ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਲੜਕੀ ਦੇ ਵਿਆਹ ਵਿੱਚ ਆਰਥਿਕ ਮੱਦਦ ਕੀਤੀ
(ਸੁਰਿੰਦਰ ਸਿੰਗਲਾ) ਅਮਰਗੜ੍ਹ। ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸ਼ੁਭ ਆਗਮਨ ਦੀ ਖੁਸ਼ੀ ਵਿੱਚ ਇੱਕ ਅਤਿ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਆਰਥਿਕ ਮੱਦਦ (Financial Help in Marriage) ਕੀਤੀ ਗਈ। ਪਿੰਡ ਅਲੀਪੁਰ ਦੇ ਭੰਗੀਦਾਸ ਗੁਰਮੇਲ ਦਾਸ ਨੇ ਦੱਸਿਆ ਕਿ ਲੜਕੀ ਕੁਲਦੀਪ ਕੌਰ ਦੇ ਮਾਤਾ ਜਸਮੇਲ ਕੌਰ ਨੇ ਕਿਹਾ ਕਿ ਉਸਦੀ ਲੜਕੀ ਦੀ ਸ਼ਾਦੀ ਹੈ ਤੇ ਉਸਦੀ ਆਰਥਿਕ ਮੱਦਦ ਕੀਤੀ ਜਾਵੇ। ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਹੈ।
ਇਸ ਸਬੰਧ ਵਿੱਚ ਬਲਾਕ ਅਮਰਗੜ੍ਹ ਦੀਆਂ ਸੁਜਾਨ ਭੈਣਾਂ ਸੁਮਨ ਲਤਾ, ਰੇਖਾ ਇੰਸਾਂ, ਅਨੀਤਾ ਇੰਸਾਂ, ਹਰਵਿੰਦਰ ਕੌਰ ਇੰਸਾਂ, ਨਿਮਰਤਾ ਦੇਵੀ, ਸੁਰਭੀ, ਦੀਪਿਕਾ ਆਦਿ ਤੋਂ ਇਲਾਵਾ ਬਲਾਕ ਭੰਗੀਦਾਸ ਨਿਰਮੈਲ ਇੰਸਾਂ, ਬਹਾਦਰ ਇੰਸਾਂ ਨੇ ਲੜਕੀ ਦੇ ਵਿਆਹ ਲਈ ਇੱਕੀ ਹਜ਼ਾਰ ਦੋ ਸੌ ਸੱਤ ਰੁਪਏ ਦੀ ਨਗਦ ਰਾਸ਼ੀ ਦਿੱਤੀ। ਜਿਸ ’ਤੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਮੁੱਚੀ ਸਾਧ-ਸੰਗਤ ਦਾ ਕੋਟਿਨ ਕੋਟਿ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ