ਫਿਰੋਜ਼ਪੁਰ ਪੁਲਿਸ ਨੇ ਸ਼ੀਸ਼ੂ ਗੈਂਗ ਦੇ ਤਿੰਨ ਹੋਰ ਮੈਂਬਰ ਕੀਤੇ ਗਿ੍ਰਫਤਾਰ, ਕੁੱਲ 7 ਮੈਂਬਰ ਆ ਚੁੱਕੇ ਕਾਬੂ

Arrested Sachkahoon

ਫਿਰੋਜ਼ਪੁਰ ਪੁਲਿਸ ਨੇ ਸ਼ੀਸ਼ੂ ਗੈਂਗ ਦੇ ਤਿੰਨ ਹੋਰ ਮੈਂਬਰ ਕੀਤੇ ਗਿ੍ਰਫਤਾਰ, ਕੁੱਲ 7 ਮੈਂਬਰ ਆ ਚੁੱਕੇ ਕਾਬੂ

(ਸਤਪਾਲ ਥਿੰਦ) ਫਿਰੋਜ਼ਪੁਰ। 22 ਅਪਰੈਲ ਦੀ ਰਾਤ ਨੂੰ ਹਾਊਸਿੰਗ ਬੋਰਡ ਕਲੋਨੀ ਵਿਚ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਸ਼ੀਸ਼ੂ ਗੈਂਗ ਦੀ ਪੈੜ ਨੱਪਦਿਆ ਪੁਲਿਸ ਨੇ ਗੈਂਗ ਦੇ ਤਿੰਨ ਹੋਰ ਮੈਂਬਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗਿ੍ਰਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ । ਵਾਰਦਾਤ ਵਾਪਰਨ ਤੋਂ ਬਾਅਦ ਇਸ ਗੈਂਗ ਮਗਰ ਪਈ ਪੁਲਿਸ ਨੇ ਹੁਣ ਤੱਕ ਗੈਂਗ ਦੇ 7 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਨਜਾਇਜ਼ 3 ਦੇਸੀ ਪਿਸਤੌਲ, 1 ਦੇਸੀ ਕੱਟਾ, 1 30 ਬੌਰ ਪਿਸਟਲ, 12 ਬੋਰ ਬੰਦੂਕ ਇੱਕ ਨਾਲੀ ਅਤੇ ਜਿੰਦਾ ਰੌਂਦ ਤੇ 2 ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਚਰਨਜੀਤ ਸਿੰਘ ਸੋਹਲ ਐਸਐਸਪੀ ਫਿਰੋਜ਼ਪੁਰ ਵੱਲੋਂ ਪ੍ਰੈਸ ਕਾਂਨਫਰੰਸ ਕਰਕੇ ਦੱਸਿਆ ਗਿਆ ਕਿ ਬੀਤੀ 22 ਅਪਰੈਲ ਨੂੰ ਸੀਸ਼ੂ ਗੈਂਗ ਵੱਲੋਂ ਥਾਣਾ ਸਿਟੀ ਫਿਰੋਜਪੁਰ ਦੇ ਏਰੀਆ ਅੰਦਰ ਫਾਇਰਿੰਗ ਕੀਤੀ ਗਈ ਸੀ।

ਇਸ ਵਾਕਿਆ ਸਬੰਧੀ ਸੁਰੇਸ ਕੁਮਾਰ ਥਾਣਾ ਸਿਟੀ ਫਿਰੋਜ਼ਪੁਰ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਦੋ ਟੀਮਾਂ ਬਣਾ ਕੇ ਉਹਨਾਂ ਨੂੰ ਦਿਸਾ-ਨਿਰਦੇਸ ਦਿੱਤੇ ਗਏ ਸਨ ਅਤੇ ਇੰਸ: ਜਗਦੀਸ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਫ?ਿਰੋਜਪੁਰ ਦੀ ਟੀਮ ਵਲੋਂ 23 ਅਪਰੈਲ ਨੂੰ ਇਸ ਗੈਂਗ ਦੇ 04 ਮੈਂਬਰਾਂ ਜਿਹਨਾਂ ਵਿਚ ਗੈਂਗ ਦੇ ਮੋਢੀ ਜਗਸੀਰ ਸਿੰਘ ਉਰਫ ਸ਼ੀਸ਼ੂ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਸੇਰ ਖਾ, ਅਜੇ ਉਰਫ ਝੰਡੂ ਪੁੱਤਰ ਸੋਹਣ ਲਾਲ ਵਾਸੀ ਪਿੰਡ ਲੇਲੀ ਵਾਲਾ, ਕੁਲਦੀਪ ਸਿੰਘ ਉਰਫ ਮਾਸ਼ੂ ਪੁੱਤਰ ਭਾਗ ਸਿੰਘ ਵਾਸੀ ਵਾਰਡ -2 ਜ਼ੀਰਾ ਅਤੇ ਜਗਜੀਤ ਸਿੰਘ ਉਰਫ ਸੋਨੂੰ ਪੁੱਤਰ ਕਿੱਕਰ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਜਦਕਿ 03 ਮੈਂਬਰ ਅਜੇ ਵੀ ਫਰਾਰ ਚੱਲ ਰਹੇ ਸਨ। ਜਿੰਨਾਂ ਦੀ ਗ੍ਰਿਫਤਾਰ ਲਈ ਇੰਸ: ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਗਈ ਸੀ।

ਇਸ ਮੁਹਿੰਮ ਨੂੰ ਉਸ ਸਮੇਂ ਬੂਰ ਪਿਆ ਜਦੋਂ ਇੰਸ ਗੁਰਪ੍ਰੀਤ ਸਿੰਘ ਪਾਸ ਮੁਖਬਰੀ ਹੋਈ ਕਿ ਉਕਤ ਮੁਕੱਦਮਾ ਵਿੱਚ ਲੋੜੀਂਦੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਸੋਨੂੰ ਵੱਗਲ ਪੁੱਤਰ ਮਲਕੀਤ ਸਿੰਘ ਵਾਸੀ ਰੁਕਨਾ ਮੰਗਲਾ, ਮਲਕੀਤ ਸਿੰਘ ਪੁੱਤਰ ਬਲਵੀਰ ਰਾਜ ਵਾਸੀ ਬੀੜ ਹਰਬੰਸਪੁਰਾ ਅਤੇ ਅਮਨ ਕੁਮਾਰ ਉਰਫ ਭੀਖੂ ਰਾਮ ਵਾਸੀ ਕੈਨਾਲ ਕਲੋਨੀ ਜੋ ਤਿੰਨੋ ਸੋਨੂੰ ਵੱਗਲ ਦੀ ਚਿੱਟੇ ਰੰਗ ਦੀ ਕਾਰ ਸਵਿਫਟ ਨੰਬਰੀ ਪੀਬੀ 10 ਈਡਬਯੂ 2413 ਵਿਚ ਬੈਠ ਕੇ ਬਾਰਡਰ ਰੋਡ ਬਸਤੀ ਭੱਟੀਆਂ ਵਾਲੀ ਤੋਂ ਅੱਗੇ ਮੁੜ ਪਰ ਕਿਸੇ ਦਾ ਇੰਤਜਾਰ ਕਰ ਰਹੇ ਹਨ ਜੋ ਭਾਰੀ ਅਸਲੇ ਸਮੇਤ ਕਾਬੂ ਆ ਸਕਦੇ ਹਨ, ਜਿਸ ਤੇ ਇੰਸ: ਗੁਰਪ੍ਰੀਤ ਸਿੰਘ ਵੱਲੋਂ ਆਪਣੀ ਟੀਮ ਦੀ ਮੱਦਦ ਨਾਲ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ ਮਨਪ੍ਰੀਤ ਸਿੰਘ ਉਰਫ ਸੋਨੂੰ ਵੱਗਲ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਸਮੇਤ 06 ਜਿੰਦਾ ਰੌਂਦ ਤੇ ਉਸਦੀ ਕਾਰ ਵਿੱਚੋਂ ਇੱਕ 12 ਬੋਰ ਬੰਦੂਕ ਇੱਕ ਨਾਲੀ ਛੋਟਾ ਬੱਟ ਸਮੇਤ 21 ਕਾਰਤੂਸ , ਮਲਕੀਤ ਸਿੰਘ ਪਾਸੋਂ ਇੱਕ 32-ਬੋਰ ਦੇਸੀ ਪਿਸਟਲ ਸਮੇਤ 03 ਜਿੰਦਾ ਰੌਂਦ ਅਤੇ ਅਮਨ ਕੁਮਾਰ ਉਰਫ ਭੀਖੂ ਰਾਮ ਪਾਸੋਂ ਇੱਕ 32-ਬੋਰ ਦੇਸੀ ਪਿਸਟਲ ਸਮੇਤ 04 ਜਿੰਦਾ ਰੌਂਦ ਬਰਾਮਦ ਕੀਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ