ਲੋਕਾਂ ‘ਚ ਭਾਜੜ ਮੱਚੀ
ਕੋਲਕਾਤਾ:ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਅੱਜ ਸਵੇਰੇ ਭਾਰਤੀ ਗੈਸ ਅਥਾਰਟੀ ਲਿਮਟਿਡ (ਗੇਲ) ਦੇ ਦਫ਼ਤਰ ‘ਚ ਤੀਜੀ ਮੰਜ਼ਿਲ ‘ਚ ਅੱਗ ਲੱਗਣ ਕਾਰਨ ਉਥੇ ਭਾਜੜ ਪੈ ਗਈ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਸੂਤਰਾਂ ਮੁਤਾਬਕ ਪ੍ਰਿਟੋਰੀਆ ਸਟਰੀਟ ਸਥਿਤ ਗੇਲ ਦਫ਼ਤਰ ‘ਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੂੰ ਲਾਇਆ ਗਿਆ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਘੱਟੋ-ਘੱਟ 30 ਵਿਅਕਤੀਆਂ ਨੂੰ ਇਮਾਰਤ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ
ਅੱਗ ਲੱਗਣ ਤੋਂ ਬਾਅਦ ਆਫਤਾ ਪ੍ਰਬੰਧਨ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਬੁਝਾਉਣ ਫਾਇਰ ਬਿਗ੍ਰੇਡ ਮੁਲਾਜਮਾਂ ਨਾਲ ਸਹਿਯੋਗ ਕੀਤਾ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਜਗਮੋਹਨ ਅਤੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਸੋਵਨ ਚਟਰਜੀ ਨੇ ਵਿਅਕਤੀਗਤ ਰੂਪ ਨਾਲ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਚਟਰਜੀ ਨੇ ਦੱਸਿਆ ਕਿ ਘਟਨਾ ‘ਚ ਕੋਈ ਨੁਕਸਾਨ ਨਹੀਂ ਹੋਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।