ਆਪਣੇ ਕੀਤੇ ਗ਼ਲਤ ਕੰਮਾਂ ਦਾ ਡਰ ਸਤਾ ਰਿਹਾ ਤਾਂਹੀਓਂ ਭਾਜਪਾ ਦਾ ਦਰਵਾਜ਼ਾ ਕੈਪਟਨ ਦਿਖਾ ਰਿਹਾ : ਨਾਗਰਾ

nagra

ਆਪਣੇ ਕੀਤੇ ਗ਼ਲਤ ਕੰਮਾਂ ਦਾ ਡਰ ਸਤਾ ਰਿਹਾ ਤਾਂਹੀਓਂ ਭਾਜਪਾ ਦਾ ਦਰਵਾਜ਼ਾ ਕੈਪਟਨ ਦਿਖਾ ਰਿਹਾ : ਨਾਗਰਾ (Kuljit Singh Nagra)

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀਆਂ ਦਾ ਭਾਜਪਾ ’ਚ ਸ਼ਾਮਲ ਹੋਣ ’ਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ (Kuljit Singh Nagra) ਨੇ ਕਿਹਾ ਭਾਜਪਾ ਘਟੀਆ ਰਾਜਨੀਤੀ ਕਰ ਰਹੀ ਹੈ, ਪਿਛਲੇ ਦਿਨੀਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਹੋਈ ਹੱਤਿਆ ਤੋਂ ਬਾਅਦ ਪੂਰਾ ਪੰਜਾਬ ਸੋਗ ਵਿੱਚ ਹੈ ਤੇ ਭਾਜਪਾ ਪੰਜਾਬੀਆਂ ਨਾਲ ਦੁੱਖ ਸਾਂਝਾ ਕਰਨ ਦੀ ਬਜਾਇ ਘਟੀਆ ਰਾਜਨੀਤੀ ਕਰ ਰਹੀ ਹੈ।

ਉਨਾਂ ਨੇ ਕਿਹਾ ਕਿ ਜਿਹੜੇ ਲੀਡਰ ਭਾਜਪਾ ’ਚ ਸ਼ਾਮਿਲ ਹੋਏ ਹਨ ਇਹ ਉਹ ਲੀਡਰ ਹਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਗ਼ਲਤ ਕੰਮ ਕੀਤੇ ਹਨ ਤੇ ਉਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਡਰਾ ਰਹੇ ਹਨ ਕਿ ਉਹ ਤੁਹਾਡੇ ਕੀਤੇ ਗ਼ਲਤ ਕੰਮਾਂ ਦੀਆਂ ਲਿਸਟਾਂ ਭਾਜਪਾ ਨੂੰ ਦੇ ਦੇਣਗੇ ਅਤੇ ਜੇ ਤੁਸੀਂ ਆਪਣਾ ਬਚਾ ਕਰਨਾ ਹੈ ਤਾਂ ਭਾਜਪਾ ਵਿੱਚ ਸ਼ਾਮਲ ਹੋ ਜਾਣ। ਜਿਸ ਤੋਂ ਡਰਦੇ ਉਹ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।

ਨਾਗਰਾ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਵੱਡੇ-ਵੱਡੇ ਅਹੁਦੇ ਦੇ ਕੇ ਨਿਵਾਜਿਆ ਹੈ ਅਤੇ ਪਰ ਹੁਣ ਇਹ ਲੀਡਰ ਕਾਂਗਰਸ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ “ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰ ਕੇ ਪਾਰਟੀ ਛੱਡਣ ਦੀ ਥਾਂ ਸੱਚ ਕਹਿ ਕੇ ਪਾਰਟੀ ਵਿੱਚੋਂ ਜਾਓ। ਉਨਾਂ ਨੇ ਕਿਹਾ ਕਿ ਜੋ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਉਸ ਲਈ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਨਾਗਰਾ ਨੇ ਕਿਹਾ ਕਿ ਸੱਚਾ, ਇਮਾਨਦਾਰ ਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਕਾਂਗਰਸੀ ਕਾਂਗਰਸ ਪਾਰਟੀ ਨੂੰ ਛੱਡ ਨਹੀਂ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ