ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ
(ਸੰਜੀਵ ਤਾਇਲ) ਬੁਢਲਾਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਸਥਾਨਕ ਸਾਧ-ਸੰਗਤ ਦੁਆਰਾ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ। ਇਸ ਸਬੰਧੀ ਬਲਾਕ ਭੰਗੀਦਾਸ ਨਰੇਸ ਇੰਸਾਂ ਅਤੇ ਸ਼ਹਿਰੀ ਭੰਗੀਦਾਸ ਬਿੱਟੂ ਇੰਸਾਂ ਨੇ ਦੱਸਿਆ ਕਿ ਬਲਾਕ ਦੇ ਪਿੰਡ ਬਛੂਆਣਾ ਵਿਖੇ ਸੱਚਖੰਡ ਵਾਸੀ ਮੇਘਾ ਸਿੰਘ ਤੇ ਉਹਨਾਂ ਦੀ ਪਤਨੀ ਸੱਚਖੰਡ ਵਾਸੀ ਬੰਤ ਕੌਰ ਦੇ ਬੱਚੇ ਇੱਕ ਬੇਟੀ ਤੇ ਬੇਟਾ ਬਿਨਾਂ ਛੱਤ ਤੋਂ ਰਹਿ ਰਹੇ ਸੀ ਜਦੋਂ ਇਸਦਾ ਪਤਾ ਜਦੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਲੱਗਾ ਤਾਂ ਉਹਨਾਂ ਪੰਚਾਇਤ ਨਾਲ ਸੰਪਰਕ ਕਰਕੇ ਬਲਾਕ ਬੁਢਲਾਡਾ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਇਹਨਾਂ ਅਨਾਥ ਬੱਚਿਆਂ ਦਾ ਸਹਾਰਾ ਬਣਦੇ ਹੋਏ ਇੱਕ ਕਮਰਾ, ਰਸੋਈ, ਬਾਥਰੂਮ ਤੇ ਚਾਰਦਿਵਾਰੀ ਇੱਕ ਦਿਨ ਦੇ ਵਿੱਚ ਬਣਾ ਕੇ ਦਿੱਤੀ ਅਤੇ ਉਹਨਾਂ ਦਾ ਮੀਂਹ ਕਣੀ ਦਾ ਡਰ ਮੁਕਾ ਦਿੱਤਾ।
ਇਸ ਮੌਕੇ ਪਿੰਡ ਦੇ ਸਰਪੰਚ ਨਾਜ਼ਮ ਸਿੰਘ, ਮੈਂਬਰ ਜਗਸੀਰ ਸਿੰਘ, ਪੰਚ ਸੀਰਾ ਨੇ ਡੇਰਾ ਪ੍ਰੇਮੀਆਂ ਦੇ ਇਸ ਉੱਦਮ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਅੱਜ ਦੇ ਸਵਾਰਥੀ ਯੁੱਗ ਵਿੱਚ ਲੋੜਵੰਦਾਂ ਦੀ ਮੱਦਦ ਕਰਨਾ ਬਹੁਤ ਮੁਸ਼ਕਿਲ ਹੈ ਪਰ ਧੰਨ ਹਨ ਡੇਰਾ ਸ਼ਰਧਾਲੂ ਜੋ ਆਪਣੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ। ਇਸ ਮੌਕੇ ਮਿਸਤਰੀ ਗੁਰਦੀਪ ਇੰਸਾਂ, ਭੋਲਾ ਇੰਸਾਂ, ਮੰਗਾ, ਡੀਸੀ ਇੰਸਾਂ, ਸੇਵਾ ਸਿੰਘ ਵੱਲੋਂ ਤਨਦੇਹੀ ਨਾਲ ਸੇਵਾ ਨਿਭਾਈ ਗਈ।ਇਸ ਮੌਕੇ ਜਿਲ੍ਹਾ ਮੈਂਬਰ ਗੁਰਤੇਜ ਸਿੰਘ ਅਹਿਮਦਪੁਰ, ਭੈਣ ਰਕਸਾ ਇੰਸਾਂ, ਸੁਜਾਨ ਭੈਣਾਂ, ਬਲਾਕ ਦੇ 15 ਮੈਂਬਰ ਹਰਭਗਵਾਨ ਭੋਲਾ, ਬਲੂ ਇੰਸਾਂ, ਭੂਸਨ ਇੰਸਾਂ, ਸਤਿਗੁਰ ਇੰਸਾਂ ਯੂਥ ਦੇ ਅੰਕੁਸ਼ ਚਾਵਲਾ, ਰੋਹਿਤ ਇੰਸਾਂ, ਪਿੰਡ ਬਛੂਆਣਾ ਦੇ ਹਰਦਿਆਲ ਇੰਸਾਂ, ਹੁਕਮ ਇੰਸਾਂ, ਗੋਲਡੀ ਅਤੇ ਬਲਾਕ ਦੀ ਸਾਧ-ਸੰਗਤ ਤੇ ਪਿੰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਭਾਵੁਕ ਹੁੰਦੇ ਹੋਏ ਲੋੜਵੰਦ ਬੱਚਿਆਂ ਨੇ ਸਾਧ-ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡੇਰਾ ਸ਼ਰਧਾਲੂ ਉਹਨਾਂ ਲਈ ਫਰਿਸ਼ਤੇ ਬਣ ਕੇ ਪਹੁੰਚੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ