ਫੈਡਰਰ ਦੀ ਸੌਖੀ ਜਿੱਤ, ਮਹਿਲਾਵਾਂ ਦਾ ਉਲਟਫੇਰ ਜਾਰੀ

ਸਬਾਲੇਂਕਾ ਨੇ ਕਵੀਤੋਵਾ ਨਾਲ ਕੀਤਾ ਹਿਸਾਬ ਬਰਾਬਰ

 

ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਆਸਟਰੇਲੀਆ ਦੇ ‘ਬੈਡ ਬੁਆÂੇ’ ਨਿਕ ਕਿਰਗਿਓਸ ਨੂੰ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ ਆਸਾਨ ਜਿੱਤ ਦੇ ਨਾਲ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਮਹਿਲਾਵਾਂ ‘ਚ ਉੱਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਲਗਾਤਾਰ Àਲਟਫੇਰ ਦਾ ਸਿਲਸਿਲਾ ਜਾਰੀ ਰਿਹਾ ਅਤੇ ਸਿੰਗਲ ਦੇ ਤੀਸਰੇ ਗੇੜ ‘ਚ ਪੰਜਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਹਾਰ ਕੇ ਬਾਹਰ ਹੋ ਗਈ ਕਵੀਤੋਵਾ ਤੋਂ ਇਲਾਵਾ ਇੱਕ ਹੀ ਦਿਨ ‘ਚ ਚੌਥਾ ਦਰਜਾ ਪ੍ਰਾਪਤ ਅੰਜੇਲਿਕ ਕੇਰਬਰ, ਛੇਵਾਂ ਦਰਜਾ ਪ੍ਰਾਪਤ ਕੈਰੋਲੀਨ ਗਾਰਸੀਆ ਅਤੇ 10ਵੀਂ ਰੈਂਕਿੰਗ ਦੀ ਲਾਤਵੀਆ ਦੀ ਯੇਲੇਨਾ ਓਸਤਾਪੇਂਕਾ ਜਿਹੀਆਂ ਅੱਵਲ ਮਹਿਲਾਵਾਂ ਵੀ ਟੂਰਨਾਮੈਂਅ ਤੋਂ ਬਾਹਰ ਹੋ ਗਈਆਂ ਇਸ ਤੋਂ ਇਲਾਵਾ ਟਾੱਪ ਸੀਡ ਸਿਮੋਨਾ ਹਾਲੇਪ ਪਹਿਹਲੇ ਦੌਰ ਅਤੇ ਦੂਸਰਾ ਦਰਜਾ ਪ੍ਰਾਪਤ ਕੈਰੋਲੀਨ ਵੋਜ਼ਨਿਆਕੀ ਦੂਸਰੇ ਗੇੜ ‘ਚ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ

 
ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਫੈਡਰਰ ਨੇ ਆਸਟਰੇਲੀਆ ਦੇ ਕਿਰਗਿਓਸ ਨੂੰ ਲਗਾਤਾਰ ਸੈੱਟਾਂ ‘ਚ 6-4, 6-1, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਆਪਣੇ ਖ਼ਰਾਬ ਵਤੀਰੇ ਲਈ ਹਮੇਸ਼ਾ ਸੁਰਖ਼ੀਆਂ ‘ਚ ਰਹਿਣ ਵਾਲੇ ਕਿਰਗਿਓਸ ਮੈਚ ‘ਚ ਐਨਾ ਪਰੇਸ਼ਾਨ ਹੋ ਗਏ ਕਿ ਕਈ ਵਾਰ ਖ਼ੁਦ ਨਾਲ ਹੀ ਗੱਲ ਕਰਦੇ ਦਿਸੇ

 

]
ਮਹਿਲਾਵਾਂ ‘ਚ ਉੱਚ ਦਰਜਾ ਖਿਡਾਰੀਆਂ ‘ਚ ਪੰਜਵਾਂ ਦਰਜਾ ਕਵੀਤੋਵਾ ਨੂੰ ਆਰਿਨਾ ਸਬਾਲੇਂਕਾ ਨੇ ਲਗਾਤਾਰ ਸੈੱਟਾਂ ‘ਚ 7-5, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ ਪਿਛਲੇ ਸਾਲ ਯੂਐਸ ਓਪਨ ਦੇ ਕੁਆਰਟਰਫਾਈਨਲ ਤੱਕ ਪਹੁੰਚੀ ਚੈੱਕ ਖਿਡਾਰੀ ਦੇ ਬਾਹਰ ਹੋਣ ਨਾਲ ਮੁੱਖ ਡਰਾਅ ‘ਚ ਹੁਣ ਸਿਰਫ਼ ਚੋਟੀ ਦੀਆਂ 10 ਰੈਂਕਿੰਗ ਦੀਆਂ ਖਿਡਾਰਨਾਂ ਵਿੱਚੋਂ ਸਿਰਫ਼ ਤਿੰਨ ਹੀ ਬਚੀਆਂ ਹਨ ਇਸ ਵਿੱਚ ਤੀਸਰਾ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਸਟੀਫੰਸ ਅੱਵਲ ਖਿਡਾਰੀ ਹੈ

 
ਕਵੀਤੋਵਾ ਨੇ ਇਸ ਸਾਲ ਮਿਆਮੀ ਓਪਨ ‘ਚ ਸਬਾਲੇਂਕੋ ਨੂੰ ਹਰਾਇਆ ਸੀ ਪਰ ਇਸ ਵਾਰ ਚੈੱਕ ਗਣਰਾਜ ਦੀ ਖਿਡਾਰੀ ਨੇ 20 ਸਾਲ ਦੀ ਬੇਲਾਰੂਸੀ ਖਿਡਾਰੀ ਵਿਰੁੱਧ 35 ਗਲਤੀਆਂ ਕੀਤੀਆਂ ਹਾਲਾਂਕਿ ਇਸ ਦੌਰਾਨ 2006 ਦੀ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ ਲਾਤਵੀਆ ਦੀ ਓਸਤਾਪੇਂਕੋ ਨੂੰ 6-3, 6-2 ਨਾਲ ਹਰਾਇਆ 31 ਸਾਲ ਦੀ ਰੂਸੀ ਚੈਂਪੀਅਨ ਅਗਲੇ ਗੇੜ ‘ਚ ਕਾਰਲਾ ਸੁਆਰੇਜ਼ ਵਿਰੁੱਧ ਨਿੱਤਰੇਗੀ ਜਿਸਨੇ ਕੈਰੋਲਿਨ ਗਾਰਸੀਆ ਨੂੰ 5-7, 6-4, 7-6 ਨਾਲ ਹਰਾਇਆ

 

 

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ