ਬੈਂਕ ਤੋਂ ਕਰਜ਼ਾ ਲੈਣ ਵਾਲੇ ਉਦਯੋਗਾਂ ਦਾ ਵੀ ਪੈਸਾ ਡੁੱਬਿਆ : ਬਾਜਵਾ
ਏਜੰਸੀ/ਨਵੀਂ ਦਿੱਲੀ। ਕਾਂਗਰਸ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਬੈਂਕਾਂ ‘ਚ ਘਪਲੇ ਹੋਣ ਨਾਲ ਉਸ ‘ਚ ਰੁਪਏ ਜਮ੍ਹਾ ਕਰਨ ਵਾਲੇ ਲੋਕਾਂ ‘ਚ ਡਰ ਪੈਦਾ ਹੋ ਗਿਆ ਤੇ ਉਹ ਖੌਫ਼ ਤੇ ਤਣਾਅ ‘ਚ ਰਹਿ ਰਹੇ ਹਨ ਬਾਜਵਾ ਨੇ ਸਿਫ਼ਰ ਕਾਲ ਦੌਰਾਨ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਤੇ ਪੰਜਾਬ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ ‘ਚ ਘਪਲੇ ਹੋਣ ਨਾਲ ਲੋਕਾਂ ‘ਚ ਆਪਣੀ ਜਮ੍ਹਾ ਰਾਸ਼ੀ ਨੂੰ ਲੈ ਕੇ ਡਰ ਪੈਦਾ ਹੋ ਗਿਆ ਹੈ ਤਨਖਾਹੀਏ, ਪੈਨਸ਼ਨਰ, ਕਿਸਾਨ ਆਦਿ ਘਬਰਾਹਟ ‘ਚ ਹਨ ਪਹਿਲਾਂ ਲੋਕ ਬੈਂਕ ‘ਤੇ ਭਰੋਸਾ ਕਰਦੇ ਸਨ।
ਕਿਉਂਕਿ ਪਹਿਲਾਂ ਵੱਡਾ ਘਪਲਾ ਨਹੀਂ ਹੁੰਦਾ ਸੀ ਨੀਰਵ ਮੋਦੀ ਤੇ ਮੇਹੁਲ ਚੌਕਸੀ ਦੇ ਵੱਡੇ ਘਪਲੇ ਦਾ ਖੁਲਾਸਾ ਹੋਇਆ ਬੈਂਕ ਤੋਂ ਕਰਜ਼ਾ ਲੈਣ ਵਾਲੇ ਉਦਯੋਗਾਂ ਦਾ ਪੈਸਾ ਵੀ ਡੁੱਬ ਗਿਆ ਉਨ੍ਹਾਂ ਕਿਹਾ ਕਿ ਦੇਸ਼ ‘ਚ 1500 ਸਹਿਕਾਰੀ ਬੈਂਕ ਹਨ ਰਿਜ਼ਰਵ ਬੈਂਕ ਦਾ ਨਿਰਦੇਸ਼ ਹੈ ਕਿ ਬੈਂਕ ਇੱਕ ਫਰਮ ਨੂੰ ਜ਼ਿਆਦਾ ਕਰਜ਼ਾ ਨਾ ਦੇਣ ਪਰ ਪੰਜਾਬ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ ਕੋਲ 12000 ਕਰੋੜ ਰੁਪਏ ਜਮ੍ਹਾ ਸਨ ਤੇ ਉਸਨੇ ਐਚਡੀਆਈਐਲ ਨੂੰ 6500 ਕਰੋੜ ਰੁਪਏ ਦਾ ਕਰਜ਼ਾ ਦੇ ਦਿੱਤਾ ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਬੈਂਕਾਂ ‘ਚ ਜਮ੍ਹਾ ਰਾਸ਼ੀ ਸਬੰਧੀ ਸਦਨ ‘ਚ ਭਰੋਸਾ ਦਿਵਾਉਣਾ ਚਾਹੀਦਾ ਹੈ ਭਾਜਪਾ ਦੇ ਰਾਮ ਕੁਮਾਰ ਵਰਮਾ ਤੇ ਕਿਰੋੜੀ ਲਾਲ ਮੀਣਾ ਨੇ ਰਾਜਸਥਾਨ ਦੇ ਸਾਂਭਰ ਝੀਲ ‘ਚ ਪੰਛੀਆਂ ਦੀ ਮੌਤ ਦਾ ਮੁੱਦਾ ਚੁੱਕਿਆ ਤੇ ਇਸ ਦੀ ਵਿਸ਼ੇਸ਼ ਜਾਂਚ ਕਰਾਉਣ ਦੀ ਮੰਗ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।