ਪਾਣੀ ਲਈ ਜੰਗ ਨਹੀਂ ਯਤਨ ਕਰੋ
ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ ‘ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ਸਕਦੇ ।
ਸਾਡੇ ਦੇਸ਼ ਦੀਆਂ ਸਰਕਾਰਾਂ, ਸਿਆਸਤਦਾਨਾਂ ਦੇ ਨਾਲ-ਨਾਲ ਲੋਕਾਂ ਦੀ ਇਹ ਮਾਨਸਿਕਤਾ ਬਣ ਗਈ ਹੈ ਕਿ ਜਾਂ ਤਾਂ ਉਹ ਆਪਣੀਆਂ ਕਮੀਆਂ ਲਈ ਦੂਜਿਆਂ ਨੂੰ ਆਚੋਲਨਾ ਦਾ ਸ਼ਿਕਾਰ ਬਣਾਉਂਦੇ ਹਨ ਜਾਂ ਫਿਰ ਕੁਦਰਤ ਨੂੰ ਕੋਸਦੇ ਹਨ ਪੰਜਾਬ ਤੇ ਹਰਿਆਣਾ ਦਰਮਿਆਨ ਇੱਕ ਵਾਰ ਫੇਰ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਉਸ ਵੇਲੇ ਗਰਮਾ ਰਿਹਾ ਹੈ ਜਦੋਂ ਦੋਵਾਂ ਰਾਜਾਂ ‘ਚ ਵਰਖਾ ਨਾਲ ਸ਼ਹਿਰ ਬੇਹਾਲ ਹੋਏ ਪਏ ਹਨ ਇਹੀ ਹਾਲ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦਾ ਹੈ ਪਾਣੀ ਦੀ ਬਹੁਤਾਤ ਤੇ ਪਾਣੀ ਦੀ ਘਾਟ ਦਰਮਿਆਨ ਸੰਤੁਲਨ ਬਣਾਉਣ ਦਾ ਕੋਈ ਯਤਨ ਨਹੀਂ ਹੋ ਰਿਹਾ ਹਰਿਆਣਾ ਤੇ ਪੰਜਾਬ ਲਈ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ਦੇ ਕੁਝ ਲੋਕਾਂ ਦੀ ਹਿੰਮਤ ਮਿਸਾਲ ਬਣ ਸਕਦੀ ਹੈ ਜੋ ਅਸੰਭਵ ਕੰਮ ਨੂੰ ਵੀ ਸੰਭਵ ਬਣਾਉਣ ‘ਚ ਕਾਮਯਾਬ ਹੋ ਰਹੇ ਹਨ ਵਰਖਾ ਦੇ ਪਾਣੀ ਦੀ ਸੰਭਾਲ ਦਾ ਕੰਮ ਕੋਈ ਬੁੰਦੇਲਖੰਡੀਆਂ ਤੋਂ ਸਿੱਖੋ ਇਸ ਇਲਾਕੇ ਦੇ ਕ੍ਰਿਸ਼ਨਾਨੰਦ ਨਾਂਅ ਦੇ ਬੰਦੇ ਨੇ 4 ਸਾਲ ਮਿਹਨਤ ਕਰਕੇ ਢਾਈ ਵਿੱਘਿਆਂ ‘ਚ 6 ਫੁੱਟ ਡੂੰਘਾ ਤਲਾਬ ਬਣਾ ਦਿੱਤਾ।
ਜਿਸ ਨਾਲ ਖੇਤੀ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਖ਼ਤਮ ਹੋ ਗਈ ਨਵੇਂ ਰਸਤੇ ਲੱਭਣ ਵਾਲੇ ਅਜਿਹੇ ਵਿਅਕਤੀਆਂ ਨੂੰ ਸ਼ੁਰੂ ‘ਚ ਲੋਕ ਮਖੌਲ ਜ਼ਰੂਰ ਕਰਦੇ ਹਨ ਪਰ ਕਾਮਯਾਬੀ ਮਿਲਣ ‘ਤੇ ਉਹੀ ਸਲਾਮਾਂ ਵੀ ਕਰਦੇ ਹਨ ਅਜਿਹੀ ਹਿੰਮਤ ਹੀ ਛੱਤੀਸਗੜ੍ਹ ‘ਚ ਸ਼ਾਮ ਲਾਲ ਨਾਂਅ ਦੇ ਬੰਦੇ ਨੇ ਵਿਖਾਈ ਜਿਸ ਨੇ 27 ਸਾਲ ਲਗਾਤਾਰ ਕਹੀ ਨਾਲ ਇੱਕ ਤਲਾਬ ਪੁੱਟ ਦਿੱਤਾ ਤੇ ਪਿੰਡ ਦੀ ਪਾਣੀ ਦਿੱਕਤ ਦੂਰ ਹੋ ਗਈ ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ ‘ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ਸਕਦੇ ਪੰਜਾਬ ਦੀ ਦਲੀਲ ਹੈ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੋ ਰਿਹਾ ਹੈ ਹਰਿਆਣਾ ਕੋਲ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਕਮੀ ਹੈ।
ਪਾਣੀ ਦੇ ਇਸ ਝਗੜੇ ‘ਚ ਕਈ ਵਾਰ ਹਾਲਾਤ ਤਕਰਾਰ ਵਾਲੇ ਬਣ ਜਾਂਦੇ ਹਨ ਕੋਈ ਨਹਿਰ ਦੀ ਪੁਟਾਈ ਕਰਵਾਉਂਦਾ ਹੈ ਕੋਈ ਨਹਿਰ ਪੂਰ ਦਿੰਦਾ ਹੈ ਦਰਅਸਲ ਪਾਣੀ ਦੀ ਲੜਾਈ ‘ਚ ਡਾਂਗਾ ਚੁੱਕਣ ਦੀ ਬਜਾਇ ਕਹੀਆਂ ਚੁੱਕ ਕੇ ਪਾਣੀ ਦੀ ਸੰਭਾਲ ਕਰਨ ਦੀ ਸਖ਼ਤ ਲੋੜ ਹੈ ਪਾਣੀ ਦੀ ਲੜਾਈ ‘ਚ ਲੋਕ ਇੱਕ ਦੂਜੇ ਦੇ ਪਿਆਸੇ ਹੋ ਰਹੇ ਹਨ ‘ ਪਾਣੀ ਨਹੀਂ ਖੂਨ ਦਿਆਂਗੇ ‘ ਵਰਗੇ ਨਾਅਰੇ ਲੋਕਾਂ ਨੂੰ ਇੱਕ ਦੂਜੇ ਦੀ ਜਾਨ ਦਾ ਦੁਸ਼ਮਣ ਬਣਾ ਰਹੇ ਹਨ ਬਿਨਾਂ ਸ਼ੱਕ ਦਰਿਆਈ ਮਸਲਾ ਸਿਆਸੀ ਮੁੱਦਾ ਬਣ ਗਿਆ ਹੈ ਜੋ ਵੋਟ ਬੈਂਕ ਦੀ ਨੀਤੀ ਅਨੁਸਾਰ ਠੰਢਾ-ਤੱਤਾ ਹੁੰਦਾ ਹੈ ਦੋਵੇਂ ਸੂਬਿਆਂ ਦੀਆਂ ਸਰਕਾਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਛੱਤੀਸਗੜ੍ਹ ਤੇ ਬੁੰਦੇਲਖੰਡ ਤੋਂ ਸਿੱਖਣ ‘ਚ ਦੇਰ ਨਹੀਂ ਕਰਨੀ ਚਾਹੀਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।