ਲੁਧਿਆਣਾ ਦੇ ਲੱਕੀ ਟਾਵਰ ਹਾਊਸ ’ਚ ਲੱਗੀ ਅੱਗ

ਲੁਧਿਆਣਾ ਦੇ ਲੱਕੀ ਟਾਵਰ ਹਾਊਸ ’ਚ ਲੱਗੀ ਅੱਗ

ਲੁਧਿਆਣਾ। ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ ਥਾਣੇ ਅਧੀਨ ਪੈਂਦੇ ਗੁਲਾਟੀ ਮਾਰਕੀਟ ਸਥਿਤ ਲੱਕੀ ਟਾਵਲ ਹਾਊਸ ਦੇ ਸ਼ੋਅਰੂਮ ਵਿੱਚ ਅੱਜ ਸਵੇਰੇ 10.45 ਵਜੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਸਵੇਰੇ ਜਿਵੇਂ ਹੀ ਲੋਕਾਂ ਨੇ ਸ਼ੋਅਰੂਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸ਼ੋਅਰੂਮ ਦੇ ਮਾਲਕ ਨੂੰ ਦਿੱਤੀ। ਸ਼ੋਅਰੂਮ ਮਾਲਕ ਨੇ ਮੌਕੇ ’ਤੇ ਪਹੁੰਚ ਕੇ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ। ਮੌਕੇ ’ਤੇ ਫਾਇਰ ਬਿ੍ਰਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਇਲਾਕੇ ਦੇ ਲੋਕਾਂ ਨੇ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਲਦੀ ਹੀ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਸ਼ੋਅਰੂਮ ਵਿੱਚ ਲੱਖਾਂ ਰੁਪਏ ਦਾ ਸਾਮਾਨ ਪਿਆ ਸੀ।

ਅੱਗ ਲੱਗਣ ਕਾਰਨ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਥਾਣਾ ਮਾਡਲ ਟਾਊਨ ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਲੋਕਾਂ ਦੀ ਭੀੜ ਨੂੰ ਖਦੇੜ ਦਿੱਤਾ। ਵਧਦੀ ਅੱਗ ਨੂੰ ਦੇਖਦੇ ਹੋਏ ਫਾਇਰ ਬਿ੍ਰਗੇਡ ਨੇ ਹੋਰ ਫਾਇਰ ਸਟੇਸ਼ਨਾਂ ’ਤੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਲਗਾਤਾਰ ਮੌਕੇ ’ਤੇ ਪਹੁੰਚ ਰਹੀਆਂ ਹਨ। ਹੁਣ ਤੱਕ ਕਰੀਬ 4 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਫਾਇਰਫਾਈਟਰਜ਼ ਅਤੇ ਲੋਕ ਅੱਗ ਬੁਝਾਉਣ ਲਈ ਨਾਲ ਲੱਗਦੀਆਂ ਇਮਾਰਤਾਂ ਦੀਆਂ ਛੱਤਾਂ ’ਤੇ ਚੜ੍ਹ ਗਏ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ।