾਲਿਆਂ ’ਚ ਇੱਕ ਬੱਚਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਕਿਰਤੀਆਂ ਦਾ ਭਾਰਤ : ਸ਼ੋਸ਼ਣ ਦੇ ਪਰਛਾਵੇਂ ਹੇਠ ਖੜ੍ਹਾ ਵਿਕਾਸ
ਰਸਤਾ ਤੰਗ, ਬਚਾਅ ਕਾਰਜ਼ਾਂ ’ਚ ਪਰੇਸ਼ਾਨੀ | Ajmer Fire News
ਹੋਟਲ ਤੱਕ ਪਹੁੰਚਣ ਲਈ ਰਸਤਾ ਤੰਗ ਹੈ। ਇਸ ਲਈ, ਬਚਾਅ ਕਾਰਜਾਂ ’ਚ ਬਹੁਤ ਮੁਸ਼ਕਲ ਆ ਰਹੀ ਹੈ। ਬਚਾਅ ਕਾਰਜ ਦੌਰਾਨ ਕਈ ਪੁਲਿਸ ਮੁਲਾਜ਼ਮਾਂ ਤੇ ਫਾਇਰਫਾਈਟਰਾਂ ਦੀ ਸਿਹਤ ਵੀ ਵਿਗੜ ਗਈ। ਵਧੀਕ ਪੁਲਿਸ ਸੁਪਰਡੈਂਟ ਹਿਮਾਂਸ਼ੂ ਜੰਗੀੜ ਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਮੌਜ਼ੂਦ ਹਨ। ਹੋਟਲ ਪੰਜ ਮੰਜ਼ਿਲਾ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।