ਪੁੰਛ ‘ਚ ਮੁਕਾਬਲਾ, ਦੋ ਰਾਈਫਲਮੈਨ ਸ਼ਹੀਦ
ਜੰਮੂ (ਏਜੰਸੀ)। ਜੰਮੂ ਕਸ਼ਮੀਰ ਦੇ ਮੇਂਢਰ ਸੈਕਟਰ ਦੇ ਪੁੰਛ ‘ਚ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋਏ ਦੋ ਰਾਈਫਲਮੈਨ ਸ਼ਹੀਦ ਹੋ ਗਏ ਹਨ। ਫੌਜ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਫ਼ੌਜ ਨੇ ਦੱਸਿਆ ਕਿ ਸ਼ਹੀਦ ਹੋਏ ਦੋਵੇਂ ਫ਼ੌਜੀ ਰਾਈਫਲਮੈਨ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਜੂਨੀਅਰ ਕਮਿਸ਼ਨਡ ਅਧਿਕਾਰੀ ਨਹੀਂ ਹੈ।
ਦੋਵੇਂ ਰਾਈਫਲਮੈਨ ਵਿਕਰਮ ਸਿੰਘ ਨੇਗੀ (26) ਅਤੇ ਯੋਗੰਬਰ ਸਿੰਘ (27) ਉਤਰਾਖੰਡ ਦੇ ਵਸਨੀਕ ਸਨ। ਦੋਵੇਂ ਵੀਰਵਾਰ ਨੂੰ ਕੰਟਰੋਲ ਰੇਖਾ ਦੇ ਨਾਲ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਜ਼ਖਮੀ ਹੋ ਗਏ ਸਨ। ਜੰਮੂ ਸਥਿਤ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਨਾਰ ਖਾਸ ਜੰਗਲ ਖੇਤਰ ਵਿੱਚ ਅੱਤਵਾਦੀਆਂ ਦੇ ਖਿਲਾਫ ਫੌਜ ਦਾ ਆਪਰੇਸ਼ਨ ਅਜੇ ਵੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਆਪਰੇਸ਼ਨ ਦੌਰਾਨ ਭਾਰੀ ਗੋਲੀਬਾਰੀ ਹੋਈ ਜਿਸ ਵਿੱਚ ਰਾਈਫਲਮੈਨ ਵਿਕਰਮ ਸਿੰਘ ਨੇਗੀ ਅਤੇ ਯੋਗੰਬਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਅਤੇ ਬਾਅਦ ਵਿੱਚ ਸ਼ਹੀਦ ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ