ਜੰਮੂ ‘ਚ ਮੁਕਾਬਲਾ, 4 ਅੱਤਵਾਦੀ ਕੀਤੇ ਢੇਰ
ਸ੍ਰੀਨਗਰ। ਜੰਮੂ ‘ਚ ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ ਚਾਰ ਅੱਤਵਾਦੀਆਂ ਨੂੰ ਮਾਰ ਸੁੱਟਿਆ। ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਖੂਫ਼ੀਆ ਸੂਚਨਾ ਦੇ ਅਧਾਰ ‘ਤੇ ਬਨ ਟੋਲ ਪਲਾਜਾ ਕੋਲ ਇੱਕ ਨਾਕਾ ਲਾਇਆ ਸੀ।

ਅੱਤਵਾਦੀ ਹਨ੍ਹੇਰੇ ਦਾ ਫਾਇਦਾ ਉੱਠਾ ਕੇ ਨਿਕਲਣ ਦੀ ਫਿਰਾਕ ‘ਚ ਸਨ। ਸਵੇਰੇ 5 ਵਜੇ ਦੇ ਕਰੀਬ ਗੱਡੀਆਂ ਦੀ ਚੈਂਕਿੰਗ ਦੌਰਾਨ ਅੱਤਵਾਦੀਆਂ ਦੇ ਇੱਕ ਗਰੁੱਪ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ। ਆਪ੍ਰੇਸ਼ਨ ਹਾਲੇ ਵੀ ਜਾਰੀ ਹੈ। ਹੁਣ ਤੱਕ ਮੁਕਾਬਲੇ ‘ਚ ਚਾਰ ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਹ ਅੱਤਵਾਦੀ ਪਾਕਿਸਤਾਨ ਤੋਂ ਕਸ਼ਮੀਰ ਆ ਰਹੇ ਸਨ। ਜ਼ਿਲ੍ਹਾ ਪੰਚਾਇਤ ਚੋਣਾਂ ‘ਚ ਹਮਲੇ ਦੀ ਸਾਜਿਸ਼ ਸੀ। ਜੰਮੂ ਦੇ ਨੰਬਰ ਲੱਗੇ ਟਰੱਕ ਦੇ ਅਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਜੈਸ਼ ਦੇ ਅੱਤਵਾਦੀ ਹੋ ਸਕਦੇ ਹਨ। ਜਾਂਚ ਹਾਲੇ ਜਾਰੀ ਹੈ।