ਦੱਖਣ ‘ਚ ਫ਼ਿਲਮੀ ਸਿਆਸਤ

Film, Politics, South

ਦੱਖਣੀ ਭਾਰਤ ਦੇ ਵੱਡੇ ਰਾਜ ਤਾਮਿਲਨਾਡੂ ਦੀ ਸਿਆਸਤ ਇਸ ਵਾਰ ਨਵਾਂ ਰੁਖ਼ ਲੈਂਦੀ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ 2019 ਦੇ ਮਿਸ਼ਨ ‘ਚ ਕਾਂਗਰਸ ਤੇ ਭਾਜਪਾ ਨੇ ਆਪਣੇ-ਆਪਣੇ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਕਮਰ ਕੱਸ ਲਈ ਹੈ ਇਹਨਾਂ ਦੋਵਾਂ ਪਾਰਟੀਆਂ ਦੀ ਤਾਮਿਲਨਾਡੂ ‘ਤੇ ਤਿੱਖੀ ਨਜ਼ਰ ਹੈ ਜੈਲਲਿਤਾ ਦੇ ਚਲਾਣਾ ਕਰਨ ਤੋਂ ਬਾਅਦ ਇਸ ਸੂਬੇ ਦੀ ਸਿਆਸਤ ਬੁਰੀ ਤਰ੍ਹਾਂ ਡਾਵਾਂਡੋਲ ਸੀ ਉੱਤੋਂ ਫਿਲਮੀ ਅਦਾਕਾਰ ਰਜਨੀਕਾਂਤ ਤੇ ਕਮਲ ਹਾਸਨ ਵੱਲੋਂ ਰਾਜਨੀਤੀ ‘ਚ ਉੱਤਰਨ ਦਾ ਐਲਾਨ ਕੀਤੇ ਜਾਣ ਨਾਲ ਰਵਾਇਤੀ ਪਾਰਟੀਆਂ ਨੂੰ ਨਵੇਂ ਸਿਰਿਓਂ ਰਣਨੀਤੀ ਘੜਨ ਦੀ ਜ਼ਰੂਰਤ ਮਹਿਸੁਸ ਹੋ ਰਹੀ ਹੈ ਭਾਵੇਂ ਫ਼ਿਲਮ ਜਗਤ ਤੇ ਸਿਆਸਤ ਦਾ ਨਾਤਾ ਪੁਰਾਣਾ ਹੈ ਪਰ ਦੱਖਣੀ ਭਾਰਤ ਵੱਖਰੀ ਹੀ ਮਿਸਾਲ ਰਿਹਾ ਹੈ ਜਿੱਥੇ ਫ਼ਿਲਮੀ ਆਗੂ ਕਿਸੇ ਪੁਰਾਣੀ ਪਾਰਟੀ ਦਾ ਅੰਗ ਬਣਨ ਦੀ ਬਜਾਇ ਖੁਦ ਅਗਵਾਈਕਰਤਾ ਬਣ ਕੇ ਪਾਰਟੀ ਸੰਭਾਲਦੇ ਰਹੇ ਹਨ।

ਇਹ ਵੀ ਪੜ੍ਹੋ : ਸੜਕ ਬਣਾਉਣ ‘ਚ ਦੇਰੀ ਦਾ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ

ਆਂਧਰਾ ਪ੍ਰਦੇਸ਼ ‘ਚ ਜੈਲਲਿਤਾ, ਐਨਟੀ ਰਾਮਾ ਰਾਓ ਤੇ ਤਾਮਿਲਨਾਡੂ ‘ਚ ਜੈਲਲਿਤਾ ਨੇ ਰਾਜਨੀਤੀ ‘ਚ ਅਜਿਹੀ ਪਕੜ ਬਣਾਈ ਕਿ ਵੱਡੀਆਂ ਪਾਰਟੀਆਂ ਬਹੁਮਤ ਦੀ ਪੂਰਤੀ ਲਈ ਇਹਨਾਂ ਵੱਲ ਵੇਖਦੀਆਂ ਰਹੀਆਂ ਇੱਕ ਵਾਰ ਕੇਂਦਰ ‘ਚ ਸਰਕਾਰ ਟੁੱਟਣ ਪਿੱਛੇ ਵੀ ਫ਼ਿਲਮੀ ਸਿਆਸਤਦਾਨਾਂ ਦੀ ਸਰਗਰਮ ਭੂਮਿਕਾ ਰਹੀ ਵਰਤਮਾਨ ਹਾਲਾਤ ਵੀ ਤਾਮਿਲਨਾਡੂ ਲਈ ਬੜੇ ਅਹਿਮ ਹਨ ਰਜਨੀਕਾਂਤ ਵਰਗੇ ਅਭਿਨੇਤਾ ਦੀ ਹਰਮਨਪਿਆਰਤਾ ਦਾ ਗ੍ਰਾਫ਼ ਜੈਲਲਿਤਾ ਸਮੇਤ ਫਿਲਮਕਾਰਾਂ ਤੋਂ ਸਿਆਸੀ ਆਗੂ ਬਣੇ।

ਕਈ ਹੋਰ ਵਿਅਕਤੀਆਂ ਨਾਲੋਂ ਕਿਤੇ ਜ਼ਿਆਦਾ ਹੈ ਜੇਕਰ ਰਜਨੀਕਾਂਤ ਦਾ ਸਿਆਸਤ ਅੰਦਰ ਵੀ ਜਾਦੂ ਚੱਲ ਜਾਂਦਾ ਹੈ ਤਾਂ ਇਹ ਸਿਆਸੀ ਸਮੀਕਰਨਾਂ ‘ਚ ਵੱਡੀ ਤਬਦੀਲੀ ਲਿਆ ਸਕਦਾ ਹੈ ਦਰਅਸਲ ਗੱਲ ਚੋਣਾਂ ਜਿੱਤਣ ਦੀ ਨਹੀਂ ਸਗੋਂ ਸਿਆਸਤ ‘ਚ ਬੁਨਿਆਦੀ ਤਬਦੀਲੀ ਦੀ ਹੈ ਦੇਸ਼ ਅੰਦਰ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਤੇ ਗੈਰ-ਜਿੰਮੇਵਾਰਾਨਾ ਰਵੱਈਆ ਜਿਹੀਆਂ ਬੁਰਾਈਆਂ ਕਾਰਨ ਆਮ ਆਦਮੀ ਸਿਆਸਤ ਪ੍ਰਤੀ ਉਦਾਸੀਨ ਰਵੱਈਆ ਅਪਣਾ ਰਿਹਾ ਹੈ। ਜਨਤਾ ਨਵੇਂ ਨਜ਼ਰੀਏ ਤੇ ਨਵੀਂ ਇੱਛਾ ਸ਼ਕਤੀ ਵਾਲੇ ਆਗੂਆਂ ਨੂੰ ਰਵਾਇਤੀ ਰਾਜਨੀਤੀ ਦੇ ਵਿਕਲਪ ਦੇ ਰੂਪ ‘ਚ ਵੇਖਦੀ ਹੈ ਇਮਾਨਦਾਰ, ਮਿਹਨਤੀ, ਲੋਕ-ਹਿਤੈਸ਼ੀ ਆਗੂਆਂ ਨੂੰ ਜਨਤਾ ਭਰਪੂਰ ਹਮਾਇਤ ਦਿੰਦੀ ਹੈ ਜਿੱਥੋਂ ਤੱਕ ਦੱਖਣੀ ਰਾਜਾਂ ਦੀ ਗੱਲ ਹੈ, ਇੱਥੋਂ ਦੇ ਫ਼ਿਲਮਕਾਰ ਸਿਆਸਤਦਾਨਾਂ ਨੇ ਲੋਕ ਭਲਾਈ ਦੀਆਂ ਕਈ ਸਕੀਮਾਂ ਦੀ ਪਹਿਲ ਕੀਤੀ ਜਿਨ੍ਹਾਂ ਨੂੰ ਉੱਤਰੀ ਭਾਰਤ ਸਮੇਤ ਪੂਰੇ ਦੇਸ਼ ਅੰਦਰ ਇੱਕ ਮਾਡਲ ਵਜੋਂ ਅਪਣਾਇਆ ਗਿਆ।

ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ

ਦੂਜੇ ਪਾਸੇ ਉੱਤਰੀ ਭਾਰਤ ‘ਚ ਸਿਆਸੀ ਪਾਰਟੀਆਂ ਨੇ ਕਲਾਕਾਰਾਂ ਨੂੰ ਵੱਡੀ ਜਿੰਮੇਵਾਰੀ ਦੇਣ ਦੀ ਬਜਾਇ ਉਹਨਾਂ ਨੂੰ ਪਾਰਟੀ ਦੇ ਪ੍ਰਚਾਰ ਤੱਕ ਹੀ ਸੀਮਤ ਰੱਖਿਆ ਚੋਣਾਂ ਜਿੱਤ ਕੇ ਵੀ ਇਹ ਕਲਾਕਾਰ ਪਾਰਟੀ ਦੇ ਅੰਦਰ ਜਾਂ ਸਮੁੱਚੀ ਰਾਜਨੀਤੀ ‘ਚ ਆਪਣਾ ਕੋਈ ਪ੍ਰਭਾਵ ਨਹੀਂ ਛੱਡ ਸਕੇ ਕੋਈ ਵਿਰਲਾ ਕਲਾਕਾਰ ਹੀ ਸੰਸਦ ਜਾਂ ਵਿਧਾਨ ਸਭਾ ‘ਚ ਆਪਣੀ ਹਾਜ਼ਰੀ ਲੁਆ ਸਕਿਆ ਹੈ ਬਹੁਤੇ ਫ਼ਿਲਮੀ ਸਿਆਸਤਦਾਨ ਤਾਂ ਮੂਕ ਦਰਸ਼ਕ ਬਣ ਕੇ ਸੰਸਦ ਦੀ ਕਾਰਵਾਈ ਹੀ ਵੇਖਦੇ ਰਹੇ ਦੱਖਣੀ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਕਲਾਕਾਰਾਂ ਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ ਕਲਾਕਾਰ ਆਪਣੇ ਸੁਭਾਅ ਤੋਂ ਸਿਰਜਣਾਤਮਕ ਹੁੰਦਾ ਹੈ ਜੇਕਰ ਪਾਰਟੀਆਂ ਕਲਾਕਾਰ ਨੂੰ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਦੇਣ ਤਾਂ ਉਹ ਜ਼ਰੂਰ ਕੁਝ ਕਰਕੇ ਵਿਖਾ ਸਕਦੇ ਹਨ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਤਾਮਿਲਨਾਡੂ ਲੋਕ ਸਭਾ ਚੋਣਾਂ ਦਿਲਚਸਪੀ ਦਾ ਕੇਂਦਰ ਬਣ ਸਕਦੀਆਂ ਹਨ।