ਰਾਤ 2 ਵਜੇ ਕਰਵਾਇਆ ਗਿਆ ਹਸਪਤਾਲ ਦਾਖਲ | Punjab Police Constable News
Punjab Police Constable News: ਬਠਿੰਡਾ (ਸੁਖਜੀਤ ਮਾਨ)। ਵਿਜੀਲੈਂਸ ਟੀਮ ਬਠਿੰਡਾ ਵੱਲੋਂ 2 ਦਿਨ ਪਹਿਲਾਂ ਗ੍ਰਿਫਤਾਰ ਕੀਤੀ ਗਈ ਤੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਸਿਹਤ ਖਰਾਬ ਦੇ ਚਲਦਿਆਂ ਬਠਿੰਡਾ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਵੇਰਵਿਆਂ ਮੁਤਾਬਿਕ ਅਮਨਦੀਪ ਕੌਰ ਨੂੰ 26 ਮਈ ਨੂੰ ਵਿਜੀਲੈਂਸ ਵੱਲੋਂ ਪਿੰਡ ਬਾਦਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਕੱਲ ਮਾਣਯੋਗ ਅਦਾਲਤ ਤੋਂ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਤਾਂ ਜੋ ਜਾਇਦਾਦ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਇਹ ਖਬਰ ਵੀ ਪੜ੍ਹੋ : Rain Forecast: ਮੌਸਮ ਵਿਭਾਗ ਨੇ ਜਾਰੀ ਕੀਤੀ ਮਾਨਸੂਨ ਦੀ ਨਵੀਂ ਭਵਿੱਖਬਾਣੀ, ਜਾਣੋ
ਕੱਲ੍ਹ ਚੰਡੀਗੜ੍ਹ ਤੋਂ ਇੱਕ ਤਕਨੀਕੀ ਟੀਮ ਵੀ ਬਠਿੰਡਾ ਪੁੱਜੀ ਸੀ ਜਿਸ ਨੇ ਅਮਨਦੀਪ ਕੌਰ ਦੀ ਕੋਠੀ ਵਿਚਲੇ ਸਮਾਨ ਦੀ ਜਾਂਚ ਕੀਤੀ। ਵਿਭਾਗ ਵੱਲੋਂ ਹਾਲੇ ਹੋਰ ਪੁੱਛਗਿੱਛ ਕਰਨੀ ਸੀ ਪਰ ਲੰਘੀ ਰਾਤ 2 ਵਜੇ ਅਮਨਦੀਪ ਕੌਰ ਨੇ ਪੇਟ ਦਰਦ ਹੋਣ ਦੀ ਗੱਲ ਆਖੀ ਤਾਂ ਉਸ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਸਿਹਤ ’ਚ ਸੁਧਾਰ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਥੋੜ੍ਹੇ ਟਾਈਮ ਤੱਕ ਉਸਨੂੰ ਹਸਪਤਾਲ ’ਚੋਂ ਛੁੱਟੀ ਮਿਲ ਜਾਵੇਗੀ ਤੇ ਵਿਜੀਲੈਂਸ ਟੀਮ ਉਸ ਨੂੰ ਆਪਣੇ ਦਫ਼ਤਰ ਲਿਜਾ ਕੇ ਉਸ ਦੇ ਲਿੰਕਾਂ ਬਾਰੇ ਪੁੱਛ ਪੜਤਾਲ ਕਰੇਗੀ। Punjab Police Constable News